ਕਿਸੇ ਵਿਅਕਤੀ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੁਲਿਸ ਥਾਣੇ ਗਏ ਪੱਤਰਕਾਰ ਪਰਮਜੀਤ ਢਾਬਾਂ 'ਤੇ ਮੁਨਸ਼ੀ ਨੇ ਕੀਤਾ ਹਮਲਾ, ਪੱਤਰਕਾਰ ਜ਼ਖਮੀ

ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਥਾਣਾ ਸਿਟੀ ਦੇ ਮੁਨਸ਼ੀ ਵੱਲੋਂ ਹਮਲਾ ਕਰ ਦੇਣ ਅਤੇ ਉਸ ਨੂੰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰ ਪਰਮਜੀਤ ਸਿੰਘ ਢਾਬਾਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਮੀਡੀਆ ਸਾਹਮਣੇ ਇਲਜ਼ਾਮ ਲਗਾਏ ਕਿ ਅੱਜ ਬਾਅਦ ਦੁਪਹਿਰ ਉਹ ਆਪਣੇ ਇੱਕ ਜਾਣਕਾਰ ਲਖਵਿੰਦਰ ਸਿੰਘ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਥਾਣਾ ਸਿਟੀ ਜਲਾਲਾਬਾਦ ਵਿਖੇ ਪਹੁੰਚੇ ਸਨ ਜਿੱਥੇ ਉਨ੍ਹਾਂ ਮੁਨਸ਼ੀ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀ ਵੈਰੀਫਿਕੇਸ਼ਨ ਕਰਨ ਪਰ ਮੁਨਸ਼ੀ ਨੇ ਬੜੀ ਹੀ ਭੱਦੀ ਸ਼ਬਦਾਵਲੀ ਵਿੱਚ ਲਖਵਿੰਦਰ ਸਿੰਘ ਦੀ ਵੈਰੀਫਿਕੇਸ਼ਨ ਕਰਨ ਤੋਂ ਨਾ ਕਰ ਦਿੱਤੀ ਜਿਸ ਕਾਰਨ ਪਰਮਜੀਤ ਢਾਬਾਂ ਨੇ ਮੁਨਸ਼ੀ ਨੂੰ ਕਿਹਾ ਕਿ ਤੁਸੀਂ ਵੈਰੀਫਿਕੇਸ਼ਨ ਨਹੀਂ ਕਰਨੀ ਤਾਂ ਨਾ ਸਹੀ ਪਰ ਬੋਲੋ ਤਾਂ ਜ਼ਰਾ ਢੰਗ ਨਾਲ।

ਇਲਜ਼ਾਮ ਅਨੁਸਾਰ ਇਹ ਗੱਲ ਸੁਣ ਕੇ ਮੁਨਸ਼ੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਲਗਾਤਾਰ ਪਰਮਜੀਤ ਢਾਬਾਂ ਨੂੰ ਗੰਦੀਆਂ ਗਾਲਾਂ ਕੱਢਣੀਆਂ ਅਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਥਾਣੇ ਵਿੱਚ ਮੌਜੂਦ ਹੋਰ ਮੁਲਾਜ਼ਮਾਂ ਨੇ ਮੁਨਸ਼ੀ ਨੂੰ ਸਮਝਾਇਆ ਕਿ ਇਹ ਗੱਲ ਤੇਰੇ ਵਾਸਤੇ ਠੀਕ ਨਹੀਂ ਪਰ ਫਿਰ ਵੀ ਉਹ ਲਗਾਤਾਰ ਗਾਲ੍ਹ ਕੱਢਦਾ ਰਿਹਾ ਅਤੇ ਉਸ ਨਾਲ ਮਾਰਕੁੱਟ ਕਰਦਾ ਰਿਹਾ। ਉਧਰ ਥਾਣੇ ਵਿੱਚ ਹੋਏ ਪੱਤਰਕਾਰ ਉੱਤੇ ਹਮਲੇ ਦੀ ਸਮੂਹ ਜ਼ਿਲ੍ਹਾ ਫਾਜ਼ਿਲਕਾ ਫਿਰੋਜ਼ਪੁਰ ਦੇ ਪੱਤਰਕਾਰਾਂ ਨੇ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਥਾਣਿਆਂ ਵਿੱਚ ਪੱਤਰਕਾਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਨਾਲ ਪੁਲਿਸ ਕੀ ਕਰਦੀ ਹੋਵੇਗੀ। ਵੱਖ-ਵੱਖ ਪੱਤਰਕਾਰ ਅਤੇ ਸਮਾਜ ਸੇਵੀ ਜੱਥੇਬੰਦੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁਨਸ਼ੀ ਨੂੰ ਤੁਰੰਤ ਸਸਪੈਂਡ ਕਰਨ ਅਤੇ ਇਸਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਤਾਂ ਜੋ ਪਹਿਲਾਂ ਹੀ ਪੁਲਿਸ ਦੇ ਡਰ ਤੋਂ ਥਾਣਿਆਂ ਤੋਂ ਦੂਰ ਰਹਿੰਦੇ ਲੋਕ ਅਜਿਹੀ ਘਟਨਾ ਨਾਲ ਹੋਰ ਨਾ ਡਰ ਜਾਣ।

ਕੀ ਰਿਹਾਅ ਹੋਣਗੇ ਬੇਕਸੂਰੇ ਬੁੱਧੀਜੀਵੀ, ਵਕੀਲ, ਸਮਾਜਿਕ ਕਾਰਕੁਨ, ਲੇਖਕ, ਪੱਤਰਕਾਰ ਅਤੇ ਰੰਗਕਰਮੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਭੀਮਾ ਕੋਰੇਗਾਓਂ ਕੇਸ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਬੰਦ ਕੀਤੇ ਬੁੱਧੀਜੀਵੀਆਂ, ਵਕੀਲਾਂ, ਸਮਾਜਿਕ ਕਾਰਕੁਨਾਂ, ਲੇਖਕਾਂ, ਪੱਤਰਕਾਰਾਂ ਅਤੇ ਰੰਗਕਰਮੀਆਂ ਦੀ ...

ਕੀ ਸਰਕਾਰ ਪੱਤਰਕਾਰਾਂ ਅਤੇ ਲੇਖਕਾਂ ਦੀਆਂ ਕਲਮਾਂ ਮਰੋੜਨਾ ਚਾਹੁੰਦੀ ਐ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਹੁਤ ਸਾਰੇ ਪੱਤਰਕਾਰ ਅਤੇ ਲੇਖਕਾਂ ਦੁਆਰਾ ਸਮਾਜ ਦੇ ਵੱਖ ਵੱਖ ਖਿੱਤਿਆਂ ਦੇ ਬਾਰੇ ਹਮੇਸ਼ਾ ਹੀ ਕਿਤਾਬਾਂ ਲਿਖ ਕੇ ਸਮਾਜ ਨੂੰ ਜਾਗਰੂਕ ਕੀਤਾ ਜਾਂਦਾ ਹੈ। ਪਰ ਮੌਜੂਦਾ ਸਮੇਂ ਦੇ ਵਿੱਚ ਕਿਤਾਬਾਂ ਜਾਂ ਫਿਰ ਲੇਖ ਲਿਖਣਾ ਆਪਣੇ ...

ਕਿਸਾਨ ਮੋਰਚੇ ਦੇ ਹਮਾਇਤੀ, ਪੱਤਰਕਾਰ ਵੀ ਦੇਸ਼-ਧਰੋਹੀ ਜਾਪਦੇ ਨੇ ਸਰਕਾਰ ਨੂੰ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨਾਂ ਦਾ ਮੋਰਚਾ ਦਿੱਲੀ ਦੀਆਂ ਸਰਹੱਦਾਂ 'ਤੇ ਲੱਗੇ ਨੂੰ ਕਰੀਬ 68 ਦਿਨ ਹੋ ਚੁੱਕੇ ਹਨ, ਪਰ ਇਨ੍ਹਾਂ 68 ਦਿਨਾਂ ਦੇ ਵਿੱਚ ਜਿੱਥੇ ਬਹੁਤ ਕੁੱਝ ਬਦਲ ਚੁੱਕਿਆ ਹੈ, ਉੱਥੇ ਹੀ ਸਰਕਾਰ ਦੀ ਨੀਯਤ ਵੀ ਪਤਾ ਚੱਲ ਚੁੱਕੀ ਹੈ। ਗੋਦੀ ...

ਸਰਕਾਰ ਪੱਖੀ (ਗੋਦੀ ਮੀਡੀਆ) ਪੱਤਰਕਾਰ ਦੀਆਂ ਖੁੱਲ੍ਹਣ ਲੱਗੀਆਂ ਪੋਲਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਕਈ ਮੀਡੀਆ ਅਦਾਰੇ ਇਸ ਵਕਤ ਸਰਕਾਰ ਦੀ ਬੋਲੀ ਬੋਲ ਕੇ ਲੋਕ ਮੁੱਦਿਆਂ ਨੂੰ ਕੁਚਲਨ ’ਤੇ ਲੱਗੇ ਹੋਏ ਹਨ, ਉਨ੍ਹਾਂ ਮੀਡੀਆ ਅਦਾਰਿਆਂ ਦੇ ਵਿੱਚ ਹੀ ਕਈ ਭਾਜਪਾਈ ਪੱਤਰਕਾਰਾਂ ਦਾ ਨਾਂਅ ਵੀ ਸ਼ਾਮਲ ਹੋ ਚੁੱਕਿਆ ਹੈ। ਇਸ ...

ਕੀ ਗ਼ੌਰੀ ਲੰਕੇਸ਼ ਦੇ ਕਤਲ ਸਮੇਂ ਵੀ ਭਾਜਪਾਈ ਸੀ ਇਸੇ ਤਰ੍ਹਾਂ ਪੱਤਰਕਾਰਾਂ ਦੇ ਨਾਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਲੰਘੇ ਦਿਨ ਰੀਪਬਲਿਕ ਟੀਵੀ ਦੇ ਐਡੀਟਰ ਇਨ ਚੀਫ਼ ਅਰਨਬ ਗੋਸਵਾਮੀ ਨੂੰ ਪੁਲਿਸ ਦੇ ਵੱਲੋਂ ਇੱਕ ਦੋ ਸਾਲ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਅਰਨਬ ਗੋਸਵਾਮੀ 'ਤੇ ਆਪਣੇ ਹੀ ਇੰਟੀਰੀਅਰ ਡਿਜਾਈਨਰ ...

ਨਸ਼ੇ ਦੀ ਹਾਲਤ 'ਚ ਵੱਡੇ ਭਰਾ ਵੱਲੋਂ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੂਜਾ ਜ਼ਖਮੀ

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਫੈਕਟਰੀ ਰੋਡ ਤੇ ਘਰੇਲੂ ਕਲੇਸ਼ ਦੇ ਚੱਲਦਿਆਂ ਨਸ਼ੇ ਦੀ ਹਾਲਤ ਵਿੱਚ ਵੱਡੇ ਭਰਾ ਵੱਲੋਂ ਆਪਣੇ ਦੋ ਛੋਟੇ ਭਰਾਵਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ...

ਕੰਪਨੀ ਤੋਂ 11.55 ਕਰੋੜ ਦਾ ਕੰਮ ਲਿਆ ਵਾਪਸ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਸਰਕਾਰ ਵੱਲੋਂ ਸ਼ਹਿਰੀ ਵਿਕਾਸ ਦੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੀ ਮੁਹਿੰਮ ਤਹਿਤ ਨਗਰ ਨਿਗਮ ਅਬੋਹਰ ਵੱਲੋਂ ਹੌਲੀ ਰਫ਼ਤਾਰ ਨਾਲ ਕੰਮ ਕਰ ਰਹੀ ਇੱਕ ਕੰਪਨੀ ਤੋਂ 11.55 ਕਰੋੜ ਰੁਪਏ ਦਾ ਕੰਮ ਵਾਪਸ ਲੈ ਲਿਆ ਗਿਆ ਹੈ। ...

ਬਰਸਾਤ ਨਾਲ ਫ਼ਸਲਾਂ ਦੇ ਨੁਕਸਾਨ ਦਾ ਮਿਲੇਗਾ ਮੁਆਵਜ਼ਾ- ਘੁਬਾਇਆ

ਬਰਸਾਤੀ ਮੌਸਮ ਦੇ ਮੱਦੇਨਜ਼ਰ ਬਾਰਸ਼ਾਂ ਕਾਰਨ ਹੋਏ ਨੁਕਸਾਨਾਂ ਦਾ ਜਾਇਜ਼ਾ ਲੈਣ ਲਈ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ...

25 ਲੱਖ ਦੇ ਕੇ ਵੀ ਨਹੀਂ ਬਣਿਆ ਡਰੱਗ ਇੰਸਪੈਕਟਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਨੌਕਰੀ ਲੈਣ ਲਈ ਕਈ ਲੋਕਾਂ ਵੱਲੋਂ ਲੱਖਾ ਰੁਪਏ ਠੱਗ ਕਿਸਮ ਦੇ ਲੋਕਾਂ ਨੂੰ ਦੇ ਦਿੱਤੇ ਜਾਂਦੇ ਹਨ ਪਰ ਬਾਅਦ 'ਚ ਜਦੋਂ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਚਲਦਾ ਹੈ ਤਾਂ ਉਨ੍ਹਾਂ ਕੋਲ ਸਿਵਾਏ ਪੁਲਿਸ ਥਾਣਿਆਂ ਦੇ ਚੱਕਰਾਂ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ, ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਟਾਹਲੀ ਵਾਲਾ ਬੋਦਲਾ ਦਾ ਸਾਹਮਣੇ ਆਇਆ ਹੈ ਜਿਸ ਵਿਚ ਇੱਕ ਨੌਜਵਾਨ ਦਾ ਡਰੱਗ ਇੰਸਪੈਕਟਰ ਲੱਗਣ ਦਾ ਸੁਫਨਾ ਫਿਲਹਾਲ ਤਾਂ ਚਕਨਾਚੂਰ ਹੋ ਗਿਆ ਉੱਥੇ ਹੀ ਉਹ 25 ਲੱਖ ਰੁਪਏ ਵੀ ਗੁਵਾ ਬੈਠਾ, ਹੁਣ ਨੌਜਵਾਨ ਪੁਲਿਸ ਕੋਲ ਪਹੁੰਚ ਗਿਆ ਹੈ। ...

ਕੀ ਸਿਰਫ਼ ਬਦਮਾਸ਼ਾਂ ਦਾ ਹੀ ਹੱਥ ਹੈ ਪੱਤਰਕਾਰ ਵਿਕਰਮ ਜੋਸ਼ੀ ਦੇ ਕਤਲ ਵਿੱਚ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਮਾਜ ਵਿੱਚ ਜਦੋਂ ਵੀ ਕਤਲ ਵਰਗਾ ਕੋਈ ਸੰਗੀਨ ਜੁਰਮ ਹੁੰਦਾ ਹੈ ਤਾਂ ਉਸਦੇ ਪਿੱਛੇ ਕੋਈ ਨਾ ਕੋਈ ਵੱਡੀ ਵਜ੍ਹਾ ਜ਼ਰੂਰ ਹੁੰਦੀ ਹੈ। ...

ਫਾਜ਼ਿਲਕਾ ਵਪਾਰ ਮੰਡਲ ਦੀ ਪਹਿਲ, 7 ਵਜੇ ਬਾਜ਼ਾਰ ਬੰਦ ਦਾ ਕੀਤਾ ਫੈਸਲਾ (ਨਿਊਜ਼ਨੰਬਰ ਖ਼ਾਸ ਖ਼ਬਰ)

ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਸੂਬਾ ਪੰਜਾਬ ਸਣੇ ਦੇਸ਼ 'ਚ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ਨੇ ਸਰਕਾਰ ਅਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ...

ਜ਼ਿਲ੍ਹਾ ਫ਼ਾਜ਼ਿਲਕਾ 'ਚ ਆਏ 7 ਨਵੇਂ ਕੋਰੋਨਾ ਮਾਮਲੇ, 45 ਹੋਏ ਐਕਟਿਵ ਕੇਸ

ਜ਼ਿਲ੍ਹਾ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਰੋਨਾ ਦਾ ਪ੍ਰਸਾਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਅਤੇ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ। ...

ਕੈਪਟਨ ਸਰਕਾਰ ਨੇ ਲੋਕਾਂ ਨੂੰ ਦਿੱਤੀ ਰਾਹਤ, ਗੈਰ-ਮਨਜ਼ੂਰਸ਼ੁਦਾ ਕੁਨੈਕਸ਼ਨ ਮੁਫਤ 'ਚ ਕਰਵਾਉਣ ਮਨਜ਼ੂਰ (ਨਿਊਜ਼ਨੰਬਰ ਖ਼ਾਸ ਖ਼ਬਰ)

ਉਨ੍ਹਾਂ ਲੋਕਾਂ ਲਈ ਇਹ ਵੱਡੀ ਰਾਹਤ ਵਾਲੀ ਖ਼ਬਰ ਹੈ ਜਿਨ੍ਹਾਂ ਦੇ ਪਾਣੀ ਕੁਨੈਕਸ਼ਨ ਗੈਰ-ਮਨਜ਼ੂਰਸ਼ੁਦਾ ਹਨ, ਸੂਬਾ ਸਰਕਾਰ ਨੇ ਅਜਿਹੇ ਕੁਨੈਕਸ਼ਨਾਂ ਨੂੰ ਮਨਜ਼ੂਰ ਕਰਵਾਉਣ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ ਜਿਸਦੇ ਤਹਿਤ ਲੋਕ ਫਾਇਦਾ ਲੈ ਸਕਦੈ ਹਨ ਨਹੀਂ ਤਾਂ ਇਸ ਤੋਂ ਬਾਅਦ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਦਾ ਪ੍ਰਾਵਧਾਨ ਰੱਖਿਆ ਗਿਆ ਹੈ ਜਿਸ ਤਹਿਤ ਕੁਨੈਕਸ਼ਨ ਨੂੰ ਕੱਟਿਆ ਜਾਣਾ ਅਤੇ ਬਣਦਾ ਭੁਗਤਾਨ ਭਰਵਾਉਣਾ ਸ਼ਾਮਲ ਹੈ। ...

ਕੋਰੋਨਾ ਦੇ ਵੱਧ ਰਹੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਫੇਸਬੁੱਕ ਰਾਹੀਂ ਰੂਬਰੂ ਹੋਏ ਡੀਸੀ

ਫ਼ਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਫੇਸਬੁੱਕ ਰਾਹੀਂ ਜ਼ਿਲ੍ਹੇ ਦੇ ਲੋਕਾਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਜ਼ਿਲ੍ਹੇ ਵਿੱਚ ਕੋਵਿਡ 19 ਬਿਮਾਰੀ ਦੀ ਤਾਜ਼ਾ ਸਥਿਤੀ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ...

ਸੰਭਾਵਿਤ ਹੜ੍ਹਾਂ ਦੇ ਖਤਰੇ ਨੂੰ ਵੇਖਦਿਆਂ ਡੀਸੀ ਨੇ ਕੀਤਾ ਦਰਿਆ ਦੇ ਨਾਲ ਲੱਗਦੇ ਖੇਤਰ ਦਾ ਦੌਰਾ

ਬਰਸਾਤੀ ਮੌਸਮ ਅਤੇ ਸੰਭਾਵਿਤ ਹੜ੍ਹਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ...

ਅਕਾਲੀ ਸਰਕਾਰ ਦੀ ਅਣਦੇਖੀ ਕਰਕੇ ਹਨੇਰੇ 'ਚ ਸਨ ਢਾਣੀਆਂ, ਹੁਣ ਹੋਈਆਂ ਰੋਸ਼ਨ- ਜਾਖੜ

ਪਿਛਲੇ ਲੰਬੇ ਅਰਸੇ ਤੋਂ ਗੁਮਜਾਲ ਦੀਆਂ ਢਾਣੀਆਂ ਵਿੱਚ ਬਿਜਲੀ ਨਾ ਹੋਣ ਕਾਰਨ ਉੱਥੇ ਦੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਲੋਕਾਂ ਦੀ ਸਮੱਸਿਆ ਦਾ ਹੱਲ ਅਬੋਹਰ ਤੋਂ ਕਾਂਗਰਸ ਦੇ ਵਿਕਾਸ ਪ੍ਰਭਾਰੀ ਸੰਦੀਪ ਜਾਖੜ ਦੀਆਂ ਕੋਸ਼ਿਸ਼ਾਂ ਸਦਕੇ ਦੂਰ ਹੋਈ ਹੈ ਅਤੇ ਬਾਕੀ ਰਹਿੰਦੀਆਂ ਢਾਣੀਆਂ 'ਚ ਵੀ ਜਲਦ ਹੀ ਬਿਜਲੀ ਸਪਲਾਈ ਨਿਰਵਿਘਨ ਸ਼ੁਰੂ ਹੋਣ ਦਾ ਭਰੋਸਾ ਜਾਖੜ ਵੱਲੋਂ ਢਾਣੀ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ...

ਕੋਰੋਨਾ ਯੋਧਾਵਾਂ ਦਾ ਸਨਮਾਨ ਭਰ ਰਿਹਾ ਲੋਕਾਂ 'ਚ ਹੌਂਸਲਾ !!!

ਪੰਜਾਬ 'ਚ ਜਿਸ ਤਰੀਕੇ ਨਾਲ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ 'ਚ ਵਾਧਾ ਹੋ ਰਿਹਾ ਹੈ ਅਤੇ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਵਿੱਚ ਲਾਕਡਾਊਨ ਕੀਤਾ ਗਿਆ ਹੈ ਉਸਨੂੰ ਲੈ ਕੇ ਸੂਬੇ ਦੇ ਲੋਕਾਂ 'ਚ ਇਹ ਡਰ ਬਣਿਆ ਹੋਇਆ ਹੈ ਕਿ ਸ਼ਾਇਦ ਪੰਜਾਬ ਵਿੱਚ ਮੁੜ ਤੋਂ ਲਾਕਡਾਊਨ ਦੀ ਸਥਿਤੀ ਪੈਦਾ ਹੋ ਸਕਦੀ ਹੈ। ...