ਪਾਕਿਸਤਾਨ,ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਗੈਰ ਮੁਸਲਿਮ ਲੋਕਾਂ ਲਈ ਹੁਣ ਭਾਰਤ ਦੀ ਨਾਗਰਿਕਤਾ ਲੈਣ ਦੀ ਉਮੀਦ ਹੋਈ ਹੋਰ ਰੌਸ਼ਨ (ਨਿਊਜ਼ਨੰਬਰ ਖ਼ਾਸ ਖਬਰ)

Last Updated: Dec 04 2019 15:45
Reading time: 0 mins, 45 secs

ਪਾਕਿਸਤਾਨ,ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਵਰਗੇ ਦੇਸ਼ਾ ਵਿੱਚੋਂ ਹਿੰਦੂ,ਸਿੱਖ ਬੋਧੀ ਅਤੇ ਹੋਰ ਵੀ ਗੈਰ ਮੁਸਲਿਮ ਲੋਕ ਭਾਰਤ ਆਉਂਦੇ ਹਨ ਅਤੇ ਉਨ੍ਹਾਂ ਦਾ ਭਾਰਤ ਆਉਣ ਦਾ ਕਾਰਨ ਉੱਥੇ ਘੱਟ ਗਿਣਤੀਆਂ ਤੇ ਹੁੰਦੇ ਅੱਤਿਆਚਾਰ ਹੁੰਦਾ ਹੈ ਜਿਸ ਕਰਕੇ ਉਹ ਅਜਿਹੇ ਦੇਸ਼ਾ ਨੂੰ ਛੱਡ ਕੇ ਭਾਰਤ ਦੀ ਨਾਗਰਿਕਤਾ ਲੈਣੀ ਚਾਹੁੰਦੇ ਹਨ ਪਰ ਭਾਰਤ ਦਾ ਨਾਗਰਿਕਤਾ ਦੇਣ ਦਾ ਕਨੂੰਨ ਕੁਝ ਅਜਿਹਾ ਹੈ ਜਿਸ ਕਰਕੇ ਸਾਲਾਂ ਦਾ ਵਕਫਾ ਲੱਗ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ l ਅੱਜ ਮੋਦੀ ਸਰਕਾਰ ਦੀ ਕੈਬਨਿਟ ਨੇ ਨਾਗਰਿਕਤਾ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਗਲੇ ਦੋ ਦਿਨ ਵਿੱਚ ਇਸ ਬਿੱਲ ਨੂੰ ਸੰਸਦ ਵਿੱਚ ਪੇਸ਼ ਕਰਨ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ l ਇਸ ਬਿੱਲ ਨੂੰ ਕੈਬਨਿਟ ਦੀ ਮਨਜੂਰੀ ਮਿਲਣ ਨਾਲ ਪਾਕਿਸਤਾਨ,ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਵਿੱਚੋਂ ਆਏ ਗੈਰ ਮੁਸਲਿਮ ਸ਼ਰਨਾਰਥੀਆਂ ਲਈ ਖੁਸ਼ੀ ਦੀ ਖਬਰ ਹੈ ਕਿਉਂਕਿ ਇਹ ਬਿੱਲ ਜਦੋ ਸੰਸਦ ਵਿੱਚ ਪਾਸ ਹੋ ਗਿਆ ਤਾ ਉਨ੍ਹਾਂ ਨੂੰ ਨਾਗਰਿਕਤਾ ਮਿਲਣੀ ਆਸਾਨ ਹੋ ਜਾਵੇਗੀ l