ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਦਾ ਹੋਇਆ ਸੈਮੀਨਾਰ

Last Updated: Dec 15 2019 16:11
Reading time: 0 mins, 54 secs

ਸਮਾਜ ਸੇਵੀ ਸੰਸਥਾ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਦਾ ਸੈਮੀਨਾਰ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਇੱਕ ਰੋਜ਼ਾ ਪ੍ਰੋਗਰਾਮ ਵਿੱਚ ਡਿਸਟ੍ਰਿਕਟ ਗਵਰਨਰ (2020-21) ਵਿਜੇ ਅਰੋੜਾ, ਸੈਕ੍ਰੇਟਰੀ ਜਨਰਲ (2020-21) ਰੋਟਰੀਅਨ ਅਸ਼ੋਕ ਬਹਿਲ ਦੀ ਅਗਵਾਈ ਹੇਠ ਸਮਾਜ ਸੇਵਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੁੜੇ ਆਗੂ ਕਮਲ ਸ਼ਰਮਾ ਨੂੰ ਸਰਬ ਸੰਮਤੀ ਨਾਲ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਸਕੱਤਰ ਰੂਪ ਵਿੱਚ ਚੁਣਿਆ ਗਿਆ। ਰੋਟਰੀਅਨ ਅਸ਼ੋਕ ਬਹਿਲ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੋਣ ਰੋਟਰੀ ਵਰ੍ਹੇ 2020-21 ਲਈ ਕੀਤੀ ਗਈ ਹੈ।
 
ਉਨ੍ਹਾਂ ਦੱਸਿਆ ਕਿ ਕਮਲ ਸ਼ਰਮਾ ਸਿੱਖਿਆ ਦੇ ਖੇਤਰ ਵਿੱਚ ਆਪਣੀ ਸੇਵਾ ਨਿਭਾਉਣ ਅਤੇ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਸਰਗਰਮ ਮੈਂਬਰ ਹੋਣ ਦੇ ਨਾਲ-ਨਾਲ ਮਯੰਕ ਫਾਊਂਡੇਸ਼ਨ, ਫ਼ਿਰੋਜ਼ਪੁਰ ਲੰਗਰ ਸੇਵਾ, ਐਗਰੀਡ ਫਾਊਂਡੇਸ਼ਨ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ, ਅੰਧ ਵਿਦਿਆਲਿਆ ਆਦਿ ਨਾਲ ਵੀ ਜੁੜੇ ਹੋਏ ਹਨ। 

ਸਕੱਤਰ ਚੁਣੇ ਜਾਣ 'ਤੇ ਪ੍ਰਧਾਨ ਬਲਦੇਵ ਸਲੂਜਾ, ਰੋਟਰੀਅਨ ਰਾਜੇਸ਼ ਮਲਿਕ, ਡਾ. ਅਨਿਲ ਚੋਪੜਾ, ਰੋਟਰੀਅਨ ਡਾ. ਲਲਿਤ ਕੋਹਲੀ, ਰੋਟਰੀਅਨ ਅਰੁਣ ਖੇਤਰਪਾਲ, ਰੋਟਰੀਅਨ ਮਲਿਕ, ਰੋਟਰੀਅਨ ਬੀ.ਐੱਸ ਸੰਧੂ, ਰੋਟਰੀਅਨ ਅਭਿਮਨਯੂ ਦਿਓੜਾ, ਰੋਟਰੀਅਨ ਹਰਵਿੰਦਰ ਘਈ, ਰੋਟਰੀਅਨ ਵਜਿੰਦਰ ਗੁਪਤਾ, ਰੋਟਰੀਅਨ ਗੁਲਸ਼ਨ ਸਚਦੇਵਾ, ਰੋਟਰੀਅਨ ਕਪਿਲ ਟੰਡਨ, ਰੋਟਰੀਅਨ ਸੁਖਦੇਵ ਸ਼ਰਮਾ, ਰੋਟਰੀਅਨ ਸ਼ਿਵਮ ਬਜਾਜ, ਰੋਟਰੀਅਨ ਵਿਪੁਲ ਨਾਰੰਗ ਅਤੇ ਰੋਟਰੀਅਨ ਅਸ਼ਵਨੀ ਗਰੋਵਰ ਨੇ ਕਮਲ ਸ਼ਰਮਾ ਨੂੰ ਨਿੱਘੀ ਮੁਬਾਰਕਬਾਦ ਦਿੱਤੀ।