ਕਿਤੇ ਅਨਪੜ੍ਹ ਤਾਂ ਨਹੀਂ ਮਿਲ ਗਿਆ ਪੰਜਾਬ ਨੂੰ ਸਿੱਖਿਆ ਮੰਤਰੀ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 13 2019 13:02
Reading time: 2 mins, 31 secs

ਜਿਸ ਪੰਜਾਬ ਦਾ ਸਿੱਖਿਆ ਮੰਤਰੀ ਅਧਿਆਪਕਾਂ ਨੂੰ ਗਾਲ੍ਹਾਂ ਕੱਢ ਰਿਹਾ ਹੋਏ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦਾ ਸਿੱਧਾ-ਸਿੱਧਾ ਹੀ ਹੁਕਮ ਸੁਣਾ ਰਿਹਾ ਹੋਏ। ਇਸ ਤੋਂ ਇੰਝ ਹੀ ਜਾਪ ਰਿਹਾ ਹੈ ਕਿ ਪੰਜਾਬ ਨੂੰ ਅਨਪੜ੍ਹ ਅਤੇ ਬਿਨ੍ਹਾਂ ਦਿਮਾਗ ਵਾਲਾ ਸਿੱਖਿਆ ਮੰਤਰੀ ਮਿਲ ਗਿਆ ਹੈ। ਵੈਸੇ ਤਾਂ, ਸੱਤਾ ਵਿੱਚ ਆਉਣ ਤੋਂ ਬਾਅਦ ਸਭ ਦਾ ਦਿਮਾਗ ਖ਼ਰਾਬ ਹੋ ਜਾਂਦਾ ਹੈ। ਭਾਵੇਂ ਕੋਈ ਮੰਤਰੀ ਹੋਵੇ, ਸੰਤਰੀ ਹੋਵੇ, ਵਿਧਾਇਕ ਹੋਵੇ ਜਾਂ ਫਿਰ ਇਨ੍ਹਾਂ ਸਭ ਦਾ ਕੋਈ ਵੀ ਫੀਲਾ ਹੋਵੇ। ਹਰ ਕਿਸੇ ਦੇ ਕੋਲ ਜਦੋਂ ਪਾਵਰ ਆ ਜਾਂਦੀ ਹੈ ਤਾਂ, ਉਹ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪੈਂਦਾ ਹਨ।

ਬੇਸ਼ੱਕ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਕਰਨ ਦਾ ਸਭ ਨੂੰ ਅਧਿਕਾਰ ਹੈ, ਪਰ ਪੰਜਾਬ ਤੋਂ ਇਲਾਵਾ ਭਾਰਤ ਦੇ ਅੰਦਰ ਜੇਕਰ ਕੋਈ ਵੀ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਸੰਘਰਸ਼ ਕਰਦਾ ਹੈ ਤਾਂ, ਉਸ ਨੂੰ ਕਈ ਵਾਰ ਜੇਲ੍ਹ ਦੀ ਹਵਾ ਵੀ ਖ਼ਾਣੀ ਪਈ ਹੈ। ਦੱਸ ਦਈਏ ਕਿ ਪੰਜਾਬ ਦਾ ਮੁਲਾਜ਼ਮ ਵਰਗ, ਅਧਿਆਪਕ ਵਰਗ ਅਤੇ ਵਿਦਿਆਰਥੀ ਵਰਗ ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਦਾ ਆ ਰਿਹਾ ਹੈ। ਪਰ ਸੂਬੇ ਦੀ ਸਰਕਾਰ ਵੱਲੋਂ ਇਨ੍ਹਾਂ ਜੱਥੇਬੰਦੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ, ਤਾਨਾਸ਼ਾਹੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।

ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਦਿਮਾਗ ਇਨ੍ਹਾਂ ਕੁ ਜ਼ਿਆਦਾ ਖ਼ਰਾਬ ਹੋ ਗਿਆ ਕਿ ਉਹ ਪੜ੍ਹੀ ਲਿਖੀ ਜਮਾਤ ਨਾਲ ਹੀ ਇੰਝ ਬਿਆਨਬਾਜ਼ੀ ਕਰਨ ਲੱਗ ਪਏ, ਜਿਵੇਂ ਸਿੰਗਲਾ ਪਹਿਲੀ ਦੂਜੀ ਕਲਾਸ ਦੇ ਵਿਦਿਆਰਥੀ ਹੋਣ। ਸਿੰਗਲਾ ਦੇ ਵੱਲੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਨੂੰ ਭੱਦੀ ਸ਼ਬਦਾਵਲੀ ਵਿੱਚ ਵੰਨ ਸੁਵੰਨੀਆਂ ਗਾਲ੍ਹਾਂ ਕੱਢਣੀਆਂ ਅਤੇ ਮੀਡੀਆ ਤੋਂ ਮੂੰਹ ਛੁਪਾ ਕੇ ਪੜੀ ਲਿਖੀ ਜਮਾਤ ਨੂੰ ਮਾੜਾ ਚੰਗਾ ਬੋਲਣਾ, ਇਸ ਗੱਲ ਦੀ ਗਆਈ ਭਰਦਾ ਹੈ ਕਿ, ਮੰਤਰੀ ਸਿੰਗਲਾ ਸਾਹਬ ਕੋਰੇ ਅਨਪੜ੍ਹ ਹਨ।

ਮਿਲੀ ਜਾਣਕਾਰੀ ਦੇ ਮੁਤਾਬਿਕ ਅਧਿਆਪਕ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਵਾਲੇ ਅਤੇ ਬੇਰੋਜ਼ਗਾਰ ਅਧਿਆਪਕਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਖ਼ਿਲਾਫ਼ ਅਧਿਆਪਕ ਵਰਗ ਦੇ ਵੱਲੋਂ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੀ 16 ਦਸੰਬਰ ਨੂੰ ਪੰਜਾਬ ਦੇ ਹਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬੂਹੇ ਅੱਗੇ ਪੰਜਾਬ ਸਰਕਾਰ ਤੋਂ ਇਲਾਵਾ ਅਨਪੜ੍ਹ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੇ ਪੁਤਲੇ ਫੂਕ ਕੇ ਮੁਜ਼ਾਹਰੇ ਕੀਤੇ ਜਾਣਗੇ।

ਅਧਿਆਪਕ ਯੂਨੀਅਨ ਦੇ ਕੁਝ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਪ੍ਰੋਜੈਕਟਾਂ ਅਤੇ ਤਜਰਬਿਆਂ ਵਿੱਚ ਉਲਝਾਉਂਦੇ ਹੋਏ ਸਰਕਾਰ ਸਿੱਖਿਆ ਦਾ ਉਜਾੜਾ ਕਰਨ 'ਤੇ ਤੁਲੀ ਹੋਈ ਹੈ। ਸਮਾਰਟ ਸਕੂਲਾਂ ਤੋਂ ਬਿਨ੍ਹਾਂ ਕੋਈ ਸਰਕਾਰੀ ਗ੍ਰਾਂਟ ਜਾਰੀ ਨਾ ਕਰਕੇ ਗ਼ਰੀਬ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਪੰਜਾਬ ਦੀ ਆਮ ਲੋਕਾਂ 'ਤੇ ਬੋਝ ਪਾ ਕੇ ਸਰਕਾਰੀ ਸਕੂਲਾਂ ਦੀ ਸਿੱਖਿਆ ਲੋਕਾਂ ਦੇ ਗਲ ਮੜ ਕੇ ਸੁਰਖੁਰੂ ਹੋਣਾ ਚਾਹੁੰਦੀ ਹੈ ਅਤੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

ਸਰਕਾਰ ਦੀ ਇਸ ਦੋ ਟੁਕੀ ਨੀਤੀ ਦਾ ਸਮੂਹ ਅਧਿਆਪਕ ਵਰਗ ਵਿਰੋਧ ਕਰ ਰਿਹਾ ਹੈ। ਦੱਸ ਦਈਏ ਕਿ ਅਧਿਆਪਕਾਂ ਦਾ ਸੰਘਰਸ਼ ਹੁਣ ਇਸ ਕਦਰ ਵੱਧ ਚੁੱਕਿਆ ਹੈ ਕਿ ਉਹ ਹੁਣ ਬੇਰੁਜ਼ਗਾਰ ਅਧਿਆਪਕਾਂ ਨੂੰ ਇਨਸਾਫ਼ ਦੁਆ ਕੇ ਹੀ ਪਿੱਛੇ ਹਟੇਗਾ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਧਿਆਪਕ ਵਰਗ ਤੋਂ ਮੁਆਫ਼ੀ ਮੰਗਦੇ ਹਨ ਜਾਂ ਫਿਰ ਆਪਣੀਆਂ ਗਾਲ੍ਹਾਂ ਦੀ ਬਰਸਾਤ ਆਉਂਦੇ ਦਿਨਾਂ ਵਿੱਚ ਵੀ ਕਰਦੇ ਰਹਿਣਗੇ। ਇਹ ਤਾਂ, ਆਉਣ ਵਾਲਾ ਵੇਲਾ ਹੀ ਦੱਸੇਗਾ ਕਿ ਕੀ ਬਣਦੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।