ਗੰਦੇ ਨਾਲੇ ਚੋਂ ਭੇਦਭਰੇ ਹਾਲਾਤ ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਜਾਂਚ ਸ਼ੁਰੂ

ਤਾਜ਼ਪੁਰ ਰੋਡ ਨਜ਼ਦੀਕ ਲੰਘਦੇ ਬੁੱਢੇ ਨਾਲੇ ਚੋਂ ਪੁਲਿਸ ਨੂੰ ਸ਼ੱਕੀ ਹਾਲਾਤ ਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਨਾਲੇ ਚ ਵਿਅਕਤੀ ਦੀ ਲਾਸ਼ ਪਏ ਹੋਣ ਸਬੰਧੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਚ ਜਾਇਜ਼ਾ ਲੈਂਦੇ ਹੋਏ ਲਾਸ਼ ਨੂੰ ਨਾਲੇ ਚੋਂ ਬਾਹਰ ਕਢਵਾਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਹਿਚਾਣ ਨਾ ਹੋਣ ਦੇ ਚੱਲਦੇ ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਦੁਪਹਿਰ ਸਮੇਂ ਤਾਜ਼ਪੁਰ ਰੋਡ ਤੋਂ ਲੰਘ ਰਹੇ ਰਾਹਗੀਰਾਂ ਨੇ ਬੁੱਢੇ ਨਾਲੇ ਦੇ ਗੰਦੇ ਪਾਣੀ ਚ ਇੱਕ ਵਿਅਕਤੀ ਦੀ ਲਾਸ਼ ਪਈ ਦੇਖੀ। ਇਸਦੇ ਬਾਅਦ ਰਾਹਗੀਰਾਂ ਨੇ ਨਾਲੇ ਚ ਲਾਸ਼ ਪਈ ਹੋਣ ਸਬੰਧੀ ਥਾਣਾ ਡਵੀਜ਼ਨ ਨੰ.7 ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਬਾਅਦ ਪੁਲਿਸ ਅਧਿਕਾਰੀਆਂ ਨੇ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਬਾਅਦ ਚ ਰਾਹਗੀਰਾਂ ਦੀ ਮਦਦ ਦੇ ਨਾਲ ਲਾਸ਼ ਨੂੰ ਨਾਲੇ ਚੋਂ ਬਾਹਰ ਕਢਵਾਇਆ ਗਿਆ।

ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਲਾਸ਼ ਕਰੀਬ ਚਾਰ-ਪੰਜ ਦਿਨ ਪੁਰਾਣੀ ਜਾਪਦੀ ਹੈ, ਪਰ ਮ੍ਰਿਤਕ ਦੇ ਸਰੀਰ ਦੇ ਕਿਸੇ ਪ੍ਰਕਾਰ ਦੇ ਕੋਈ ਸੱਟ ਦੇ ਨਿਸ਼ਾਨ ਨਹੀਂ ਪਾਏ ਗਏ ਹਨ। ਮ੍ਰਿਤਕ ਦੇ ਪਹਿਨੇ ਕੱਪੜਿਆਂ ਚੋਂ ਕੋਈ ਪਹਿਚਾਣ ਪੱਤਰ ਜਾਂ ਕਾਗ਼ਜ਼ਾਤ ਵਗੈਰਾ ਨਾ ਮਿਲਣ ਦੇ ਕਾਰਨ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਸ਼ੁਰੂਆਤੀ ਤੌਰ ਤੇ ਮ੍ਰਿਤਕ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਕਤਲ ਕਰਕੇ ਨਾਲੇ ਚ ਸੁੱਟਿਆ ਗਿਆ ਹੈ ਜਾਂ ਫਿਰ ਉਹ ਹਾਦਸੇ ਦਾ ਸ਼ਿਕਾਰ ਹੋਇਆ ਹੈ।

ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਮੌਤ ਹੋਣ ਦੇ ਅਸਲ ਕਾਰਨਾਂ ਸਬੰਧੀ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਸਥਿਤੀ ਸਾਫ਼ ਹੋ ਸਕੇਗੀ। ਫ਼ਿਲਹਾਲ ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾਇਆ ਗਿਆ ਹੈ ਅਤੇ ਇਸ ਸਬੰਧ ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਤਨਖ਼ਾਹ ਕਮਿਸ਼ਨ ਨੇ ਸਿਆਪਾ ਪਾਇਆ! (ਨਿਊਜ਼ਨੰਬਰ ਖ਼ਾਸ ਖ਼ਬਰ)

ਡੈਮੋਕ੍ਰੇਟਿਕ ਟੀਚਰਜ਼ ਫਰੰਟ ਸੰਗਰੂਰ ਵੱਲੋਂ ਪੰਜਾਬ ਦੇ ਮੁਲਾਜ਼ਮ ਵਿਰੋਧੀ ਛੇਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਤਨਖ਼ਾਹ ਕਮਿਸ਼ਨ ਦੇ ਤਤਕਾਲੀ ਅਤੇ ਭਵਿੱਖੀ ਮਾਰੂ ਪ੍ਰਭਾਵਾਂ ਸਬੰਧੀ ...

ਤਾਲਾਬੰਦੀ 'ਚ ਨਾ ਮਿਲਿਆ ਖਾਣਾ, ਪਰ ਕਿਰਤ ਕਾਨੂੰਨ 'ਚ ਹੋਈਆਂ ਸੋਧਾਂ ਨੇ ਰਗੜੇ ਗ਼ਰੀਬ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਹਿਲੋਂ ਹੀ ਸਾਡੇ ਦੇਸ਼ ਦੇ ਅੰਦਰ ਏਨੀ ਜ਼ਿਆਦਾ ਬੇਰੁਜ਼ਗਾਰੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ ਅਤੇ ਬੇਰੁਜ਼ਗਾਰੀ ਨੌਕਰੀਆਂ ਨਾ ਮਿਲਣ ਦੇ ਕਾਰਨ ਮੌਤ ਨੂੰ ਗਲੇ ਲਗਾ ਰਹੇ ਹਨ, ਉੱਥੇ ਹੀ ਹੁਣ ਜੋ ਨਵਾਂ ਕਾਨੂੰਨ ਸਰਕਾਰ ਨੇ ...

'ਟੂਲਕਿੱਟ ਤੋਂ, ਪੁਲਵਾਮਾ ਹਮਲੇ ਦੀ ਜਾਂਚ ਦਾ ਕੱਚ ਸੱਚ'!! (ਨਿਊਜ਼ਨੰਬਰ ਖ਼ਾਸ ਖ਼ਬਰ)

ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਟੂਲਕਿੱਟ ਨੂੰ ਇਸ ਪ੍ਰਕਾਰ ਬ੍ਰੇਕਿੰਗ ਹੈੱਡਲਾਈਨ ਦੇ ਨਾਲ ਗੋਦੀ ਮੀਡੀਆ ਨੇ ਚਲਾਇਆ, ਜਿਵੇਂ ਟੂਲਕਿੱਟ ਬਰੂਦ ਹੋਵੇ। ਦਿਸ਼ਾ ਰਵੀ ਨੇ ਕਿਸਾਨ ਮੋਰਚੇ ਦੀ ਹਮਾਇਤ ਕੀਤੀ ...

ਮਿੱਟੀ 'ਚ ਮਿਲ ਗਈ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਵਾਲੀ ਫ਼ਿਰਕੂ ਚਾਲ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ 67 ਦਿਨਾਂ ਤੋਂ ਲੱਗਿਆ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਮੋਰਚਾ, ਇਸ ਵੇਲੇ ਅਜਿਹੇ ਮੋੜ 'ਤੇ ਆਣ ਕੇ ਖੜ੍ਹਾ ਹੋ ਗਿਆ ਹੈ, ਜਿੱਥੋਂ ਕਿਸਾਨ ਮੋਰਚੇ ਨੂੰ ਸਿਰਫ਼ ਤੇ ਸਿਰਫ਼ ਆਪਣੀ ਜਿੱਤ ਹੀ ਵਿਖਾਈ ਦੇ ਰਹੀ ਹੈ। ਕਿਸਾਨ ...

ਕਿਸਾਨ ਸੰਘਰਸ਼: ਮਸਲੇ ਦਾ ਹੱਲ ਤਾਂ ਖੇਤੀ ਕਾਨੂੰਨ ਰੱਦ ਕਰਕੇ ਹੀ ਨਿਕਲੂ! (ਨਿਊਜ਼ਨੰਬਰ ਖਾਸ ਖਬਰ)

ਕੜਾਕੇ ਦੀ ਠੰਢ ਵਿੱਚ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਕਿਰਤੀਆਂ ਤੋਂ ਇਲਾਵਾ ਬਜ਼ੁਰਗਾਂ, ਬੱਚਿਆਂ ਅਤੇ ਮਤਾਵਾਂ ਬੀਬੀਆਂ ਦੇ ...

ਕੇਂਦਰੀ ਜਾਂਚ ਏਜੰਸੀ ਵੀ, ਨਹੀਂ ਕਰਵਾ ਸਕਦੀ ਏਦਾਂ ਮੋਰਚਾ ਖ਼ਤਮ! (ਨਿਊਜ਼ਨੰਬਰ ਖ਼ਾਸ ਖ਼ਬਰ)

ਜਿਹੜੀ ਗੱਲ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਸਾਹਮਣੇ ਕਰੀਬ ਦੋ ਮਹੀਨੇ ਪਹਿਲੋਂ ਰੱਖੀ ਸੀ ਕਿ ਖੇਤੀ ਕਾਨੂੰਨਾਂ ’ਤੇ ਚੱਲ ਰਹੇ ਵਿਵਾਦ ਦਾ ਨਿਪਟਾਰਾ ਕਰਨ ਵਾਸਤੇ ਕਮੇਟੀ ਬਣਾ ਦਿੰਦੇ ਹਾਂ, ਉਹ ਗੱਲ ਕਿਸਾਨਾਂ ਨੇ ਕੇਂਦਰ ਦੀ ਉਸੇ ...

ਹਾਥਰਸ ਕਾਂਡ: ਜਾਂਚ ਉੱਤੇ ਜਾਂਚ ਦਾ ਪਹਿਰਾ, ਪਰ ਇਨਸਾਫ਼ ਕਿਧਰੇ ਨਜ਼ਰ ਨਹੀਂ ਆ ਰਿਹਾ!! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਇੱਕ 19 ਵਰ੍ਹਿਆਂ ਦੀ ਕੁੜੀ ਦੇ ਨਾਲ 4 ਮੁੰਡਿਆਂ ਦੇ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਉਸ ਦੇ ਸਰੀਰ 'ਤੇ ਕਾਫ਼ੀ ਸੱਟਾਂ ਮਾਰੀਆਂ ਅਤੇ ਕੁੜੀ ਦੀ ਜੀਭ ਵੀ ਕੱਟ ਦਿੱਤੀ ਗਈ। ...

ਕੋਰੋਨਾ ਦੀ ਆੜ 'ਚ ਅਣਗਿਣਤ ਸਰਕਾਰੀ ਵਿਭਾਗਾਂ ਦਾ ਸਰਕਾਰ ਨੇ ਪਾਇਆ ਭੋਗ! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਜਿੱਥੇ ਕੋਰੋਨਾ ਦੇ ਬੇਲੋੜੇ ਲਾਕਡਾਊਨ ਨੇ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਹਨ, ਉੱਥੇ ਹੀ ਦੂਜੇ ਪਾਸੇ ਦੁਖਦਾਈ ਗੱਲ ਇਹ ਹੈ ਕਿ ਸਰਕਾਰ ਨੇ ਕੋਰੋਨਾ ਦੀ ਆੜ ਵਿੱਚ ਲਗਾਏ ਬੇਲੋੜੇ ਲਾਕਡਾਊਨ ਦੇ ...

ਜ਼ਹਿਰੀਲੀ ਸ਼ਰਾਬ ਕਾਂਡ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ, ਸਰਕਾਰ ਵੱਲੋਂ ਬਾਰੀਕੀ ਨਾਲ ਜਾਂਚ ਜਾਰੀ- ਵਿਧਾਇਕ ਲਾਡੀ

ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਅਤੇ ਸਿਟੀ ਕਾਂਗਰਸ ਦੇ ਪ੍ਰਧਾਨ ਸ੍ਰੀ ਸਵਰਨ ਮੁੱਢ ਨੇ ਅੱਜ ਬਟਾਲਾ ਦੇ ਹਾਥੀ ਗੇਟ ਇਲਾਕੇ ਵਿੱਚ ਪਹੁੰਚ ਕੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ...

श्री मुक्तसर साहिब के सुखमिंदर सिंह की मृतक देह को डॉ. ओबराय की बदौलत नसीब हुई वतन की मिट्टी (न्यूज़नंबर खास खबर)

परिवारों को आर्थिक मंदहाली में से निकालने के लिए अपने घर और जमीनें गिरवी रखकर खाड़ी मुल्कों में मजदूरी करने गए लोगों पर उस समय मुसीबतों का पहाड़ टूटता है ...

ਮੂਸੇਵਾਲਾ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਦੀ ਇੰਫੋਰਸਮੈਂਟ ਕਰੇਗੀ ਜਾਂਚ

ਗਾਇਕ ਸਿੱਧੂ ਮੂਸੇਵਾਲਾ ਤੇ ਦਰਜ ਹੋਏ ਫਾਇਰਿੰਗ ਅਤੇ ਹਿੰਸਕ ਗੀਤ ਗਾਉਣ ਦੇ ਮਾਮਲਿਆਂ ਦੇ ਬਾਅਦ ਹੁਣ ਇੰਫੋਰਸਮੈਂਟ ਡਾਇਰੈਕਟਰ ਵੱਲੋਂ ਗਾਇਕ ਦੀ ਵਿਦੇਸ਼ੀ ਫੰਡਿੰਗ ਅਤੇ ਮਨੀ ਲਾਂਡਰਿੰਗ ਦੀ ਵੀ ਜਾਂਚ ਕੀਤੀ ਜਾਵੇਗੀ। ...

ਕੈਪਟਨ ਵੱਲੋਂ ਬਰਗਾੜੀ ਕਾਂਡ ਦੀ ਜਾਂਚ ਜਲਦੀ ਪੂਰੀ ਹੋਣ ਦਾ ਦਾਅਵਾ

ਬਰਗਾੜੀ ਬੇਅਦਬੀ ਕਾਂਡ ਨੇ 2017 ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਵੱਡੇ ਚੋਣ ਮੁੱਦੇ ਦਾ ਕੰਮ ਕੀਤਾ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਆਉਣ ਤੇ ਜਾਂਚ ਜਲਦੀ ਕਰਨ ਦਾ ਵੀ ਵਾਅਦਾ ਕੀਤਾ ਗਿਆ ਸੀ। ...

ਲੱਗਦੈ, ਗੁੱਝੇ ਹੀ ਰਹਿ ਜਾਣਗੇ ਬੇਅਦਬੀਆਂ ਦੇ ਰਾਜ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਲਗਭਗ ਪੰਜ ਸਾਲ ਪਹਿਲਾਂ ਸੂਬਾ ਪੰਜਾਬ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਗੁੱਝੇ ਰਾਜ਼ ਅਜੇ ਵੀ ਰਾਜ਼ ਹੀ ਬਣੇ ਹੋਏ ਹਨ। ...

...ਜਦੋਂ ਭੇਦਭਰੇ ਹਾਲਾਤ 'ਚ ਬੱਸ 'ਚੋਂ ਸੁੱਟੇ ਪ੍ਰਵਾਸੀ ਦੀ ਸੜਕ ਕਿਨਾਰਿਓਂ ਪੁਲਿਸ ਨੂੰ ਮਿਲੀ ਲਾਸ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਭੇਦਭਰੇ ਹਾਲਾਤ 'ਚ ਦਿਨ-ਦਿਹਾੜੇ ਬੱਸ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਸ਼ਨੀਦੇਵ ਮੰਦਿਰ ਕੋਲ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ 'ਚ ਸੁੱਟੇ ਗਏ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਸਿਟੀ ਪੁਲਿਸ ਨੇ ਬਰਾਮਦ ਕੀਤਾ ਹੈ। ...

...ਜਦੋਂ ਭੈਣਾਂ ਨੇ ਫ਼ੌਜੀ ਵੀਰ ਨੂੰ ਸਿਹਰਾ ਬੰਨ੍ਹ ਕੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਾਰਗਿਲ ਦੇ ਦਰਾਸ ਸੈਕਟਰ 'ਚ ਵਾਪਰੇ ਸੜਕ ਹਾਦਸੇ ਦੌਰਾਨ ਕਰੀਬ 20 ਦਿਨ ਪਹਿਲਾਂ ਦਰਾਸ ਦਰਿਆ 'ਚ ਜੀਪ ਡਿੱਗਣ ਕਾਰਨ ਮੌਤ ਦਾ ਸ਼ਿਕਾਰ ਹੋਏ ਪਿੰਡ ਢੀਂਡਸਾ ਦੇ ਫ਼ੌਜੀ ਜਵਾਨ ਪਲਵਿੰਦਰ ਸਿੰਘ ਉਰਫ਼ ਗੋਲਡੀ ਦੀ ਤਿਰੰਗੇ ਝੰਡੇ 'ਚ ਲਿਪਟੀ ਮ੍ਰਿਤਕ ਦੇਹ ਆਉਣ ਦੇ ਬਾਅਦ ਉਸਦੇ ਨਾਨਕੇ ਪਿੰਡ ਰਾਮਪੁਰ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸੇਜਲ ਅੱਖਾਂ ਦੇ ਨਾਲ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕਰ ਦਿੱਤਾ। ...

डॉ. ओबेरॉय के यतनों सदका विधवा मां के जवान बेटे की मृतक देह वतन पहुंची (न्यूज़नंबर खास खबर)

खाड़ी देशों में काम करने वाले हर धर्म, नस्ल और जाति के लोगों के लिए मसीहा माने जाते दुबई के नामवर कारोबारी और सरबत दा भला चैरिटेबल ट्रस्ट के संस्थापक डॉ. एसपी सिंह ओबेरॉय के विशेष यतनों सदका बीती रात अमृतसर ज़िले के सरहदी गांव भकना खुर्द के 23 साल के नौजवान मनदीप सिंह पुत्र मंगल सिंह की मृतक देह वतन पहुंची। ...

ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਪੇਪਰਾਂ ਨੂੰ ਕੀਤਾ ਹੈਕਰਾਂ ਨੇ ਹੈਕ, ਪੇਪਰ ਰੱਦ, ਜਾਂਚ ਜਾਰੀ

ਕੇਂਦਰੀ ਯੂਨੀਵਰਸਿਟੀ ਬਠਿੰਡਾ ਵੱਲੋਂ ਵਿਦਿਆਰਥੀਆਂ ਦੇ ਇਸ ਸਮੈਸਟਰ ਦੇ ਆਨਲਾਈਨ ਲਏ ਜਾ ਰਹੇ ਪੇਪਰਾਂ ਨੂੰ ਹੈਕਰਾਂ ਨੇ ਹੈਕ ਕਰ ਲਿਆ ਹੈ। ...

...ਕਾਰਗਿਲ 'ਚ ਲਾਪਤਾ ਹੋਏ ਫ਼ੌਜੀ ਜਵਾਨ ਦੀ ਦਰਾਸ ਦਰਿਆ ਚੋਂ ਬਰਾਮਦ ਹੋਈ ਲਾਸ਼ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਾਰਗਿਲ ਸਰਹੱਦ ਤੇ ਤਾਇਨਾਤ ਨਜ਼ਦੀਕੀ ਪਿੰਡ ਢੀਂਡਸਾ ਦਾ ਫ਼ੌਜੀ ਜਵਾਨ ਪਲਵਿੰਦਰ ਸਿੰਘ ਜੋ ਆਪਣੇ ਅਫ਼ਸਰ ਸਮੇਤ ਜੀਪ ਦੇ ਦਰਾਸ ਦਰਿਆ 'ਚ ਡਿੱਗ ਗਿਆ ਸੀ, ਦੀ ਲਾਸ਼ 17 ਦਿਨਾਂ ਬਾਅਦ ਦਰਿਆ 'ਚੋਂ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ...