ਕਹਿੰਦੇ ਹਨ ਕਿ ਸਿਆਸਤ ਵਿੱਚ ਜੇਕਰ ਕਿਸੇ ਦੂਸਰੇ ਲੀਡਰ ਲਈ ਟੋਇਆ ਪੁੱਟੀਏ ਤਾਂ ਮੁੜ ਅਗਲਾ ਵੀ ਸਮਾ ਆਉਣ ਤੇ ਖਾਈ ਜਰੂਰ ਖੋਦਦਾ ਹੈ ਤੇ ਅਜਿਹਾ ਹੀ ਸ਼ਾਇਦ ਭਵਿੱਖ ਵਿੱਚ ਬਟਾਲਾ ਦੀ ਰਾਜਨੀਤੀ ਵਿੱਚ ਵੀ ਵੇਖਣ ਨੂੰ ਮਿਲੇਗਾ ਭਵਿੱਖ ਵਿੱਜ ਯਾਨੀ 2022 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਪਾਰਟੀ ਵੱਲੋਂ ਮਿਲਣ ਵਾਲੀਆਂ ਟਿਕਟਾਂ ਦੇ ਸਮੇ। ਜਾਣਕਾਰੀ ਮਿਲ ਰਹੀ ਹੈ ਕਿ ਬਟਾਲਾ ਹਲਕਾ ਜਿਥੇ ਹਿੰਦੂ ਸੀਟ ਦੇ ਨਾਂਅ ਤੇ ਕਾਂਗਰਸ ਵੱਲੋਂ ਲੰਬਾ ਸਮਾ ਸੇਖੜੀ ਪਰਿਵਾਰ ਹੀ ਚੋਣ ਲੜਦਾ ਆ ਰਿਹਾ ਹੈ, ਭਾਂਵੇ ਕਿ ਇਸ ਸੀਟ ਤੋਂ ਟਿਕਟ ਹਾਸਲ ਕਰਨ ਲਈ ਪਹਿਲਾਂ ਵੀ ਕਈ ਹੋਰ ਸੀਨੀਅਰ ਕਾਂਗਰਸੀਆਂ ਨੇ ਜ਼ੋਰ ਅਜ਼ਮਾਈ ਕੀਤੀ ਸੀ ਪਰ ਸੇਖੜੀ ਦੀ ਟਿਕਟ ਨਹੀਂ ਸਨ ਕਟਵਾ ਸਕੇ।
ਪ੍ਰਤਾਪ ਸਿੰਘ ਬਾਜਵਾ ਲਗਾਉਂਦੇ ਰਹੇ ਹਨ ਜ਼ੋਰ
ਪਿਛਲੀਆਂ ਵਿਧਾਨ ਸਭਾ ਚੋਣਾ ਦੌਰਾਨ ਖਬਰਾਂ ਮਿਲਦੀਆਂ ਰਹੀਆਂ ਹਨ ਕਿ ਮੌਜੂਦਾ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਬਟਾਲਾ ਵਿਧਾਨ ਸਭਾ ਹਲਕੇ ਤੋਂ ਸੇਖੜੀ ਦੀ ਟਿਕਟ ਕਟਵਾ ਕੇ ਆਪ ਚੋਣ ਲੜਣ ਲਈ ਬਥੇਰਾ ਜ਼ੋਰ ਲਗਾਉਂਦੇ ਰਹੇ ਹਨ ਤੇ ਜਦੋਂ ਗੱਲ ਪਾਰਟੀ ਹਾਈਕਮਾਨ ਕੋਲ ਦਿੱਲੀ ਪਹੁੰਚਦੀ ਰਹੀ ਹੈ ਤਾਂ ਫੇਰ ਸੇਖੜੀ ਦੇ ਹੱਕ ਵਿੱਚ ਹੀ ਕਈ ਹੋਰ ਆਲੇ ਦੁਆਲੇ ਵਾਲੇ ਲੀਡਰ ਜੋ ਹੁਣ ਸੇਖੜੀ ਨੂੰ ਸਿਆਸੀ ਤੌਰ ਤੇ ਠੋਕਣ ਤੇ ਉਤਾਰੂ ਹਨ ਸੇਖੜੀ ਦੀ ਹਮਾਇਤ ਕਰ ਦਿੰਦੇ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਉਸ ਵੇੇਲੇ ਪ੍ਰਤਾਪ ਸਿੰਘ ਬਾਜਵਾ ਨੂੰ ਬਟਾਲਾ ਹਲਕੇ ਤੋਂ ਟਿਕਟ ਨਾ ਮਿਲ ਸਕੇ ਇਸ ਲਈ ਮੋਜੂਦਾ ਕੈਬਨਿਟ ਮੰਤਰੀ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਵੱਲੋਂ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਜੇਕਰ ਪੇਂਡੂ ਹਲਕਿਆਂ ਦੇ ਲੀਡਰ ਅਰਬਨ ਹਲਕਿਆਂ ਵੱਲ ਚੋਣ ਲੜਣ ਲਈ ਦੌੜਣਗੇ ਤਾਂ ਫੇਰ ਲੋਕਾਂ ਵਿੱਚ ਸੁਨੇਹਾ ਗਲਤ ਜਾਵੇਗਾ। ਹਾਈਕਮਾਨ ਕੋਲ ਅਜਿਹੇ ਸੁਝਾਅ ਪਹੁੰਚਾਉਣ ਕਾਰਣ ਹੀ ਕਹਿੰਦੇ ਹਨ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬਟਾਲਾ ਤੋਂ ਟਿਕਟ ਨਹੀਂ ਸੀ ਮਿਲਦੀ ਰਹੀ।
ਹੁਣ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਚਾਹੁੰਦੇ ਹਨ ਬਟਾਲਾ ਆਉਣਾ
ਹੁਣ ਜਿਸ ਤਰਾਂ ਦੀਆ ਚਰਚਾਵਾਂ ਸੁਣਨ ਵਿੱਚ ਮਿਲ ਰਹੀਆਂ ਹਨ ਕਿ ਕੈਬਨਿਟ ਮੰਤਰੀ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਹੁਣ ਪੂਰੀ ਤਰਾਂ ਮਨ ਬਣਾਈ ਬੈਠੇ ਹਨ ਕਿ ਅਗਲੀਆਂ ਚੋਣਾ ਉਹ ਬਟਾਲਾ ਹਲਕੇ ਤੋਂ ਹੀ ਲੜਣਗੇ, ਸ਼ਾਇਦ ਇਸੇ ਰਣਨੀਤੀ ਤਹਿਤ ਹੀ ਉਨ੍ਹਾ ਨੇ ਆਪਣੇ ਲੜਕੇ ਨੂੰ ਬਟਾਲਾ ਹਲਕੇ ਤੋਂ ਹੀ ਜਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਬਣਾਇਆ ਸੀ ਤਾਂ ਜੋ ਹਲਕੇ ਦਾ ਪਿੰਡਾਂ ਦਾ ਵੱਡਾ ਇਲਾਕਾ ਆਪਣੇ ਪ੍ਰਭਾਵ ਹੇਠ ਸਿੱਧਾ ਸਿੱਧਾ ਲੈ ਲਿਆ ਜਾ ਸਕੇ.ਦੂਸਰਾ ਜਿਸ ਤਰਾਂ ਹੁਣ ਉਹ ਬਟਾਲਾ ਵਿੱਚ ਵਿਕਾਸ ਕਾਰ਼ਜਾ ਨੂੰ ਕਰਵਾ ਰਹੇ ਹਨ ਤੇ ਸਿੱਧੀ ਸਿੱਧੀ ਬਟਾਲਾ ਦੀ ਸਿਆਸਤ ਵੇਖ ਰਹੇ ਹਨ ਉਸ ਨੇ ਚਿੱਟੇ ਦਿਨ ਵਾਗ ਹੀ ਸਾਫ਼ ਕਰ ਦਿੱਤਾ ਹੈ ਕਿ ਬਾਜਵਾ ਦੀ ਸ਼ਾਇਦ ਆਪਣੇ ਸਿਆਸੀ ਆਕਾ ਕੈਪਟਨ ਅਮਰਿੰਦਰ ਸਿੰਘ ਨਾਲ ਪੂਰੀ ਗੱਲਬਾਤ ਹੋ ਚੁੱਕੀ ਹੈ ਬਟਾਲਾ ਤੋਂ ਚੋਣ ਲੜਣ ਬਾਰੇ।
ਬਾਜਵਾ ਹੀ ਰੋਕਣਗੇ ਬਾਜਵਾ ਦਾ ਸਿਆਸੀ ਰੱਥ
ਓਧਰ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਦਾ ਸਿਆਸੀ ਰੱਥ ਹਲਕਾ ਫਤਿਹਗੜ ਚੂੜੀਆਂ ਤੋਂ ਬਟਾਲਾ ਆਉਣ ਨੂੰ ਰੋਕਣ ਲਈ ਪ੍ਰਤਾਪ ਸਿੰਘ ਬਾਜਵਾ ਵੀ ਬੇਚੈਨ ਹੀ ਦਿਖਾਈ ਦੇ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੀ ਕਦੇ ਨਹੀਂ ਚਾਹੁਣਗੇ ਕਿ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਆਪਣਾ ਫਤਿਹਗੜ ਚੂੜੀਆਂ ਹਲਕਾ ਛੱਡ ਕੇ ਬਟਾਲਾ ਵਿੱਚ ਆਪਣੀ ਸਿਆਸਤ ਚਮਕਾਉਣ। ਇਹ ਵੀ ਪਤਾ ਲੱਗਾ ਹੈ ਕਿ ਜਿੰਨ੍ਹਾ ਦਾ ਹਵਾਲਾ ਦੇ ਕੇ ਤ੍ਰਿਪਤਰਾਜਿੰਦਰ ਸਿੰਘ ਬਾਜਵਾ ਪਹਿਲਾਂ ਪ੍ਰਤਾਪ ਬਾਜਵਾ ਦੀ ਬਟਾਲਾ ਤੋਂ ਟਿਕਟ ਕਟਵਾਉਣ ਲਈ ਭੂਮੀਕਾ ਨਿਭਾਉਂਦੇ ਰਹੇ ਹਨ ਉਨ੍ਹਾਂ ਮੁੱਦਿਆਂ ਨੂੰ ਹੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਈਕਮਾਨ ਕੋਲ ਰੱਖਿਆ ਜਾ ਰਿਹਾ ਹੈ। ਪ੍ਰਤਾਪ ਬਾਜਵਾ ਵੀ ਨੂੰ ਆਸ ਹੈ ਕਿ ਹਾਈਕਮਾਨ ਕਦੇ ਵੀ ਤ੍ਰਿਪਤ ਬਾਜਵਾ ਨੂੰ ਬਟਾਲਾ ਹਲਕੇ ਤੋਂ ਚੋਣ ਲੜਾਉਣ ਨਹੀਂ ਹਾਮੀ ਨਹੀਂ ਭਰੇਗੀ ਅਜਿਹੇ ਵਿੱਚ ਹੋ ਸਕਦਾ ਹੈ ਕਿ ਸੇਖੜੀ ਦਾ ਬੈਠੇ ਬਿਠਾਏ ਹੀ ਟਿਕਟ ਹਾਸਲ ਕਰਨ ਲਈ ਮੁੜ ਦਾਅ ਲੱਗ ਜਾਵੇ ਤੇ ਹੋ ਸਕਦਾ ਹੈ ਕਿ ਅਜਿਹੇੇ ਲੀਡਰਾਂ ਦੀ ਆਪਸੀ ਲੜਾਈ ਵਿੱਚ ਕਿਸੇ ਨੋ਼ਜਵਾਨ ਨਵੇ ਚਿਹਰੇ ਨੂੰ ਹੀ ਮੌਕਾ ਮਿਲ ਜਾਵੇ ਬਟਾਲਾ ਹਲਕੇ ਤੋਂ ਪਾਰਟੀ ਟਿਕਟ ਤੇ ਚੋਣ ਲੜਣ ਦਾ ਜਿਸ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਨੋ਼ਜਵਾਨ ਅਤੇ ਪੜੇ ਲਿਖੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਤੇ ਵੀ ਗੁਨਾ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸੁਣਨ ਵਿੱਚ ਮਿਲ ਰਿਹਾ ਹੈ ਕਿ ਚੀਮਾ ਦੇ ਪੰਜਾਬ ਵਿੱਚ ਅਤੇ ਦਿੱਲੀ ਵਿੱਚ ਪਾਰਟੀ ਹਾਈਕਮਾਨ ਨਾਲ ਚੰਗੇ ਨਿੱਘੇ ਸਬੰਧ ਹਨ ਤੇ ਦੂਸਰਾ ਚੀਮਾ ਤੇ ਕਿਸੇ ਵੀ ਤਰਾਂ ਦਾ ਅਜੇ ਤੱਕ ਕੋਈ ਵੀ ਭ੍ਰਿਸਟਾਚਾਰ ਦਾ ਆਰੋਪ ਨਹੀਂ ਲੱਗਾ ਹੈ ਭਾਂਵੇ ਕਿ ਉਹ ਕਈ ਅਹਿਮ ਸਰਕਾਰੀ ਵੱਡੇ-ਵੱਡੇ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਬਾਕੀ 2022 ਦੀਆਂ ਚੋਣਾ ਵਿੱਚ ਕੌਣ ਨਿੱਤਰਦਾ ਹੈ ਹੈ ਇਹ ਤਾਂ ਸਮੇ ਦੇ ਗਰਭ ਵਿੱਚ ਹੀ ਲੁਕਿਆ ਹੋਇਆ ਹੈ ਪਰ ਇਨ੍ਹਾਂ ਜਰੂਰ ਹੈ ਕਿ ਤ੍ਰਿਪਤ ਬਾਜਵਾ ਦਾ ਬਟਾਲਾ ਵੱਲ ਵੱਧਦਾ ਸਿਆਸੀ ਰੱਥ ਰੋਕਣ ਲਈ ਬਾਜਵਾ ਹੀ ਰਾਹ ਰੋਕੀ ਖੜਾ ਜਰੂਰ ਦਿਖਾਈ ਦੇਵੇਗਾ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਈ ਜਾ ਰਹੀ ਮਿਡ ਟਰਮ ਦੀ ਪ੍ਰੀਖਿਆ ਸੋਮਵਾਰ ਤੋਂ ਸ਼ੁਰੂ ਹੋਈ ਸੀ ਅਤੇ ਜਿਹੜੇ ਦਿਨ ਪੇਪਰ ਸ਼ੁਰੂ ਹੋਏ ਉਸੇ ਦਿਨ ਹੀ ਪੇਪਰ ਲੀਕ ਹੋਣ ਦੀ ਖਬਰ ਸਾਹਮਣੇ ਆਈ। ਜਿਸ ਮਗਰੋਂ ਵਿਭਾਗ ‘ਚ ਭਾਜੜਾਂ ਪੈ ਗਈਆਂ ਅਤੇ ਨਕਲ ਰੋਕੂ ਕਮੇਟੀ ਦੇ ਆਗੂ ਵੱਲੋਂ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਪੱਤਰ ਦਿੱਤਾ। ...
ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਟਵੀਟਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਕਿਸਾਨਾਂ ਦੀ ਭਲਾਈ ਲਈ ਚੁੱਕੇ ਕਦਮਾਂ ਬਾਰੇ ਪੁੱਛੇ ਸਵਾਲਾਂ ਦਾ ਕਰਾਰਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ...
ਪੱਤਰਕਾਰਾਂ, ਬੁਧੀਜੀਵੀਆਂ, ਵਿਦਿਆਰਥੀਆਂ ਅਤੇ ਆਪਣੇ ਹੱਕਾਂ-ਹਿੱਤਾਂ ਲਈ ਅੰਦੋਲਨ ਕਰਨ ਵਾਲੇ ਲੋਕਾਂ ਦੇ ਖਿਲਾਫ ਦੇਸ਼-ਧ੍ਰੋਹ, ਬਗਾਵਤ ਜਾਂ ਗੈਰ ...
ਬੇਸ਼ੱਕ ਇਸ ਵੇਲੇ ਕਿਸਾਨ ਜਥੇਬੰਦੀਆਂ ਸੜਕਾਂ 'ਤੇ ਉਤਰੀਆਂ ਹੋਈਆਂ ਹਨ, ਪਰ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੀ ਇੱਕ ਵੀ ਮੰਗ ਮੰਨਣ ਲਈ ਬਾਂਹ ਨਹੀਂ ਫੜ੍ਹਾਈ ਜਾ ਰਹੀ, ਉਲਟਾ ਕਿਸਾਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ...
ਅਸੀਂ Media ਦੇ ਅਧੀਨ ਨਹੀਂ ਹਾਂ || Sidhu Moose Wala || Urmila Matondkar || Diljit Dosanjh || Sargun Mehta || NewsNumber.Com ...
ਸ਼ੰਭੂ ਬਾਰਡਰ ਤੇ ਇਕੱਠੇ ਹੋਕੇ ਸਿੰਗਰਾਂ ਨੇ ਲਲਕਾਰਿਆ ਦਿੱਲੀ ਨੂੰ || Jass Bajwa || Himmat Sandhu || NewsNumber.Com ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ, ਮੌਜੂਦਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਜੋ ਅੱਜ ਬਟਾਲਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਆਏ ਸਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਤੇ ਤਿੱਖਾ ਸਿਆਸੀ ਹਮਲਾ ਕੀਤਾ। ...
ਬਟਾਲਾ ਦੀ ਸਿਆਸਤ ਪਿਛਲੇ ਕਈ ਵਰ੍ਹਿਆਂ ਤੋਂ ਜ਼ਿਲ੍ਹਾ ਗੁਰਦਾਸਪੁਰ 'ਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਚਰਚਿਤ ਰਹੀ ਹੈ। ...
ਕੋਵਿਡ-19 ਮਹਾਂਮਾਰੀ ਨੂੰ ਠੱਲ੍ਹ ਪਾਉਣ ਉਪਰੰਤ ਸੈਰ-ਸਪਾਟਾ ਅਤੇ ਪ੍ਰਾਹੁਣਾਚਾਰੀ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਇੱਛੁਕ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵੱਲੋਂ ਮੁਫ਼ਤ ਟ੍ਰੇਨਿੰਗ ਅਤੇ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ। ...
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਅਤੇ ਬਾਰਡਰ ਡਿਸਟ੍ਰਿਕ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) 'ਚ ਸ਼ਾਮਲ ਹੋਣਗੇ। ...
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਵੱਖ-ਵੱਖ ਸਕੀਮਾਂ ਸਮੇਂ-ਸਮੇਂ 'ਤੇ ਲਾਗੂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੂਬੇ ਵਿੱਚ ਸਹਾਇਕ ਧੰਦਿਆਂ ਨੂੰ ਵਿਕਸਤ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ...
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਲਈ 7.21 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਨਾਲੇ ਉੱਪਰ ਤਿੰਨ ਨਵੇਂ ਹਾਈ ਲੈਵਲ ਪੁਲ ਮਨਜ਼ੂਰ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਪੁਲ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਜਦਕਿ ਸਿਟੀ ਰੋਡ ਵਾਲੇ ਪੁਲ ਦਾ ਕੰਮ ਜਾਰੀ ਹੈ। ...
This video describes the role of women in Punjabi film and music industry covering the times when women were not allowed to follow a professional in entertainment field. ...
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਪੋਰਟ ਪਾਜ਼ੀਟਿਵ ਆਉਣ ਦੇ ਬਾਅਦ ਕੈਪਟਨ ਸਰਕਾਰ ਦੇ ਸਮੁੱਚੇ ਮੰਤਰੀ ਮੰਡਲ ਨੂੰ ਭਾਜੜਾਂ ਪੈ ਗਈਆਂ ਹਨ। ...
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਦੇਸ਼ ਦੀ ਕੇਂਦਰੀ ਏਜੰਸੀ ਸੀਬੀਆਈ ਪਿਛਲੇ ਸਮੇਂ ਤੋਂ ਕਈ ਵਿਵਾਦਾਂ 'ਚ ਘਿਰੀ ਹੋਈ ਹੈ ਅਤੇ ਇਸ ਤੇ ਵੱਖ-ਵੱਖ ਸਮਿਆਂ ਤੇ ਦੋਸ਼ ਲਗਦੇ ਆ ਰਹੇ ਹਨ ਕਿ ਜਿਸ ਪਾਰਟੀ ਦੀ ਕੇਂਦਰ ਵਿੱਚ ਸਰਕਾਰ ਹੁੰਦੀ ਹੈ, ਉਸ ਦੇ ਇਸ਼ਾਰਿਆਂ ਤੇ ਹੀ ਇਹ ਕੰਮ ਕਰਦੀ ਹੈ। ...
ਪੰਜਾਬ ਸਰਕਾਰ ਵੱਲੋਂ ਸੂਬੇ ਦੇ 37 ਜੱਚਾ-ਬੱਚਾ ਹਸਪਤਾਲਾਂ ਦਾ ਨਾਮ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਾਂਭ ਸੰਭਾਲ ਕਰਨ ਵਾਲੇ ਦਾਈ ਮਾਈ ਦੌਲਤਾਂ ਦੇ ਨਾਮ ਉੱਤੇ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਰੱਖਣ ਦੇ ਫ਼ੈਸਲੇ ਦਾ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਸਵਾਗਤ ਕੀਤਾ ਹੈ। ...
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਿਛਲੇ ਦਿਨੀਂ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਸੇਖੁਪੁਰਾ ਨੇੜੇ ਫਰੁਕਾਬਾਦ ਵਿਖੇ ਮਨੁੱਖ ਰਹਿਤ ਰੇਲਵੇ ਫਾਟਕ ਤੇ ਵਾਪਰੇ ਭਿਆਨਕ ਹਾਦਸੇ 'ਚ 21 ਵਿਅਕਤੀਆਂ ਦੀ ਮੌਤ ਹੋ ਗਈ ਸੀ ...
ਪੰਜਾਬ ਸਰਕਾਰ ਵੱਲੋਂ ਬਟਾਲਾ ਵਾਸੀਆਂ ਲਈ ਇੱਕ ਹੋਰ ਚੰਗੀ ਖਬਰ ਆਈ ਹੈ। ...
ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਾਕਿਸਤਾਨ ਸਰਕਾਰ ਨੇ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ...
ਬਾਰਡਰ ਡਿਸਟ੍ਰਿਕ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਅਜ਼ਾਦੀ ਤੋਂ ਬਾਅਦ ਕੇਂਦਰ ਵਿੱਚ ਲੰਬਾ ਸਮਾਂ ਕਾਂਗਰਸ ਦੀ ਸਰਕਾਰ ਰਹੀ। ...
ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਰੱਸਾਕੱਸੀ ਤੋਂ ਬਾਅਦ ਭਾਵੇਂ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਆਈ.ਏ.ਐਸ ਅਫ਼ਸਰ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਦੀ ਬਦਲੀ ਤਾਂ ਕਰ ਦਿੱਤੀ ਹੈ ਪਰ ਜਿਸ ਅਫ਼ਸਰ ਨੂੰ ਹੁਣ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਅਫ਼ਸਰ ਵੀ ਬਿਨਾਂ ਕਿਸੇ ਦਬਾਅ ਤੋਂ ਫ਼ੈਸਲੇ ਲੈਣ ਲਈ ਜਾਣੇ ਜਾਂਦੇ ਹਨ । ...