ਆਲ ਇੰਡੀਆ ਵੁਮੈਨ ਕਾਨਫ਼ਰੰਸ ਨੇ ਲੋੜਵੰਦ ਨੂੰ ਟਰਾਈ ਸਾਈਕਲ ਦਾਨ ਕੀਤਾ

Last Updated: Dec 04 2019 13:40
Reading time: 0 mins, 40 secs

ਆਲ ਇੰਡੀਆ ਵੁਮੈਨ ਕਾਨਫ਼ਰੰਸ ਬਟਾਲਾ ਵੱਲੋਂ ਇੱਕ ਅੰਗਹੀਣ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਉਸ ਨੂੰ ਟਰਾਈ ਸਾਈਕਲ ਦਾਨ ਕੀਤਾ ਗਿਆ ਹੈ। ਬਟਾਲਾ ਬ੍ਰਾਂਚ ਦੀ ਸੰਸਥਾਪਕ ਅਤੇ ਚੇਅਰਪਰਸਨ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ, ਪ੍ਰਧਾਨ ਨਰਿੰਦਰ ਕੌਰ ਮੱਲੀ ਅਤੇ ਸ੍ਰੀਮਤੀ ਅਬਰੋਲ ਵੱਲੋਂ ਜਿਨ੍ਹਾਂ ਵੱਲੋਂ ਇਹ ਟਰਾਈ ਸਾਈਕਲ ਦਾਨ ਕੀਤਾ ਗਿਆ ਸੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਚੇਅਰਪਰਸਨ ਸ੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੇ ਸ੍ਰੀਮਤੀ ਅਬਰੋਲ ਦੇ ਇਸ ਨੇਕ ਕਾਰਜ ਦੀ ਸਰਾਹੁਣਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਦਾਨ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਜੀਵਨ ਸੁਖਾਲਾ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਵੁਮੈਨ ਕਾਨਫ਼ਰੰਸ ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰਹੀ ਹੈ ਅਤੇ ਸੇਵਾ ਦੇ ਇਸ ਕੁੰਭ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਿਰਨ ਮਰਵਾਹਾ, ਜੋਗਿੰਦਰ ਕੌਰ, ਹਰਜੀਤ ਕੌਰ, ਤ੍ਰਿਪਤਾ, ਸਵਿੰਦਰ ਕੌਰ, ਮਨਮੋਹਨ ਸਿੰਘ, ਰਾਜ ਸ਼ਰਮਾ, ਅਨੁਰਾਧਾ (ਲਵਲੀ) ਅਤੇ ਸੈਂਟਰ ਦਾ ਸਮੂਹ ਸਟਾਫ਼ ਹਾਜ਼ਰ ਸੀ।