ਮੁਖਮੰਤਰੀ ਕਹਾਉਣ ਦਾ ਕੈਪਟਨ ਨੂੰ ਕੋਈ ਹੱਕ ਨਹੀਂ- ਬਾਦਲ(ਨਿਊਜ਼ਨੰਬਰ ਖ਼ਾਸ ਖਬਰ)

Last Updated: Dec 04 2019 17:08
Reading time: 1 min, 19 secs

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁਖਮੰਤਰੀ ਕਹਾਉਣ ਦਾ ਕੋਈ ਹੱਕ ਨਹੀਂ ਹੈ ਜਿਸਨੂੰ ਆਪਣੇ ਸੂਬੇ ਦੀ ਜੰਤਾਂ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੁੜ ਸੱਤਾ ਆਉਂਦੇ ਹੀ ਹਲਕਾ ਬਲੂਆਣਾ 'ਚ ਇਨ੍ਹਾਂ 70 ਸਾਲਾ ਦੀ ਕਮੀ ਨੂੰ ਦੁਰ ਕੀਤਾ ਜਾਵੇਗਾ ਅਤੇ ਇਸ ਹਲਕੇ ਨੂੰ ਵਿਕਾਸ ਪਖੋ ਮੋਹਰੀ ਹਲਕਾ ਬਣਾਇਆ ਜਾਵੇਗਾ। ਇਹ ਵਾਅਦਾ ਸ.ਬਾਦਲ ਨੇ ਅੱਜ ਆਪਣੇ ਧੰਨਵਾਦੀ ਦੌਰੇ ਦੇ ਪਹਿਲੇ ਦਿਨ ਹਲਕੇ ਦੇ ਪਿੰਡਾਂ 'ਚ ਆਯੋਜਿਤ ਪ੍ਰੋਗਰਾਮਾਂ ਦੌਰਾਨ ਹਲਕੇ ਦੇ ਲੋਕਾਂ ਨੂੰ ਸੰਬੋਧਤ ਕਰਦਿਆ ਕੀਤਾ।

ਉਨ੍ਹਾਂ ਕਿਹਾ ਕਿ ਸੰਸਦੀ ਚੋਣਾਂ 'ਚ ਇਸ ਹਲਕੇ ਨੇ ਜੋ ਪਿਆਰ ਉਨ੍ਹਾਂ ਨੂੰ ਵੋਟਾਂ ਦੇ ਰੂਪ 'ਚ ਦਿਤਾ ਹੈ ਉਹ ਉਸਨੂੰ ਕੱਦੇ ਭੁਲ ਨਹੀ ਸਕਦੇ। ਅੱਜ ਆਪਣੇ ਪਹਿਲੇ ਦਿਨ ਦੇ ਇਸ ਧੰਨਵਾਦੀ ਦੌਰੇ ਦੌਰਾਨ ਉਨ੍ਹਾਂ ਪਿੰਡ ਧਰਾਂਗਵਾਲਾ, ਚੂਹੜੀਵਾਲਾ ਧੰਨਾ, ਆਜ਼ਮਵਾਲਾ,ਭੰਗਾਲਾ, ਬਲੂਆਣਾ, ਸਰਦਾਰਪੁਰਾ ਪਿੰਡਾਂ 'ਚ ਰਖੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਦਿਆ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਸੱਤਾ ‘ਚ ਆਏ ਤਿੰਨ ਸਾਲ ਹੋ ਗਏ ਹਨ ਅਤੇ ਇਨ੍ਹਾਂ ਤਿੰਨ ਸਾਲਾ 'ਚ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੂਬੇ ਦੀ ਜਨਤਾ ਦੀਆਂ ਮੁਸ਼ਕਿਲਾਂ, ਪਰੇਸ਼ਾਨੀਆਂ ਤੱਕ ਨੂੰ ਨਹੀਂ ਸੁਣਿਆ ਤਾਂ ਅਜਿਹੇ ਮੁਖਮੰਤਰੀ ਨੂੰ ਮੁਖਮੰਤਰੀ ਕਹਾਉਣ ਦਾ ਕੋਈ ਹੱਕ ਨਹੀਂ ਹੈ। ਜਦੋ ਤੋ ਕਾਂਗਰਸ ਸਰਕਾਰ ਸੱਤਾ 'ਚ ਆਇਆ ਹੈ ਉਦੋ ਤੋ ਸੂਬੇ ਦੀ ਅਮਨ ਸ਼ਾਂਤੀ ਭੰਗ ਹੋ ਗਈ ਹੈ ਅਤੇ ਲੁਟ-ਖੋਹ, ਚੋਰੀਆਂ, ਗੈੰਗਸਟਰਾਂ ਦੀਆਂ ਸਰਗਰਮੀਆਂ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮੁੜ ਸੱਤਾ 'ਚ ਆਵੇਗੀ ਅਤੇ ਲੋਕਾਂ ਦੀਆਂ ਹਰ ਮੰਗਾਂ ਅਤੇ ਮੁਸ਼ਕਿਲਾਂ ਨੂੰ ਦੁਰ ਕੀਤਾ ਜਾਵੇਗਾ। ਇਸ ਮੌਕੇ 'ਤੇ ਹਲਕਾ ਬਲੂਆਣਾ ਦੇ ਪ੍ਰਭਾਰੀ ਸ.ਪ੍ਰਕਾਸ਼ ਸਿੰਘ ਭੱਟੀ, ਅਬੋਹਰ ਦੇ ਹਲਕਾ ਇੰਚਾਰਜ ਸੁਰੇਸ਼ ਕੁਮਾਰ ਸਤੀਜਾ ਸਮੇਤ ਹਲਕੇ ਦੇ ਹੋਰ ਅਕਾਲੀ ਆਗੂ ਉਨ੍ਹਾਂ ਦੇ ਨਾਲ ਸਨ।