ਨਸ਼ਿਆਂ ਦੇ ਮੁੱਦੇ ਤੇ ਅਸ਼ਵਨੀ ਸੇਖੜੀ ਨੇ ਆਪਣੀ ਹੀ ਸਰਕਾਰ ਤੇ ਦਾਗੇ ਨਿਸ਼ਾਨੇ !!

ਕੈਪਟਨ ਖੇਮੇ ਦੇ ਇੱਕ ਪਾਵਰਫੁੱਲ ਕੈਬਨਿਟ ਮੰੰਤਰੀ ਵੱਲੋਂ ਆਪਣੇ ਹੀ ਵਿਧਾਨ ਸਭਾ ਹਲਕੇ ਵਿੱਚ ਸਿਆਸੀ ਤੌਰ ਤੇ ਲਿਤਾੜੇ ਜਾ ਰਹੇ ਹਿੰਦੂ ਲੀਡਰ ਅਤੇ ਸਾਬਕਾ ਰਾਜ ਮੰਤਰੀ ਅਸ਼ਵਨੀ ਸੇਖੜੀ ਵੱਲੋਂ ਵੀ ਹੁਣ ਥੋੜਾ ਥੋੜਾ ਮੁੜ ਸਿਆਸੀ ਤੌਰ ਤੇ ਸਰਗਰਮ ਹੋਣ ਦਾ ਮਨ ਬਣਾਇਆ ਜਾ ਰਿਹਾ ਲੱਗਦਾ ਹੈ। 2017 ਵਿੱਚ ਆਪਣੀ ਸਰਕਾਰ ਬਣਨ ਤੋਂ ਬਾਅਦ ਹੀ ਇੱਕ ਕੈਬਨਿਟ ਮੰਤਰੀ ਨਾਲ ਸਿਆਸੀ ਪੰਗਾਂ ਪੈਣ ਤੋਂ ਬਾਅਦ ਸਿਆਸੀ ਤੌਰ ਤੇ ਲੀਹੋਂ ਲੱਥਦੇ ਜਾ ਰਹੇ ਸੇਖੜੀ ਨੇ ਪਹਿਲਾਂ ਬਥੇਰੀਆ ਕੋਸ਼ਿਸਾਂ ਕੀਤੀਆਂ ਸਨ ਕੈਪਟਨ ਨਾਲ ਸਾਂਝ ਵਧਾਉਣ ਦੀਆਂ ਤੇ ਖਬਰਾਂ ਮਿਲਦੀਆਂ ਰਹੀਆਂ ਹਨ ਕਿ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਮਾਇਤ ਵੀ ਹਾਸਲ ਕੀਤੀ ਜਾਂਦੀ ਰਹੀ ਹੈ ਤਾਂ ਜੋ ਸਰਕਾਰੇ ਦਰਬਾਰੇ ਕੋਈ ਫੀਤੀ ਵੱਡੇ ਜਾਂ ਛੋਟੇ ਸੇਖੜੀ ਦੇ ਲੱਗ ਸਕੇ ਪਰ 2019 ਦੀਆਂ ਆਮ ਚੋਣਾ ਵਿੱਚ ਸੁਨੀਲ ਜਾਖੜ ਦੇ ਚੋਣ ਹਾਰ ਜਾਣ ਤੋਂ ਬਾਅਦ ਅਜੇ ਇਹ ਤਮੰਨਾ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ ਸੇਖੜੀ ਦੀ। 

ਕੈਬਨਿਟ ਮੰਤਰੀ ਦੀ ਹਲਕੇ ਵਿੱਚ ਦਖਲਅੰਦਾਜ਼ੀ ਤੋਂ ਹਨ ਔਖੇ
ਜਦੋਂ ਪਹਿਲਾਂ ਪਹਿਲ ਉਕਤ ਕੈਬਨਿਟ ਮੰਤਰੀ ਬਾਜਵਾ ਨੇ ਸੇਖੜੀ ਦੇ ਵਿਧਾਨ ਸਭਾ ਹਲਕੇ ਬਟਲਾ ਵਿੱਚ ਵਿਕਾਸ ਕੰਮ ਕਰਵਾਉਣ ਦੀ ਆੜ ਵਿੱਚ ਸਿਆਸੀ ਪੈਰ ਵਧਾਉਣੇ ਸੁਰੂ ਕੀਤੇ ਸਨ ਤਾਂ ਸੇਖੜੀ ਨੇ ਕਾਫੀ ਕਰਾਰੇ ਬਿਆਨ ਦਿੱਤੇ ਸਨ। ਸੇਖੜੀ ਨੇ ਤਾਂ ਬਾਜਵਾ ਨੂੰ ਚੈਲੰਜ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਉਹ ਚਾਹੁਣ ਤਾਂ ਵਿਧਾਨ ਸਭਾ ਹਲਕੇ ਦੇ ਕਿਸੇ ਵੀ ਪਿੰਡ ਵਿੱਚ ਡੱਬੇ ਰੱਖਵਾ ਲੈਣ ਤੇ ਵੋਟਾ ਪਵਾ ਲੈਣ ਜਿਸ ਤੋਂ ਦੋਵਾਂ ਦੀ ਲੋਕਾਂ ਵਿੱਚ ਹਰਮਨਪਿਆਰਤਾ ਦਾ ਪਤਾ ਚੱਲ ਜਾਵੇਗਾ, ਜਿਸ ਦੇ ਬਾਜਵਾ ਨੇ ਭਾਂਵੇ ਕੋਈ ਜਿਆਦਾ ਪ੍ਰਤੀਕਿਰਿਆ ਮੀਡੀਆ ਵਿੱਚ ਤਾਂ ਨਹੀਂ ਸੀ ਦਿੱਤੀ ਪਰ ਜਿਸ ਤਰਾਂ ਆਪਣਾ ਸਿਆਸੀ ਰਸੂਖ ਬਟਾਲੇ ਵਿੱਚ ਵਧਾਇਆ ਹੈ ਉਸ ਨਾਲ ਸੇਖੜੀ ਨੂੰ ਆਪਣੇ ਆਪ ਹੀ ਜਵਾਬ ਮਿਲ ਗਿਆ ਸੀ। 

ਹੁਣ ਸੇਖੜੀ ਨੇ ਖੋਲਿਆ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ
ਸ਼ਾਇਦ ਸੇਖੜੀ ਹੁਣ ਆਪਣੀ ਗੁਆਚਦੀ ਜਾ ਰਹੀ ਸਿਆਸੀ ਸਾਖ ਮੁੜ ਬਹਾਲ ਕਰਨ ਲਈ ਹਮਲਾਵਰ ਰੁੱਖ ਅਖਤਿਆਰ ਕਰਨ ਲੱਗ ਪਏ ਹਨ। ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੇਖੜੀ ਨੇ ਆਪਣੀ ਹੀ ਸਰਕਾਰ ਤੇ ਨ਼ਿਸਆ ਦੇ ਮੁੱਦੇ ਨੂੰ ਲੈ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਸੇਖੜੀ ਮੁਤਾਬਕ ਕੈਪਟਨ ਸਰਕਾਰ ਪੰਜਾਬ ਵਿੱਚ ਨ਼ਿਸਆਂ ਨੂੰ ਖਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ ਤੇ ਇਸ ਲਈ ਸੇਖੜੀ ਨੇ ਸੀਨੀਅਰ ਕਾਂਗਰਸੀ ਲੀਡਰਾਂ ਦੇ ਵੀ ਨਿਸ਼ਾਨੇ ਸਾਧੇ ਹਨ। ਭਾਂਵੇ ਕਿ ਆਪਣੇ ਸੁਭਾਅ ਮੁਤਾਬਕ ਸੇਖੜੀ ਨੇ ਪ੍ਰਤਾਪ ਬਾਜਵਾ ਵਾਂਗ ਕੈਪਟਨ ਤੇ ਸਿੱਧਾ ਸਿੱਧਾਂ ਤਿੱਖਾ ਸਿਆਸੀ ਹਮਲਾ ਤਾਂ ਨਹੀਂ ਕੀਤਾ ਪਰ ਜਿਸ ਤਰਾਂ ਸਰਕਾਰ ਦੇ ਖਿਲਾਫ ਬੋਲੇ ਹਨ ਉਸ ਤੋਂ ਤਾਂ ਸਪੱਸ਼ਟ ਹੀ ਹੈ ਕਿ ਸਰਕਾਰ ਕਿਸ ਦੀ ਅਗਵਾਈ ਵਿੱਚ ਚੱਲ ਰਹੀ ਹੈ। ਵੈਸੇ ਵੀ ਸੇਖੜੀ ਘੁਮਾ ਕੇ ਕੰਨ ਫੜਣ ਵਿੱਚ ਮਾਹਿਰ ਦੱਸੇ ਜਾਂਦੇ ਹਨ, ਹੁਣ ਤਾਂ ਚਰਚਾ ਹੈ ਕਿ ਸਾ਼ਇਦ ਸੇਖੜੀ ਨੂੰ ਹੁਣ ਪੂਰਾ ਗਿਆਨ ਹੋ ਚੁੱਕਾ ਹੈ ਕਿ ਸਰਕਾਰੇ ਦਰਬਾਰੇ ਕੋਈ ਫੀ਼ਤੀ ਲੱਗਣ ਵਾਲੀ ਤਾਂ ਹੈ ਨਹੀਂ ਇਸ ਲਈ ਚੁੱਪ ਚਾਪ ਸਭ ਕੁਝ ਸਹੀ ਜਾਣਾ ਵੀ ਮੁਨਾਸਿਬ ਨਹੀਂ ਹੋਵੇਗਾ। 

ਕੀ ਬੇਰੁਜ਼ਗਾਰਾਂ ਨੂੰ ਨੌਕਰੀ ਦੇ ਸਕੇਗੀ ਚੰਨੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਸਾਢੇ ਚਾਰ ਸਾਲ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਜਿਥੇ 24 ਸਤੰਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ...

ਕੀ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਵੇਚ ਰਹੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਹੱਥਾ ਵਿਚ ਵੇਚਿਆ ਜਾ ਰਿਹਾ। ਅਜਿਹੇ ਦੋਸ਼ ਕਾਂਗਰਸੀ ਪਾਰਟੀ ਤਾਂ ਲਗਾਉਂਦੀ ਆਈ ਹੀ ਹੈ, ਨਾਲ ਹੀ ਹੁਣ ਜਨਤਕ ਜਥੇਬੰਦੀਆਂ ਦਾ ਸਾਂਝਾਂ ਮੋਰਚਾ ਅਤੇ ਆਲ ...

ਕੀ ਗ਼ਰੀਬਾਂ ਪੱਖੀ ਹੋਵੇਗੀ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ...

ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ, ਉਥੇ ਹੀ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਤੇ ...

ਕੀ ਸਰਕਾਰ ਆਂਗਨਵਾੜੀ ਵਰਕਰਾਂ ਕੋਲੋਂ ਖੋਹਣ ਜਾ ਰਹੀ ਐ ਪ੍ਰੀ ਪ੍ਰਾਇਮਰੀ ਕਲਾਸਾਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਦੁਆਰਾ ਹੁਣ ਕੀ ਆਂਗਨਵਾੜੀ ਵਰਕਰਾਂ ਕੋਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਖੋਹ ਲਈਆਂ ਜਾਣਗੀਆਂ? ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ...

ਸਰਕਾਰੀ ਬੱਸਾਂ ਨੂੰ ਬੰਦ ਕਿਸ ਨੇ ਕਰਵਾਇਆ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਰੋਡਵੇਜ਼ ਪਨਬੱਸ /ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸਾਰੇ ਡਿਪੂ ਅਚਨਚੇਤ ਬੰਦ ਹੋ ਗਏ ਜਿਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਸਵੇਰੇ ਮਹਿਕਮੇ ਦੇ ...

ਬੇਰੁਜ਼ਗਾਰਾਂ ਨਾਲ ਹਕੂਮਤ ਨੂੰ ਮਹਿੰਗੀ ਪਵੇਗੀ ਦੁਸ਼ਮਣੀ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਂਗੂੰ ਚੋਣਾਂ ਵੇਲੇ ਜੁਮਲੇ ਛੱਡਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚੋਂ ਬਾਹਰ ਹੁੰਦੇ ਹੋਏ ਵਿਖਾਈ ਦੇ ਰਹੇ ਹਨ, ਕਿਉਂਕਿ ਕੈਪਟਨ ਦੇ ਵੱਲੋਂ ਚੋਣਾਂ ਵੇਲੇ ਜੋ ...

ਕੀ ਕਿਸਾਨਾਂ ਨੂੰ ਹੁਣ ਡੰਡੇ ਮਾਰ ਕੇ ਜੇਲ੍ਹਾਂ 'ਚ ਡੱਕੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਦੇਸ਼ ਭਰ ਦੇ ਕਿਸਾਨ ਦਾ ਵਿਰੋਧ ਕਰ ਰਹੇ ਹਨ। ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਲੈ ਕੇ ਭਾਜਪਾ ਦੇ ਨਵ ਨਿਯੁਕਤ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਨੇ ...

ਕੀ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨੇਗੀ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੱਕੇ ਰੁਜ਼ਗਾਰ ਦੇ ਲਈ ਲਗਾਤਾਰ ਪੰਜਾਬ ਦੇ ਕੱਚੇ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਪੰਜਾਬ ਵਿਚ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਜਾਰੀ ਹੈ। ...

ਪਰਾਲੀ ਦੇ ਧੂੰਏਂ ਲਈ ਕਿਸਾਨ ਨਹੀਂ, ਬਲਕਿ ਸਰਕਾਰ ਜ਼ਿੰਮੇਵਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਵੇਂ ਹੀ ਪਰਾਲੀ ਦੇ ਧੂਏਂ ਦਾ ਦੋਸ਼ੀ ਹਰ ਵਾਰ ਹੀ ਸਰਕਾਰਾਂ ਵੱਲੋਂ ਕਿਸਾਨ ਨੂੰ ਹੀ ਮੰਨਿਆ ਜਾਂਦਾ ਹੈ, ਪਰ ਅਸਲ ਦੇ ਵਿੱਚ ਦੋਸ਼ੀ ਉਹ ਸਰਕਾਰਾਂ ਹਨ, ਜਿਹੜੀਆਂ ਕਿਸਾਨਾਂ ਨੂੰ ਸਹੂਲਤਾਂ ਦੇਣ ਤੋਂ ਭੱਜਦੀਆਂ ਹਨ। ਕੇਜਰੀਵਾਲ ...

ਸਰਕਾਰੀ ਬੱਸਾਂ ਦੇ ਚੱਕਾ ਜਾਮ ਨੇ ਪੜ੍ਹਨੇ ਪਾਈ ਸਰਕਾਰ! (ਨਿਊਜ਼ਨੰਬਰ ਖਾਸ ਖ਼ਬਰ)

ਪੰਜਾਬ ਵਿਚਲੀ ਕੈਪਟਨ ਸਰਕਾਰ ਨੇ ਜਿੱਥੇ ਮੁਲਾਜ਼ਮਾਂ ਨਾਲ ਚੋਣਾਂ ਵੇਲੇ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ, ਉਥੇ ਹੀ ਮੁਲਾਜ਼ਮਾਂ ਨਾਲ ਵਾਰ ...

ਕੀ ਹੁਣ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨੇਗੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਅੰਦੋਲਨ ਚੱਲਦੇ ਨੂੰ ਭਾਵੇਂ ਹੀ ਦਸ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅਤੇ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਪਰ ਹੁਣ ਜੋ ਕਿਸਾਨਾਂ ਵੱਲੋਂ ਕਦਮ ਚੁੱਕਿਆ ਗਿਆ ਹੈ, ਉਹਦੇ ਅੱਗੇ ਹੁਣ ...

ਪੱਤਰਕਾਰਿਤਾ ਦੀ ਸੰਘੀ ਨੱਪਣ ਲੱਗੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੀ ਸੱਤਾਧਿਰ ਪਾਰਟੀ ਭਾਜਪਾ ਵੱਲੋਂ ਲਗਾਤਾਰ ਲੋਕ ਪੱਖੀ ਮੀਡੀਆ ਅਦਾਰਿਆਂ ਦੀ ਸੰਘੀ ਘੁੱਟੀ ਜਾ ਰਹੀ ਹੈ ਅਤੇ ਉਨ੍ਹਾਂ ਤੇ ਇਨਕਮ ਟੈਕਸ ਤੋਂ ਇਲਾਵਾ ਈਡੀ ਦੀਆਂ ਰੇਡਾਂ ਮਰਵਾਈਆਂ ਜਾ ਰਹੀਆਂ ਹਨ। ਆਮਦਨ ਕਰ ...

ਕਿਸਾਨਾਂ ਵੱਲੋਂ ਪੈਦਾ ਕੀਤੇ ਜਾਂਦੇ ਅਨਾਜ਼ ਨੂੰ ਕੌਡੀਆਂ ਦੇ ਭਾਅ ਲੁੱਟਣ ਲੱਗੀ ਸਰਕਾਰ! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਜੇਠੂਕੇ ਦੇ ਕਿਸਾਨ ਗੁਰਦੇਵ ਸਿੰਘ ਦੀ ਜ਼ਮੀਨ ਦੀ ਕੁਰਕੀ 13 ਲੱਖ ਵਿੱਚ 6 ਏਕੜ ਦੀ ਹੋਣੀ ਸੀ, ਜਿਸ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਡਟ ਕੇ ਵਿਰੋਧ ...

ਲੈ ਲਓ ਘਰ-ਘਰ ਰੁਜ਼ਗਾਰ; ਸਲ਼ੈਕਟਿਡ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਤੋਂ ਭੱਜੀ ਹਕੂਮਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਹਮਣੇ ਸਕਰੂਟਨੀ ਕਰਵਾ ਚੁੱਕੇ 2364 ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਧਰਨਾ ਲਗਾਤਾਰ 56ਵੇਂ ਦਿਨ ਵੀ ਜਾਰੀ ...