ਕੀ ਟਕਸਾਲੀਆਂ ਨੂੰ ਮੁੜ ਨਸੀਬ ਹੋਣਗੀਆਂ ਝੰਡਿਆਂ ਵਾਲੀਆਂ ਕਾਰਾਂ !!! (ਵਿਅੰਗ)

ਕਹਿੰਦੇ ਹਨ ਚੜ੍ਹਦੇ ਨੂੰ ਹੋਣ ਨਿੱਤ ਸਲਾਮਾਂ ਤੇ ਡੁੱਬਦੇ ਨੂੰ ਪੁੱਛੇ ਕੋਈ ਨਾ, ਸ਼ਾਇਦ ਇਹੀ ਸਮਝਕੇ ਅੱਜ ਕੱਲ ਧੜਾਧੜ ਬਾਦਲ ਬੇੜੇ ਵਿੱਚੋਂ ਟਕਸਾਲੀਆਂ ਵੱਲੋਂ ਛਾਲਾਂ ਮਾਰੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀਆਂ ਜੱਥੇਬੰਦੀਆਂ ਤਾਂ ਭਾਵੇਂ ਕਈ ਹਨ ਪਰ ਜੇਕਰ ਸਰਕਾਰ ਬਣਾਉਣ ਦੇ ਸਮਰੱਥ ਅਤੇ ਲੋਕਾਂ ਵੱਲੋਂ ਪ੍ਰਵਾਨਿਤ ਮੰਨੀ ਜਾਵੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਫਿਲਹਾਲ ਦੀ ਘੜੀ ਗਿਣੀ ਜਾ ਰਹੀ ਦਿਖਾਈ ਦੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਸੀ ਤੇ ਇਸਦੇ ਨਾਲ ਹੀ ਕਈ ਹੋਰਨਾ ਨੂੰ ਝੰਡਿਆਂ ਵਾਲੀਆਂ ਕਾਰਾਂ ਵੀ ਨਸੀਬ ਹੋਈਆਂ ਸਨ।

ਅੱਜ ਵੇਖਣ ਵਿੱਚ ਮਿਲ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਦੁਰਗਤੀ ਕੀ ਹੋਈ ਲੰਬਾ ਸਮਾਂ ਰਾਜਭਾਗ ਦਾ ਨਿੱਘ ਮਾਣਨ ਵਾਲੇ ਅਤੇ ਚੋਣਾਂ ਹਾਰਨ ਤੋਂ ਬਾਅਦ ਵੀ ਝੰਡੀ ਵਾਲੀਆਂ ਗੱਡੀਆਂ ਤੇ ਟੀਂ ਟੀਂ ਕਰਦੇ ਲੰਘਣ ਵਾਲੇ ਜਿਸ ਲੀਡਰ ਦੇ ਬੂਤੇ ਤੇ ਸੱਤਾਸੁੱਖ ਮਾਣਦੇ ਰਹੇ ਹਨ ਉਸ ਲੀਡਰ ਨੂੰ ਹੀ ਹੁਣ ਅੱਖਾਂ ਕੱਢਣ ਲੱਗ ਪਏ ਹਨ ਤੇ ਸ਼ਾਇਦ ਅਜਿਹੇ ਆਗੂਆਂ ਨੇ ਸਮਝ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਡੁੱਬਦੇ ਜਹਾਜ਼ ਦੀ ਨਿਆਈਂ ਹੈ।

ਵੱਖ ਹੋਏ ਸੀਨੀਅਰ ਆਗੂਆਂ ਦਾ ਇਹ ਵੱਡਾ ਭੁਲੇਖਾ ਹੀ ਹੈ ਕਿ ਉਹ ਵੀ ਸਮਝ ਬੈਠੇ ਹਨ ਕਿ ਸ਼ਾਇਦ ਉਨ੍ਹਾਂ ਦੇ ਪਾਰਟੀ ਤੋਂ ਵੱਖ ਹੋਣ ਨਾਲ ਬਾਦਲ ਦਲ ਦਾ ਸਿਆਸੀ ਭੋਗ ਪੈ ਜਾਣਾ ਹੈ ਤੇ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸਿਰ ਤੇ ਬਿਠਾ ਲੈਣਾ ਹੈ ਪਰ ਅਸਲੀਅਤ ਵਿੱਚ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ, ਜੋ ਲੋਕ ਸਭਾ 2019 ਦੀਆਂ ਚੋਣਾਂ ਤੋਂ ਪਹਿਲਾਂ ਹੀ ਸਪਸ਼ਟ ਹੋ ਚੁੱਕਾ ਹੈ। ਜੇਕਰ ਵੇਖਿਆ ਜਾਵੇ ਤਾਂ ਜਿਹੜੇ ਟਕਸਾਲੀ ਆਗੂ ਬਾਦਲ ਦਲ ਤੋਂ ਵੱਖ ਹੋਏ ਹਨ ਉਨ੍ਹਾਂ ਵਿੱਚ ਜ਼ਿਆਦਾ ਤਾਂ ਬਾਦਲ ਦਲ ਵਿੱਚ ਹੁੰਦਿਆਂ ਹੋਇਆਂ ਵੀ ਚੋਣਾਂ ਨਹੀਂ ਸਨ ਜਿੱਤਦੇ ਰਹੇ ਤੇ ਹੁਣ ਤਾਂ ਵੱਖਰਾ ਗਰੁੱਪ ਬਣਾ ਕੇ ਬੈਠੇ ਹਨ ਅਜਿਹੇ ਵਿੱਚ ਕਿਸ ਤਰ੍ਹਾਂ ਸੱਤਾ ਦੇ ਨੇੜੇ ਪਹੁੰਚਣਗੇ। ਬਾਦਲ ਦਲੀਆਂ ਵੱਲੋਂ ਤਾਂ ਸ਼ਾਇਦ ਇਸੇ ਲਈ ਹੀ ਅਜਿਹੇ ਆਗੂਆਂ ਦੇ ਖਿਲਾਫ ਤਿੱਖੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਤੇ ਅਜਿਹੇ ਆਗੂਆਂ ਨੂੰ ਵਿਰੋਧੀਆਂ ਦੀ ਕਠਪੁਤਲੀ ਹੀ ਗਰਦਾਨਿਆ ਜਾ ਰਿਹਾ ਹੈ।

ਚਲੋ ਜੇਕਰ ਮੰਨ ਵੀ ਲਿਆ ਜਾਵੇ ਕਿ ਜੇਕਰ ਕਿਸੇ ਕਾਰਣਵੱਸ਼ ਅਜਿਹੇ ਆਗੂ ਬਾਦਲ ਦਲ ਨੂੰ ਸੱਤਾ ਤੋਂ ਲਾਂਭੇ ਕਰਨ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ ਪਰ ਉਨ੍ਹਾਂ ਦੇ ਗਰੁੱਪ ਦੇ ਸੱਤਾ ਵਿੱਚ ਆਉਣ ਦੇ ਚਾਂਸ ਨਾ ਮਾਤਰ ਹੀ ਫਿਲਹਾਲ ਦੀ ਘੜੀ ਦਿਖਾਈ ਦੇ ਰਹੇ ਹਨ ਅਜਿਹੇ ਵਿੱਚ ਬਾਦਲ ਦਲ ਤੋਂ ਵੱਖ ਹੋਏ ਅਜਿਹੇ ਆਗੂ ਵੀ ਝੰਡੀ ਵਾਲੀਆਂ ਕਾਰਾਂ ਨੂੰ ਤਰਸ਼ਦੇ ਨਜ਼ਰ ਜ਼ਰੂਰ ਆਉਣਗੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਮੰਤਰੀ ਰੰਧਾਵਾ ਨੂੰ ਗੁਰੂ ਪੰਥ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ: ਬਾਬਾ ਹਰਨਾਮ ਸਿੰਘ ਖ਼ਾਲਸਾ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਦੇਵ ਜੀ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਇਰਲ ਹੋਈ ਵੀਡੀਓ ਪ੍ਰਤੀ ਟਿੱਪਣੀ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ...

ਪਾਰਟੀ ਟਿਕਟਾਂ ਤੇ ਕੁੰਡਲੀ ਮਾਰ ਕੇ ਬੈਠੇ ਟਕਸਾਲੀਆਂ ਦੇ ਵੱਖ ਹੋਣ ਨਾਲ ਹੋਰ ਵਰਕਰਾਂ ਦੀਆਂ ਲੱਗਣਗੀਆਂ ਲਾਟਰੀਆਂ?

ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਹੁਣ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਬਥੇਰਾ ਬਾਦਲਾਂ ਨੂੰ ਪਾਣੀ ਪੀ-ਪੀ ਕੇ ਕੋਸਣ ਲੱਗ ਪਏ ਹਨ ਤੇ ਬਾਕੀ ਟਕਸਾਲੀਆਂ ਨਾਲ ਮਿਲ ਕੇ ਭਵਿੱਖੀ ਰਾਜਨੀਤੀ ਵਿਚਾਰਨ ਲੱਗ ਪਏ ਹਨ। ...

ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੋਂ ਦਖ਼ਲ ਹਟਾਉਣਾ ਖਾਲ੍ਹਾ ਜੀ ਦਾ ਵਾੜਾ ਨਹੀਂ ਦਿਸਦਾ !!!

ਬਾਦਲ ਪਰਿਵਾਰ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿੱਧੀ ਦਖ਼ਲ ਅੰਦਾਜ਼ੀ ਤੋਂ ਪ੍ਰੇਸ਼ਾਨ ਵੱਖ-ਵੱਖ ਧਿਰਾਂ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਤੋਂ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਯਤਨਸ਼ੀਲ ਹਨ ਪਰ ਅਜੇ ਤੱਕ ਕਿਸੇ ਨੂੰ ਕਾਮਯਾਬੀ ਨਸੀਬ ਨਹੀਂ ਹੋਈ ਹੈ। ...

ਵੇਖੋ ਹੁਣ ਕੀ ਸੱਪ ਕੱਢਦੇ ਹਨ, ਟਕਸਾਲੀ ਅਕਾਲੀ? (ਵਿਅੰਗ)

ਜ਼ੋਰ ਤਾਂ ਟਕਸਾਲੀਆਂ ਨੇ ਲੋਕ ਸਭਾ ਚੋਣਾਂ ਵਿੱਚ ਵੀ ਬੜਾ ਲਗਾਇਆ ਸੀ ਪਰ, ਪਤਾ ਨਹੀਂ ਬਾਦਲਾਂ ਦੇ ਹੀ ਕਾਲੇ ਇਲਮ ਨੇ ਉਨ੍ਹਾਂ ਦੇ ਟਕਸਾਲੀਪੁਣੇ ਨੂੰ ਚਾਰੋਖ਼ਾਨੇ ਚਿੱਤ ਕਰਕੇ ਰੱਖ ਦਿੱਤਾ ਜਾਂ ਫਿਰ ਲੋਕਾਂ ਨੇ ਹੀ ਉਨ੍ਹਾਂ ਨੂੰ ਮੂੰਹ ਨਹੀਂ ਲਗਾਇਆ। ...

ਭਾਈ ਰਾਜੋਆਣਾ ਬਿਨਾਂ ਪੈਰੋਲ ਤੋਂ 23 ਤੋਂ ਵੱਧ ਸਾਲ ਜੇਲ੍ਹ ਕੱਟ ਚੁੱਕਾ ਹੈ, ਮੁਆਫ਼ੀ ਦਾ ਹੱਕਦਾਰ: ਬਾਬਾ ਹਰਨਾਮ ਸਿੰਘ ਖ਼ਾਲਸਾ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸਿਆਸੀ ਕੈਦੀਆਂ ਨੂੰ ਰਾਹਤ ਦੇਣ ਪ੍ਰਤੀ ਕੀਤੇ ਗਏ ਐਲਾਨ 'ਤੇ ਜਲਦੀ ਅਮਲ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਤਬਦੀਲੀ ਦੇ ਵਰਤਾਰੇ ਨਾਲ ਸਬੰਧਿਤ ਦਫ਼ਤਰ ਪ੍ਰਕ੍ਰਿਆ ਤੁਰੰਤ ਪੂਰਾ ਕਰਨ 'ਚ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ...

ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਦੇ ਸਥਾਪਨਾ ਦੀ ਅਰਧ ਸ਼ਤਾਬਦੀ ਧੂਮਧਾਮ ਨਾਲ ਮਨਾਈ ਗਈ

ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੇ 50 ਸਾਲਾਂ ਸਥਾਪਨਾ ਦੀ ਅਰਧ ਸ਼ਤਾਬਦੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ...

ਹਕੂਮਤ ਘੱਟਗਿਣਤੀ ਕੌਮਾਂ ਨੂੰ ਦਬਾਉਣ 'ਤੇ ਉਤਾਰੂ ਹਨ: ਜੱਥੇ: ਹਰਪ੍ਰੀਤ ਸਿੰਘ

ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਗੁਰੂ ਨਾਨਕ ਕਾਲਜ ਮੋਗਾ ਦੇ ਖੁੱਲ੍ਹੇ ਵਿਹੜੇ 'ਚ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ 50 ਸਾਲਾਂ ਅਰਧ ਸ਼ਤਾਬਦੀ ਨੂੰ ਸਮਰਪਿਤ ਪੰਜਵਾਂ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ...

ਦਮਦਮੀ ਟਕਸਾਲ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਸ਼ੁੱਧ ਪਾਠ ਬੋਧ ਸਮਾਗਮ ਦੀ ਆਰੰਭਤਾ 1 ਅਕਤੂਬਰ ਨੂੰ

ਦਮਦਮੀ ਟਕਸਾਲ ਵੱਲੋਂ ਸ੍ਰੀ ਸੁਲਤਾਨਪੁਰ ਸਾਹਿਬ ਲੋਧੀ ਦੇ ਗੁਰਦੁਆਰਾ ਹੱਟ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਕਰਾਇਆ ਜਾ ਰਿਹਾ ਹੈ, ਜਿਸ ਦੀ ਆਰੰਭਤਾ ਮਿਤੀ 1 ਅਕਤੂਬਰ 2019, ਮੰਗਲਵਾਰ ਨੂੰ ਹੋਵੇਗੀ। ...

ਨੌਜਵਾਨੀ ਨੂੰ ਸਿੱਖੀ ਦੀ ਮੁੱਖ ਧਾਰਾ 'ਚ ਲਿਆਉਣ ਲਈ ਦਮਦਮੀ ਟਕਸਾਲ ਵੱਲੋਂ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ: ਬਾਬਾ ਹਰਨਾਮ ਸਿੰਘ ਖਾਲਸਾ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨੀ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਸਿੱਖੀ ਦੀ ਮੁੱਖ ਧਾਰਾ 'ਚ ਮੁੜ ਲਿਆਉਣ ਲਈ ਦਮਦਮੀ ਟਕਸਾਲ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ...

ਦਮਦਮੀ ਟਕਸਾਲ ਦੇ ਅਤੀਤ ਅਤੇ ਯੋਗਦਾਨ ਪ੍ਰਤੀ ਹੋਣਗੀਆਂ ਵਿੱਚਾਰਾਂ: ਬਾਬਾ ਹਰਨਾਮ ਸਿੰਘ ਖਾਲਸਾ

ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ 'ਚ 18 ਸਤੰਬਰ 2019, ਦਿਨ ਬੁੱਧਵਾਰ ਨੂੰ ਹਰਪਾਲ ਟਿਵਾਣਾ ਆਡੀਟੋਰੀਅਮ ਪਟਿਆਲਾ ਵਿਖੇ 'ਦਮਦਮੀ ਟਕਸਾਲ ਦਾ ਅਤੀਤ ਅਤੇ ਯੋਗਦਾਨ' ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ...

ਦਮਦਮੀ ਟਕਸਾਲ ਵੱਲੋਂ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ ਅੰਤਰਰਾਸ਼ਟਰੀ ਸੈਮੀਨਾਰ 14 ਨੂੰ

ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ 14 ਸਤੰਬਰ 2019 ਨੂੰ ਮਾਤਾ ਸੁੰਦਰੀ ਕਾਲਜ ਫਾਰ ਵੋਮੈਨ, ਨਵੀਂ ਦਿੱਲੀ ਵਿਖੇ 'ਦਮਦਮੀ ਟਕਸਾਲ ਦਾ ਅਤੀਤ ਅਤੇ ਵਰਤਮਾਨ' ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ...

ਦਮਦਮੀ ਟਕਸਾਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੀ ਹੋਂਦ ਚਿੱਲੜ ਕਤਲਕਾਂਡ ਸਬੰਧੀ ਕੇਸ ਦੀ ਕਾਨੂੰਨੀ ਪਹਿਰਵਾਈ ਕਰਨ ਦੀ ਕੀਤੀ ਅਪੀਲ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਨਵੰਬਰ 1984 ਦੌਰਾਨ ਕਾਂਗਰਸੀ ਆਗੂ ਅਤੇ ਮੱਧ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਕਮਲਨਾਥ ਦੀ ਭੂਮਿਕਾ ਸਮੇਤ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਨਾਲ ਸਬੰਧਿਤ 7 ਕੇਸਾਂ ਨੂੰ ਮੁੜ ਤੋਂ ਖੋਲਣ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਦਿੱਤੀ ਗਈ ਪ੍ਰਵਾਨਗੀ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ...

ਪਾਕਿਸਤਾਨ ਲਾਂਘੇ ਪ੍ਰਤੀ ਫ਼ੀਸ ਵਸੂਲਣ ਦੇ ਪ੍ਰਸਤਾਵ 'ਤੇ ਮੁੜ ਵਿੱਚਾਰ ਕਰੇ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂ ਤੋਂ 20 ਡਾਲਰ (1400 ਰੁਪਏ) ਫ਼ੀਸ ਵਸੂਲਣ ਦੇ ਪ੍ਰਸਤਾਵ 'ਤੇ ਮੁੜ ਵਿੱਚਾਰ ਕਰਦਿਆਂ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ...

 ਦਮਦਮੀ ਟਕਸਾਲ ਦੇ ਹੈਡ ਕੁਆਟਰ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਸਮਾਗਮ ਸਬੰਧੀ ਅੰਤਰਰਾਸ਼ਟਰੀ ਸੈਮੀਨਾਰ 4 ਤੋਂ: ਬਾਬਾ ਹਰਨਾਮ ਸਿੰਘ ਖਾਲਸਾ

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗੁਵਾਈ 'ਚ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ (50 ਸਾਲ ਪੂਰੇ ਹੋਣ 'ਤੇ) ਬਹੁਤ ਵੱਡੀ ਪੱਧਰ 'ਤੇ ਮਨਾਈ ਜਾ ਰਹੀ ਹੈ। ...

ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਰਚਿਆ ਦੋਹਰਾ ਇਤਿਹਾਸ (ਭਾਗ-4)

ਪਿਛਲੇ ਅੰਕਾਂ ਵਿੱਚ ਅਸੀਂ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਕੰਮ ਕਰਨ ਦੀ ਸਮਰੱਥਾ ਨਾਲ ਪਾਰਟੀ ਨੂੰ ਇਸ ਕਦਰ ਮਜ਼ਬੂਤ ਕਰ ਦਿੱਤਾ ਸੀ ਕਿ ਪਾਰਟੀ ਨੇ ਪੰਜਾਬ ਵਿੱਚ ਲਗਾਤਾਰ ਇੱਕ ਦਹਾਕਾ ਸੱਤਾ ਦਾ ਸੁੱਖ ਭੋਗਿਆ ਸੀ। ...

ਦਮਦਮੀ ਟਕਸਾਲ ਦੇ ਮੁਖੀ ਬਾਰੇ ਗਲਤ ਬਿਆਨਬਾਜ਼ੀ ਕਰਨ ਵਾਲਾ ਅਵਤਾਰ ਸਿੰਘ ਹਿੱਤ ਆਪਣੀ ਔਕਾਤ 'ਚ ਰਹੇ: ਦਮਦਮੀ ਟਕਸਾਲ

ਦਮਦਮੀ ਟਕਸਾਲ ਦੇ ਆਗੂਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਹਿੱਤ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪ੍ਰਤੀ ਕੀਤੀ ਗਈ ਹੋਛੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਸਖ਼ਤ ਨਿਖੇਧੀ ਕੀਤੀ ਅਤੇ ਹਿੱਤ ਨੂੰ ਆਪਣੀ ਔਕਾਤ 'ਚ ਰਹਿਣ ਦੀ ਨਸੀਹਤ ਦਿੱਤੀ ਹੈ। ...

ਰਾਜਨੀਤੀ ਵਿੱਚ ਡੁੱਬਦੀ ਬੇੜੀ ਬਚਾਉਣ ਲਈ ਟਕਸਾਲੀ ਪਾਉਣ ਲੱਗੇ ਸਿੱਧੂ ਤੇ ਡੋਰੇ !!!

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਦੀ ਰਾਜਨੀਤੀ ਵਿੱਚ ਆਪਣੇ ਪਰ੍ਹ ਤੋਲ ਚੁੱਕੇ ਬਜ਼ੁਰਗ ਟਕਸਾਲੀ ਅਕਾਲੀ ਆਗੂ ਹੁਣ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਡੋਰੇ ਪਾਉਂਦੇ ਦਿਖਾਈ ਦੇ ਰਹੇ ਹਨ। ...

ਟਕਸਾਲੀ ਆਗੂ ਸੇਖਵਾਂ ਵੱਲੋਂ ਨਵਜੋਤ ਸਿੱਧੂ ਨੂੰ ਨਵਾਂ ਸਿਆਸੀ ਫ਼ਰੰਟ ਬਨਾਉਣ ਦੀ ਸਲਾਹ

ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਥੇ ਪੰਜਾਬ ਵਿਚਲੀਆਂ ਸਾਰੀਆਂ ਨਵੀਆਂ ਸਿਆਸੀ ਧਿਰਾਂ ਨੂੰ ਸੂਬੇ ਵਿੱਚ ਆਪਣੇ ਅਧਾਰ ਅਤੇ ਦਮਖਮ ਦਾ ਚੰਗੀ ਤਰ੍ਹਾਂ ਆਭਾਸ ਹੋ ਚੁੱਕਾ ਹੈ, ਉੱਥੇ ਸੱਤਾਧਾਰੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪੁਰਾਣੀਆਂ ਅਤੇ ਸਥਾਪਿਤ ਹੋ ਚੁੱਕੀਆਂ ਰਿਵਾਇਤੀ ਪਾਰਟੀਆਂ ਦੀ ਸਿਆਸੀ ਤਾਕਤ ਅਤੇ ਜਨ-ਅਧਾਰ ਬਾਰੇ ਵੀ ਸਾਰੇ ਸ਼ੰਕੇ ਦੂਰ ਹੋ ਗਏ ਹਨ। ...