ਰਾਜੇ ਨੂੰ ਨਹੀਂ ਇਤਰਾਜ਼ ਜੇਕਰ ਸਿੱਧੂ ਬਣਦੈ ਹਨ ਡਿਪਟੀ ਮੁੱਖ ਮੰਤਰੀ !!!

Last Updated: Dec 13 2019 13:14
Reading time: 3 mins, 9 secs

ਜਿਸ ਤਰ੍ਹਾਂ ਸਰਕਾਰ ਦੇ ਢਾਈ ਸਾਲਾਂ ਦੇ ਸਮੇਂ ਅੰਦਰ ਜ਼ਿਆਦਾਤਰ ਵਿਧਾਇਕਾਂ ਅਤੇ ਵਰਕਰਾਂ ਵੱਲੋਂ ਇਹੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਹੋਣ ਦੇ ਬਾਵਜੂਦ ਅਫਸਰਸ਼ਾਹੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੀ ਜਿਸ ਨੂੰ ਲੈ ਕੇ ਕਈ ਵਾਰ ਇਹ ਰੋਸ ਮੀਡੀਆ ਦੇ ਸਾਹਮਣੇ ਵੀ ਆ ਚੁੱਕਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਦੇ ਵੀ ਕੋਈ ਅਜਿਹਾ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ ਕਿ ਵਿਧਾਇਕਾਂ ਜਾਂ ਪਾਰਟੀ ਵਰਕਰ ਜੋ ਕਹਿਣ ਅਫਸਰਸ਼ਾਹੀ ਉਵੇ ਹੀ ਕਰੇ। ਇੱਕ ਪਾਸੇ ਤਾਂ ਇਹ ਠੀਕ ਵੀ ਹੈ ਕਿ ਕਿਉਂਕਿ ਜੇਕਰ ਅਜਿਹਾ ਹੋਣ ਲੱਗ ਪਿਆ ਤਾਂ ਸੂਬੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਸਕਦਾ ਹੈ ਕਿਉਂਕਿ ਇਸ ਨਾਲ ਸੱਤਾਧਾਰੀ ਗਲਤ ਕੰਮਾਂ ਲਈ ਵੀ ਅਫਸਰਸ਼ਾਹੀ ਨੂੰ ਵਰਤ ਸਕਦੇ ਹਨ।

ਕਿਉਂ ਹੈ ਸੱਤਾਧਾਰੀ ਵਿਧਾਇਕ ਨਾਰਾਜ਼
ਜਿਸ ਤਰ੍ਹਾਂ ਜ਼ਿਆਦਾਤਰ ਵਿਧਾਇਕਾਂ ਬਾਰੇ ਮੀਡੀਆ ਵਿੱਚ ਵੀ ਖਬਰਾਂ ਆ ਰਹੀਆਂ ਹਨ ਕਿ ਉਹ ਸੱਤਾਧਾਰੀ ਪਾਰਟੀ ਨਾਲ ਤਾਲੁਅਕ ਰੱਖਣ ਦੇ ਬਾਵਜੂਦ ਵੀ ਅਫਸਰਸ਼ਾਹੀ ਦੀ ਖਿਲਾਫ ਹੀ ਸ਼ਿਕਾਇਤਾਂ ਕਰ ਰਹੇ ਹਨ ਪਰ ਜੇਕਰ ਵੇਖਿਆ ਜਾਵੇ ਤਾਂ ਜਾਇਜ਼ ਕੰਮ ਤਾਂ ਆਮ ਜਨਤਾ ਦੇ ਵੀ ਹੋਈ ਜਾ ਰਹੇ ਹਨ ਅਜਿਹੇ ਵਿੱਚ ਸੱਤਾਧਾਰੀ ਵਿਧਾਇਕਾਂ ਨੂੰ ਭਲਾ ਅਫਸਰਸ਼ਾਹੀ ਕਿਉਂ ਕਿਸੇ ਜਾਇਜ਼ ਕੰਮ ਲਈ ਮਨ੍ਹਾ ਕਰੇਗੀ। ਇਸ ਲਈ ਜੋ ਵਿਧਾਇਕ ਅਫਸਰਸ਼ਾਹੀ ਦੇ ਖਿਲਾਫ ਇਲਜ਼ਾਮ ਲਗਾ ਰਹੇ ਹਨ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਸੁਣਨ ਵਿੱਚ ਆ ਰਿਹਾ ਹੈ ਕਿ ਅਜਿਹੇ ਵਿਧਾਇਕ ਜੋ ਹੈਨ ਤਾਂ ਜਨਤਾ ਦੇ ਸੇਵਕ ਪਰ ਫਿਲਿੰਗਾਂ ਰਾਜਿਆਂ ਵਾਲਿਆਂ ਲੈਣੀਆਂ ਚਾਹੁੰਦੇ ਹਨ।

ਮੰਤਰੀ ਮੰਡਲ ਦੇ ਪੁਨਰਗਠਨ ਨੂੰ ਲੈ ਕੇ ਸਿਆਸਤ ਭਖੀ
ਹੁਣ ਇੱਕ ਵਾਰ ਫੇਰ ਪੰਜਾਬ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਲੈ ਕੇ ਵੀ ਸਿਆਸਤ ਭਖਣ ਲੱਗ ਪਈ ਹੈ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਕਈ ਤਾਂ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਆਸ ਲਗਾਈ ਬੈਠੇ ਹਨ ਕਿ ਸ਼ਾਇਦ ਇਸ ਹੋਣ ਵਾਲੇ ਪੁਨਰਗਠਨ ਮੌਕੇ ਕਿਸੇ ਨੂੰ ਡਿਪਟੀ ਮੁੱਖ ਮੰਤਰੀ ਹੀ ਬਣਾ ਦਿੱਤਾ ਜਾਵੇ।

ਸਿੱਧੂ ਦੇ ਨਾਂ ਦੀ ਵੀ ਚਰਚਾ
ਓਧਰ ਕੈਬਨਿਟ ਦੀ ਵਜ਼ੀਰੀ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀ ਚਰਚਾ ਵੀ ਗਰਮਾ ਗਈ ਹੈ ਪਰ ਇਹ ਕੋਰੀ ਅਫਵਾਹ ਤੋਂ ਵੱਧ ਹੋ ਕੁਝ ਵੀ ਨਹੀਂ ਲੱਗ ਰਹੀ ਕਿਉਂਕਿ ਕੈਪਟਨ ਕਿਸੇ ਵੀ ਹਾਲ ਵਿੱਚ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਰਾਜ਼ੀ ਨਹੀਂ ਹੋਣਗੇ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਤੇ ਸਿੱਧੂ ਦੇ ਰਿਸ਼ਤਿਆਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਪਰ ਫੇਰ ਵੀ ਸਿਆਸਤ ਵਿੱਚ ਕਿਸੇ ਵੇਲੇ ਕੀ ਹੋ ਜਾਵੇ ਪਤਾ ਨਹੀਂ ਲਗਦਾ।

ਮੰਤਰੀਆਂ ਦੇ ਵਿਭਾਗਾਂ ਵਿੱਚ ਹੋਵੇਗਾ ਫੇਰਬਦਲ
ਅਜਿਹਾ ਵੀ ਸੁਣਨ ਵਿੱਚ ਮਿਲ ਰਿਹਾ ਹੈ ਕਿ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਹੋ ਸਕਦਾ ਹੈ ਤੇ ਜਿੰਨ੍ਹਾ ਦੇ ਕੰਮਕਾਜ ਤੋਂ ਕੈਪਟਨ ਖੁਸ਼ ਨਹੀਂ ਹਨ ਜਾਂ ਜਿਹੜੇ ਮੰਤਰੀ ਕੈਪਟਨ ਨੂੰ ਬਾਈਪਾਸ ਕਰਨ ਦੀਆਂ ਵਿਉਂਤਾਂ ਘੜ ਰਹੇ ਹਨ ਉਨ੍ਹਾਂ ਨੂੰ ਅਸਲੀਅਤ ਵਿਖਾਈ ਜਾ ਸਕਦੀ ਹੈ।

ਸਰਕਾਰ ਅਤੇ ਪਾਰਟੀ ਵਿੱਚ ਵਧ ਰਿਹੈ ਅਸੰਤੋਸ਼
ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਵਿੱਚ ਇਸ ਵੇਲੇ ਅੰਸਤੋਸ਼ ਵਧ ਰਿਹਾ ਹੈ ਜਿੱਥੇ ਜ਼ਿਆਦਾਤਰ ਵਿਧਾਇਕ ਨਾਖ਼ੁਸ਼ ਦਿਖਾਈ ਦੇ ਰਹੇ ਹਨ ਉੱਥੇ ਵਰਕਰ ਵੀ ਇਸ ਵਾਰ ਇਨੇ ਉਤਸ਼ਾਹਿਤ ਨਹੀਂ ਹਨ ਕਿਉਂਕਿ ਜੇਕਰ ਵਿਧਾਇਕਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਫੇਰ ਹੇਠਲੇ ਪੱਧਰ ਦੇ ਵਰਕਰਾਂ ਨੂੰ ਕਿੰਨੇ ਪੁਛਣਾ ਹੈ।

ਰਾਜਾ ਨੇ ਕੀਤੀ ਸਿੱਧੂ ਦੀ ਹਮਾਇਤ
ਓਧਰ ਰਾਹੁਲ ਗਾਂਧੀ ਦੇ ਖਾਸਮਖਾਸ ਸਮਝੇ ਜਾਂਦੇ ਵਿਧਾਇਕ ਅਮਰਿੰਦਰ ਸਿੰਘ ਰਾਜਵੜਿੰਗ ਨੇ ਵੀ ਕਿਹਾ ਹੈ ਕਿ ਜੇਕਰ ਸਿੱਧੂ ਨੂੰ ਪਾਰਟੀ ਡਿਪਟੀ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਸਿੱਧੂ ਸੀਨੀਅਰ ਆਗੂ ਹਨ, ਨਾਲ ਹੀ ਰਾਜਾਵੜਿੰਗ ਨੇ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਜਾਇਜ਼ ਹੀ ਠਹਿਰਾਇਆ ਹੈ ਤੇ ਮੰਗ ਵੀ ਕੀਤੀ ਹੈ ਕਿ ਅਜਿਹਾ ਹੋਣਾ ਚਾਹੀਦਾ ਹੈ।

ਜਾਖੜ ਨੇ ਕੀਤੀ ਹੈ ਕੈਪਟਨ ਨੂੰ ਬੇਨਤੀ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਵਿਧਾਇਕਾਂ ਅਤੇ ਪਾਰਟੀ ਦੇ ਵਰਕਰਾਂ ਦੀ ਸੁਣਨ ਅਤੇ ਆਪ ਖੁੱਦ ਅਫਸਰਸ਼ਾਹੀ ਦੇ ਲਗਾਮ ਲਗਾਉਣ ਤਾਂ ਜੋ ਭਵਿੱਖ ਵਿੱਚ ਪਾਰਟੀ ਵਿੱਚਲੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਪਰ ਵੇਖੋ ਕੈਪਟਨ ਅਜਿਹਾ ਕੀ ਕਰਦੇ ਹਨ ਜਿਸ ਨਾਲ ਸਾਰਿਆਂ ਨੂੰ ਖੁਸ਼ ਰੱਖਿਆ ਜਾ ਸਕੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।