ਐੱਨ.ਵਾਈ.ਐੱਸ. ਪੰਜਾਬ ਲਈ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ - ਐੱਸ.ਪੀ. ਦੁੱਗਲ

Last Updated: Dec 15 2019 18:39
Reading time: 0 mins, 48 secs

3, 4 ਅਤੇ 5 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਨਿਰੰਕਾਰੀ ਯੂਥ ਸਿਮਪੋਜ਼ੀਅਮ ਲਈ ਨੌਜਵਾਨਾਂ 'ਚ ਭਾਰੀ ਉਤਸ਼ਾਹ ਹੈ। ਇਸ ਸੰਗੋਸ਼ਠੀ ਵਿੱਚ ਸ਼ਾਮਿਲ ਹੋਣ ਲਈ ਨੌਜਵਾਨ ਵੱਧ-ਚੱੜ੍ਹ ਕੇ ਆਪਣੀ ਨਾਮਜ਼ਦਗੀ ਕਰਵਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਜ਼ੋਨ ਦੇ ਜ਼ੋਨਲ ਇੰਚਾਰਜ ਐੱਸ.ਪੀ. ਦੁੱਗਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੰਗੋਸ਼ਠੀ ਵਿੱਚ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਤਿੰਨ ਦਿਨ ਆਪ ਹਾਜ਼ਰ ਰਹਿਣਗੇ। 

ਉਨ੍ਹਾਂ ਕਿਹਾ ਕਿ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਨੇ ਨੌਜਵਾਨਾਂ ਨੂੰ ਸਰੀਰਕ ਅਤੇ ਮਨ ਦੀ ਤੰਦਰੁਸਤੀ ਵੱਲ ਮੋੜਨ ਲਈ ਇਹ ਉਪਰਾਲਾ ਕੀਤਾ ਹੈ। ਇਸ ਪ੍ਰੋਗਰਾਮ ਦੇ ਪਹਿਲੇ ਦਿਨ ਖੇਡਾਂ ਕਰਵਾਈਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਨੂੰ ਮੋਬਾਈਲ ਵੱਲੋਂ ਹਟ ਕੇ ਸਰੀਰਕ ਕਿਰਿਆਵਾਂ ਵੱਲ ਧਿਆਨ ਦੇਣ ਲਈ ਪ੍ਰੇਰਿਆ ਜਾਵੇਗਾ। ਬਾਕੀ ਦੇ ਦੋ ਦਿਨ ਛੇ ਤੱਤ ਜਿਸ 'ਤੇ ਇਨਸਾਨ ਦਾ ਜੀਵਨ ਆਧਾਰਿਤ ਹੈ ਉਨ੍ਹਾਂ 'ਤੇ ਵਿਸਥਾਰ ਰੂਪ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ ਜਿਸ ਨਾਲ ਨੌਜਵਾਨਾਂ ਦੇ ਮਨਾਂ ਦੇ ਭਰਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਐੱਸ.ਪੀ. ਦੁੱਗਲ ਨੇ ਦੱਸਿਆ ਕਿ ਇਸ ਸੰਗੋਸ਼ਠੀ ਲਈ ਹੁਣ ਤੱਕ 33 ਹਜ਼ਾਰ ਤੋਂ ਵੱਧ ਨੌਜਵਾਨ ਆਪਣੀ ਨਾਮਜ਼ਦਗੀ ਕਰਵਾ ਚੁੱਕੇ ਹਨ।