ਮੁਕਤਸਰ ਦੇ ਸੇਮ ਪ੍ਰਭਾਵਿਤ ਇਲਾਕਿਆਂ ਨੂੰ ਮੱਛੀ ਪਾਲਣ ਨਾਲ ਪ੍ਰਫੁਲਿਤ ਕਰਨ ਦੀਆਂ ਕੋਸ਼ਿਸ਼ਾਂ (ਨਿਊਜ਼ਨੰਬਰ ਖ਼ਾਸ ਖਬਰ)

Last Updated: Dec 02 2019 18:49
Reading time: 0 mins, 56 secs

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਖੇਤੀਯੋਗ ਜਮੀਨ ਦਾ ਬਹੁਤ ਸਾਰਾ ਹਿੱਸਾ ਸੇਮ ਪ੍ਰਭਾਵਿਤ ਹੋਣ ਕਾਰਨ ਇੱਕ ਪ੍ਰਕਾਰ ਨਾਲ ਬੰਜਰ ਹੈ ਅਤੇ ਇਸ ਜਮੀਨ ਵਿੱਚ ਪ੍ਰਸਾਸ਼ਨ ਵੱਲੋਂ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁਲਿਤ ਕਰਨ ਦੀਆਂ ਕੋਸ਼ਿਸ਼ਾਂ ਹਨ l ਜ਼ਿਲ੍ਹੇ ਦੇ ਵਿੱਚ ਮੱਛੀ ਪਾਲਣ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਇਸ ਧੰਦੇ ਨਾਲ ਜੋੜਨ ਦੇ ਲਈ ਨਵੀਆਂ ਸਕੀਮਾਂ ਦਾ ਐਲਾਨ ਕਰ ਕਿਸਾਨਾਂ ਨੂੰ ਖਿੱਚਣ ਦੀ ਕੋਸ਼ਿਸ਼ ਹੋ ਰਹੀ ਹੈ l ਜਾਣਕਾਰੀ ਅਨੁਸਾਰ ਮੱਛੀ ਪਾਲਣ ਵਿੱਚ 1950 ਏਕੜ ਅਤੇ ਝੀਂਗਾ ਪਾਲਣ ਵਿੱਚ 150 ਏਕੜ ਜਮੀਨ ਪਿਛਲੇ ਸਾਲ ਤੱਕ ਜ਼ਿਲ੍ਹੇ ਵਿੱਚ ਕਵਰ ਸੀ ਅਤੇ ਇਸ ਸਾਲ ਮੱਛੀ ਪਾਲਣ ਵਿੱਚ 180 ਏਕੜ ਅਤੇ ਝੀਂਗਾ ਪਾਲਣ ਵਿੱਚ 40 ਏਕੜ ਹੋਰ ਜਮੀਨ ਦਾ ਵਾਧਾ ਹੋਇਆ ਹੈ l ਇਸ ਕੰਮ ਨੂੰ ਹੋਰ ਵਾਧਾ ਦੇਣ ਦੇ ਲਈ ਸਰਕਾਰ ਦੇ ਵੱਲੋਂ ਜ਼ਿਲ੍ਹੇ ਦੇ ਪਿੰਡ ਈਨਾ ਖੇੜਾ ਦੇ ਵਿੱਚ ਇੱਕ ਮੱਛੀ ਪਾਲਣ ਸਿਖਲਾਈ ਅਤੇ ਖੋਜ ਕੇਂਦਰ ਵੀ ਖੋਲਿਆ ਜਾ ਰਿਹਾ ਹੈ l ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਇਸ ਕੰਮ ਵਾਸਤੇ ਪਹਿਲਾ 90 ਫੀਸਦੀ ਸਬਸਿਡੀ ਮਿਲਦੀ ਸੀ ਪਰ ਇਸ ਸਬਸਿਡੀ ਮਿਲਣੀ ਘਟਣ ਦੇ ਬਾਅਦ ਕਈ ਕਿਸਾਨਾਂ ਨੇ ਇਸਤੋਂ ਕਿਨਾਰਾ ਕਰ ਲਿਆ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਮਿਲਣ ਵਾਲੀ 50 ਫੀਸਦੀ ਸਬਸਿਡੀ ਵੀ ਇਸ ਸਾਲ ਹਾਲੇ ਤੱਕ ਕਿਸਾਨਾਂ ਨੂੰ ਨਹੀਂ ਮਿਲੀ ਹੈl