1985 ਦੇ ਕਨਿਸ਼ਕ ਬੰਬ ਕਾਂਡ ਦੇ ਰਿਪੁਦਮਨ ਸਿੰਘ ਮਲਿਕ ਪਹੁੰਚੇ ਫਿਰੋਜ਼ਪੁਰ!!

Last Updated: Dec 04 2019 18:40
Reading time: 0 mins, 41 secs

1985 ਦੇ ਕਨਿਸ਼ਕ ਬੰਬ ਕਾਂਡ ਦੇ ਰਿਪੁਦਮਨ ਸਿੰਘ ਮਲਿਕ, ਜਿਨ੍ਹਾਂ ਦਾ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਸਿੱਖਾਂ ਦੀ ਕਾਲੀ ਸੂਚੀ ਵਿੱਚੋਂ ਨਾਮ ਕੱਢ ਦਿੱਤਾ ਸੀ, ਉਹ ਅੱਜ ਫਿਰੋਜ਼ਪੁਰ ਵਿਖੇ ਪਹੁੰਚੇ। ਫਿਰੋਜ਼ਪੁਰ ਦੇ ਇੱਕ ਨਿੱਜੀ ਸਕੂਲ ਵਿਖੇ ਰਿਪੁਦਮਨ ਸਿੰਘ ਮਲਿਕ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਆਏ ਸਨ। ਬੇਸ਼ੱਕ ਰਿਪੁਦਮਨ ਸਿੰਘ ਮਲਿਕ ਨੇ ਹੋਰਨਾਂ ਮੀਡੀਆ ਕਰਮਚਾਰੀਆਂ ਦੇ ਨਾਲ ਦੂਰੀ ਬਣਾਈ ਰੱਖੀ, ਪਰ "ਨਿਊਜ਼ਨੰਬਰ" ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਕਾਲੀ ਸੂਚੀ ਵਿੱਚੋਂ ਖ਼ਤਮ ਕੀਤਾ ਸੀ ਤਾਂ, ਉਸ ਵੇਲੇ ਭਾਰਤੀ ਏਜੰਸੀਆਂ ਨੇ ਸਿੱਖਾਂ ਦੇ ਨਾਮਾਂ ਨੂੰ ਕਾਲੀ ਸੂਚੀ ਵਿੱਚੋਂ ਬਾਹਰ ਕੱਢਣ ਉੱਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਸਿੱਖ ਦੀ ਪਛਾਣ ਪੂਰੀ ਦੁਨੀਆਂ ਵਿੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਖਾਲਿਸਤਾਨੀ ਹਾਮੀ ਨਹੀਂ ਹਨ, ਜਦੋਂਕਿ ਰਿਫਰੈਡਮ 2020 ਦੇ ਸਵਾਲ 'ਤੇ ਉਹ ਕੁਝ ਨਾ ਬੋਲ ਸਕੇ।