ਜਲੰਧਰ, ਕਾਦੀਆਂ ਤੇ ਸ਼੍ਰੀ ਹਰਗੋਬਿੰਦਪੁਰ ਰੂਟਾਂ ਦੀਆਂ ਬੱਸਾਂ ਰੋਡਵੇਜ਼ ਡੀਪੂ ਵਿਖੇ ਬਣੇ ਆਰਜ਼ੀ ਬੱਸ ਅੱਡੇ ਤੋਂ ਚੱਲਣਗੀਆਂ - ਐੱਸ.ਡੀ.ਐੱਮ.ਬਟਾਲਾ

Last Updated: Dec 26 2019 17:32
Reading time: 0 mins, 38 secs

ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚੋਂ ਲੰਗਦੇ ਹੰਸਲੀ ਨਾਲੇ ਉੱਪਰ ਜਲੰਧਰ ਰੋਡ ਵਾਲੇ ਪੁਰਾਣੇ ਪੁਲ ਢਾਹ ਕੇ ਨਵੇਂ ਪੁਲ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਕਾਰਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ ਜਲੰਧਰ, ਚੰਡੀਗੜ, ਲੁਧਿਆਣਾ, ਦਿੱਲੀ, ਸ੍ਰੀ ਹਰਗੋਬਿੰਦਪੁਰ, ਕਾਦੀਆਂ, ਹਰਚੋਵਾਲ ਅਤੇ ਬਿਆਸ ਰੂਟ ਨੂੰ ਜਾਣ ਵਾਲੀਆਂ ਸਾਰੀਆਂ ਬੱਸਾਂ ਪੰਜਾਬ ਰੋਡਵੇਜ਼ ਡੀਪੂ ਬਟਾਲਾ ਵਿਖੇ ਬਣਾਏ ਆਰਜ਼ੀ ਬੱਸ ਸਟੈਂਡ ਤੋਂ ਚੱਲਣਗੀਆਂ। 

ਇਹ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ.ਬਟਾਲਾ ਸ.ਬਲਵਿੰਦਰ ਸਿੰਘ ਨੇ ਕਿਹਾ ਕਿ ਉਪਰੋਕਤ ਰੂਟਾਂ ਦੀਆਂ ਬੱਸਾਂ ਹੁਣ ਪੁਲ ਬਣਨ ਕਾਰਨ ਪੁਰਾਣੇ ਬੱਸ ਅੱਡੇ ਵਿੱਚ ਨਹੀਂ ਜਾ ਸਕਣਗੀਆਂ ਸੋ ਇਹ ਬੱਸਾਂ ਰੋਡਵੇਜ਼ ਡੀਪੂ ਤੋਂ ਹੀ ਸਵਾਰੀਆਂ ਲਿਜਾ ਤੇ ਉਤਾਰ ਸਕਣਗੀਆਂ। ਐੱਸ.ਡੀ.ਐੱਮ ਬਟਾਲਾ ਨੇ ਕਿਹਾ ਕਿ ਅੰਮਿ੍ਰਤਸਰ, ਗੁਰਦਾਸਪੁਰ, ਪਠਾਨਕੋਟ, ਜੰਮੂ, ਡੇਰਾ ਬਾਬਾ ਨਾਨਕ, ਕਲਾਨੌਰ, ਫਤਿਹਗੜ ਚੂੜੀਆਂ, ਕਾਹਨੂੰਵਾਨ ਆਦਿ ਰੂਟਾਂ ਨੂੰ ਚੱਲਣ ਵਾਲੀਆਂ ਬੱਸਾਂ ਪੁਰਾਣੇ ਬੱਸ ਅੱਡੇ ਆਪਣੇ ਪਹਿਲਾਂ ਵਾਲੇ ਥਾਵਾਂ ਤੋਂ ਹੀ ਚੱਲਣਗੀਆਂ।