ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ !!!

Last Updated: Dec 03 2019 16:01
Reading time: 0 mins, 51 secs

ਅੱਜ ਫਿਰੋਜ਼ਪੁਰ ਦੇ ਬੂਟੇ ਵਾਲਾ ਰੇਲਵੇ ਸਟੇਸ਼ਨ ਨੂੰ ਜਾਮ ਕਰਨ ਜਾ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਦੱਸ ਦਈਏ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤਹਿਤ ਅੱਜ ਜਦੋਂ ਫਿਰੋਜ਼ਪੁਰ ਦੇ ਕਈ ਕਿਸਾਨ ਰੇਲਵੇ ਟਰੈਕ ਬੂਟੇ ਵਾਲਾ ਨੂੰ ਜਾਮ ਕਰਨ ਵਾਸਤੇ ਜਾ ਰਹੇ ਸਨ ਤਾਂ ਪੁਲਿਸ ਨੇ ਰਸਤੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਝੜਪ ਹੋ ਗਈ, ਪਰ ਪੁਲਿਸ ਨੇ ਮੌਕੇ ਸੰਭਾਲਦਿਆਂ ਹੋਇਆਂ ਰੇਲਵੇ ਸਟੇਸ਼ਨ ਤੋਂ ਦੂਰੀ ਬਣਾ ਲਈ।

ਮੌਕੇ 'ਤੇ ਪੁਲਿਸ ਡੀਐਸਪੀ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਪਰ ਡੀਐਸਪੀ ਦਾ ਵੀ ਕਿਸਾਨਾਂ ਪ੍ਰਤੀ ਵਤੀਰਾ ਠੀਕ ਨਹੀਂ ਸੀ। ਕਿਸਾਨਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤਹਿਤ ਜੱਥੇਬੰਦੀ ਦੇ ਆਗੂ ਅਤੇ ਵਰਕਰ ਬੂਟੇ ਵਾਲਾ ਸਟੇਸ਼ਨ ਨੂੰ ਜਾਮ ਕਰਨ ਵਾਸਤੇ ਜਾ ਰਹੇ ਸਨ ਤਾਂ, ਰੇਲਵੇ ਸਟੇਸ਼ਨ ਦੇ ਨੇੜੇ ਹੀ ਖੜੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ। ਇਸੇ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਤੋਂ ਮਗਰੋਂ ਕਿਸਾਨਾਂ ਨੇ ਰੇਲਵੇ ਟਰੈਕ ਮੁਕੰਮਲ ਤੌਰ 'ਤੇ ਜਾਮ ਕਰ ਦਿੱਤਾ ਗਿਆ।