ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਨਾਲ ਸਬੰਧਤ ਚਾਰ ਵਿਧਾਇਕਾਂ ਦਰਮਿਆਨ ਛਿੜਿਆ ਕਾਟੋ ਕਲੇਸ਼ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਸਿਆਸੀ ਪੰਡਤ ਇਸ ਕਾਟੋ ਕਲੇਸ਼ ਨੂੰ ਮੋਤੀ ਮਹਿਲ ਲਈ ਤਾਂ ਬਦਸ਼ਗਨੀ ਦੱਸ ਹੀ ਰਹੇ ਹਨ, ਕਾਂਗਰਸ ਸਰਕਾਰ ਲਈ ਵੀ ਅਸ਼ੁੱਭ ਮੰਨ ਕੇ ਚੱਲ ਰਹੇ ਹਨ।
ਦੋਸਤੋ, ਪੰਡਤ ਤਾਂ ਇਸ ਨੂੰ ਬਦਸ਼ਗਨੀ ਹੀ ਦੱਸ ਰਹੇ ਹਨ, ਪਰ ਸਿਆਸੀ ਮਾਹਰਾਂ ਨੇ, ਤਾਂ ਇਸ ਕਾਟੋ ਕਲੇਸ਼ ਨੂੰ ਉਸ ਮਰੀਜ਼ ਵਾਂਗ ਵੇਖਣਾ ਸ਼ੁਰੂ ਕਰ ਦਿੱਤਾ ਹੈ ਜਿਸਨੂੰ ਬਚਾਉਣ ਲਈ ਅਕਸਰ ਡਾਕਟਰ ਵੈਂਟੀਲੇਟਰ ਤੇ ਮੂਧਾ ਪਾ ਦਿੰਦੇ ਹਨ। ਚੂੰਢੀਮਾਰਾਂ ਅਨੁਸਾਰ ਜਿਹੜਾ ਮਰੀਜ਼ ਇੱਕ ਵਾਰ ਵੈਂਟੀਲੇਟਰ ਤੇ ਪੈ ਜਾਂਦਾ ਹੈ, ਉਸਦੇ ਬਚ ਜਾਣ ਦੇ ਆਸਾਰ ਫ਼ਿਫ਼ਟੀ-ਫ਼ਿਫ਼ਟੀ ਹੀ ਰਹਿ ਜਾਂਦੇ ਹਨ, ਅਕਸਰ ਬਹੁਤਿਆਂ ਨੂੰ ਚਾਰ ਬੰਦੇ ਹੀ ਚੁੱਕ ਕੇ ਵੈਂਟੀਲੇਟਰ ਤੋਂ ਥੱਲੇ ਲਾਹੁੰਦੇ ਹਨ।
ਦੋਸਤੋ, ਅੱਜ ਪੰਜਾਬ ਕੈਬਿਨਟ ਦੀ ਮੀਟਿੰਗ 'ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਦੇ ਨਾਲ-ਨਾਲ ਉਹਨਾਂ ਵਿਧਾਇਕਾਂ ਦਾ ਵੀ ਜ਼ਿਕਰ ਕੀਤਾ ਜਿਹੜੇ ਕਿ, ਆਪਣੀ ਹੀ ਸਰਕਾਰ ਦੇ ਕੰਮਾਂਕਾਜਾਂ ਦੇ ਢੰਗ ਤਰੀਕਿਆਂ ਦੇ ਬਰ-ਖ਼ਿਲਾਫ਼ ਹੋ ਚੁੱਕੇ ਹਨ। ਗੱਲ ਕਰੀਏ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀਕਰਮ ਦੀ ਤਾਂ ਉਹ ਵੀ ਨਰਾਜ਼ ਵਿਧਾਇਕਾਂ ਵੱਲੋਂ ਕੀਤੀ ਗਈ ਬਗਾਵਤ ਨੂੰ ਨਜ਼ਰਅੰਦਾਜ਼ ਕਰਦੇ ਹੀ ਨਜ਼ਰ ਆ ਰਹੇ ਹਨ।
ਦੋਸਤੋ, ਸਿਆਸੀ ਮਾਹਰਾਂ ਅਨੁਸਾਰ, ਇਸ ਨੂੰ ਰਜਵਾੜਾ ਸ਼ਾਹੀ ਮੰਨ ਲਓ ਜਾਂ ਫ਼ਿਰ ਅਮਰਿੰਦਰ ਦਾ ਫ਼ੌਜੀਪੁਣਾ, ਪਰ ਉਹ ਸ਼ੁਰੂ ਤੋਂ ਹੀ ਬੜੇ ਜ਼ਿੱਦੀ ਤੇ ਅੜੀਅਲ ਸੁਭਾਅ ਦੇ ਮਾਲਕ ਹਨ, ਸੁਣਿਐ ਕਿ, ਉਹ ਜ਼ਿੰਦਗੀ ਵਿੱਚ ਕਦੇ ਵੀ ਨਫ਼ੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਆਪਣੀ ਹੱਠ ਪੁਗਾਉਂਦੇ ਹਨ। ਸੁਣਿਐ ਕਿ, ਉਹਨਾਂ ਦੇ ਰਾਜਨੀਤਿਕ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਨਰਾਜ਼ ਵਿਧਾਇਕਾਂ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਉਹਨਾਂ ਨੂੰ ਵੀ ਦੋ ਟੁੱਕ ਜਵਾਬ ਦੇ ਕੇ ਮੋਤੀ ਮਹਿਲ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।
ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ਵੱਲੋਂ ਅੱਜ ਰੱਖੜੀ ਦੇ ...
ਮੋਗਾ ਦੇ ਕਾਂਗਰਸੀ ਵਿਧਾਇਕ ਤੇ ਸਰਕਾਰੀ ਗ੍ਰਾਂਟਾਂ ਖਾਣ ਦਾ ਦੋਸ਼ ਲੱਗਿਆ ਹੈ, ਜਿਸ ਨੂੰ ਲੈ ਕੇ ਹੁਣ ਨੌਜਵਾਨ ਭਾਰਤ ਸਭਾ ਵੱਲੋਂ 25 ਅਗਸਤ ਨੂੰ ਸੂਬਾ ਪੱਧਰੀ ਸੱਦੇ ਤੇ ਵਿਧਾਇਕ ਦੇ ਦਫਤਰ ਦੇ ਕੀਤੇ ਜਾ ਰਹੇ ਘਿਰਾਓ ਦੀਆਂ ...
ਬਿਜਲੀ ਸਪਲਾਈ ਨਾ ਮਿਲਣ ਕਾਰਨ ਅੱਜ ਹਰ ਪੰਜਾਬੀ ਪ੍ਰੇਸ਼ਾਨ ਹੈ ਅਤੇ ਕੈਪਟਨ ਅਮਰਿੰਦਰ ਸਰਕਾਰ ਤੇ ਕੁਮੈਂਟ ਕਰਕੇ ਹਰ ਕੋਈ ਇਹੋ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਪੰਜਾਬ ਚਾਹੁੰਦੈ, ਜਰਨੇਟਰ ਵਾਲੀ ਸਰਕਾਰ! ...
ਅਕਸਰ ਅਸੀਂ ਕਹਿੰਦੇ ਹਾਂ ਕਿ, ਹਰ ਲੀਡਰ ਨੂੰ ਸੱਤਾ ਦਾ ਨਸ਼ਾ ਹੁੰਦਾ ਹੈ ਅਤੇ ਉਹ ਸੱਤਾ ਦੇ ਨਸ਼ੇ ਵਿੱਚ ਐਨਾਂ ਕੁੱਝ ਗ਼ਲਤ ਕਰ ਦਿੰਦਾ ਹੈ, ਕਿ ਉਹਨੂੰ ਆਪ ਨੂੰ ਵੀ ਪਤਾ ਨਹੀਂ ਲਗਦਾ ਕਿ, ਕੀ ਕੁੱਝ ...
ਕਰੀਬ 300 ਰੁਪਏ ਦੀ ਕੋਰੋਨਾ ਵੈਕਸੀਨ ਨੂੰ 3000 ਰੁਪਏ ਦੇ ਵਿੱਚ ਵੇਚਣ ਦੇ ਮਾਮਲੇ ਨੂੰ ਲੈ ਕੇ, ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਲਗਾਤਾਰ ਸੁਰਖ਼ੀਆਂ ਦੇ ਵਿੱਚ ਹਨ। ਪੰਜਾਬ ਦੇ ਸਿਹਤ ਮੰਤਰੀ ...
ਪੰਜਾਬ ਦਾ ਮੁਲਾਜ਼ਮ ਵਰਗ, ਕਿਸਾਨ, ਕਿਰਤੀ ਅਤੇ ਆਮ ਲੋਕਾਂ ਦਾ ਲਗਾਤਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵੱਲ ਮੋਰਚੇ ਵਧਣੇ ਸ਼ੁਰੂ ਹੋ ਗਏ ਹਨ। ਇਹ ਮੋਰਚੇ ਅਗਾਮੀ ਸਮੇਂ ਵਿੱਚ ਕੀ ...
ਲੰਘੇ ਕਰੀਬ 4/5 ਸਾਲਾਂ ਤੋਂ ਨੌਕਰੀਆਂ ਦੇ ਇੰਤਜ਼ਾਰ ਵਿੱਚ ਆਪਣੀਆਂ ਉਮਰਾਂ ਲੰਘਾ ਰਹੇ ਬੇਰੁਜ਼ਗਾਰਾਂ ਦੇ ਵੱਲੋਂ ਹੁਣ ਆਰ ਪਾਰ ਦੀ ਲੜ੍ਹਾਈ ਸ਼ੁਰੂ ਕਰ ਦਿੱਤੀ ਹੈ। ਬੇਰੁਜ਼ਗਾਰਾਂ ਦੁਆਰਾ ਰੁਜ਼ਗਾਰ ਦੀ ਮੰਗ ਕੀਤੀ ਜਾ ਰਹੀ ਹੈ, ਪਰ ...
ਕਿਸਾਨਾਂ ਦਾ ਸੰਘਰਸ਼ ਇੱਕ ਪਾਸੇ ਦਿੱਲੀ ਦੀਆਂ ਸਰਹੱਦਾਂ 'ਤੇ ਦਿਨ ਰਾਤ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁਲਾਜ਼ਮ ਵਰਗ ਨੇ ਵੀ ਕੈਪਟਨ ਹਕੂਮਤ ਦੇ ਵਿਰੁੱਧ ਮੋਰਚਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਸਰਕਾਰ ਨੇ ...
ਆਉਣ ਵਾਲੇ ਕੁੱਝ ਹੀ ਦਿਨਾਂ ਦੇ ਅੰਦਰ ਪੰਜਾਬ ਸਰਕਾਰ ਦੁਆਰਾ ਬਜਟ ਪੇਸ਼ ਕੀਤਾ ਜਾਣਾ ਹੈ। ਪਰ ਬਜਟ ਤੋਂ ਪਹਿਲੋਂ ਹੀ ਪੰਜਾਬ ਸਰਕਾਰ ਦੇ ਕਈ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਉਂਗਲਾਂ ਚੁੱਕਣੀਆਂ ਸ਼ੁਰੂ ਕਰ ...
ਮੋਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਇੱਕ ਹੋਰ ਝਟਕਾ || NewsNumber.Com ...
ਸਾਡੀ ਸਰਕਾਰ ਬਣ ਲੈਣ ਦਿਓ, ਘਰ ਘਰ ਨੌਕਰੀ ਦਿੱਤੀ ਜਾਵੇਗੀ। ਜੇਕਰ ਨੌਕਰੀ ਨਾ ਦੇ ਸਕੇ ਤਾਂ, ਅਸੀਂ ਬੇਰੁਜ਼ਗਾਰੀ ਭੱਤਾ ਜ਼ਰੂਰ ਦਿਆਂਗੇ। ਇਹ ਵਾਅਦਾ ਸੱਤਾ ਵਿੱਚ ਆਉਣ ਤੋਂ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਜਿੰਨਾਂ ਲੀਡਰਾਂ ਨੂੰ ਅਸੀਂ ਚੁਣ ਕੇ ਸੱਤਾ ਵਿੱਚ ਭੇਜਦੇ ਹਾਂ, ਕੀ ਅਸੀਂ ਕਦੇ ਸੋਚਿਆ ਹੁੰਦਾ ਹੈ ਕਿ ਉਹ ਵੀ ਅਪਰਾਧਿਕ ਮਾਮਲਿਆਂ ਵਿੱਚ ਮੁਲਜ਼ਮ ਹੋ ਸਕਦੇ ਹਨ? ਅਪਰਾਧਿਕ ਮਾਮਲੇ ਜਿਹੜੇ ਵੀ ਲੀਡਰ 'ਤੇ ਦਰਜ਼ ਹੋਣਗੇ, ਉਹ ਕਦੇ ...
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਅਤੇ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਬਟਾਲਾ ਵਿਖੇ ਪਹੁੰਚ ਕੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਪੰਜਾਬ ਸਰਕਾਰ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜ੍ਹਤ ਪਰਿਵਾਰਾਂ ਦਾ ਦੁੱਖ ਵੰਡਾਇਆ। ...
ਕੇਂਦਰ ਦੀ ਮੋਦੀ ਸਰਕਾਰ ਦੇ ਹਰ ਫ਼ੈਸਲੇ ਨੂੰ ਪੰਜਾਬ ਦੀ ਕੈਪਟਨ ਸਰਕਾਰ ਚੁੱਪ ਚੁਪੀਤੇ ਪ੍ਰਵਾਨ ਕਰ ਰਹੀ ਹੈ ਅਤੇ ਬਾਹਰ ਜਨਤਾ ਦੇ ਸਾਹਮਣੇ ਮੋਦੀ ਦਾ ਕੈਪਟਨ ਵਿਰੋਧ ਕਰ ਰਿਹਾ ਹੈ। ...
ਸੱਚੀ ਹੈ ਜਾਂ ਝੂਠੀ, ਇਸ ਬਾਰੇ ਤਾਂ ਹਾਲ ਦੀ ਘੜੀ ਅਧਿਕਾਰਿਤ ਤੌਰ ਤੇ ਤਾਂ ਕੋਈ ਪੁਸ਼ਟੀ ਨਹੀਂ ਹੋ ਸਕੀ, ਪਰ ਇਸ ਖ਼ਬਰ ਨੇ ਸਿਆਸੀ ਹਲਕਿਆਂ ਵਿੱਚ ਖ਼ਲਬਲੀ ਮਚਾ ਕੇ ਰੱਖ਼ ਦਿੱਤੀ ਹੈ ਕਿ, ਮੁੱਖ਼ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਸੈਕਟਰੀ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ-ਕੈਪਟਨ ਨੂੰ ਪੁੱਛੋ ਦੌਰਾਨ ਸੂਬੇ ਦੇ ਲੋਕਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਦਰਜ ਕੀਤੇ ਗਏ ਝੂਠੇ ਕੇਸਾਂ ਦੀ ਜਾਂਚ ਲਈ ਉਨ੍ਹਾਂ ਦੀ ਸਰਕਾਰ ਨੇ ਜਾਂਚ ਕਮਿਸ਼ਨ ਦਾ ਗਠਨ ਕੀਤਾ ਹੋਇਆ ਹੈ ਜੋ ਆਪਣਾ ਕੰਮ ਕਰ ਰਿਹਾ ਹੈ। ...
ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੇਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਨੂੰ ਲੈ ਕੇ ਬਾਦਲ ਦਲੀਆਂ ਨੇ ਖੂਬ ਹਾਏ ਤੌਬਾ ਕੀਤੀ ਸੀ ਤੇ ਨਾਲ ਹੀ ਬ੍ਰਹਮਪੁਰਾ ਦੇ ਟਕਸਾਲੀ ਦਲ ਨੂੰ ਧੋਖਾ ਦੇਣ ਦੀਆਂ ਗੱਲਾਂ ਵੀ ਕੀਤੀਆਂ ਸਨ। ...
ਖ਼ਬਰਾਂ ਆ ਰਹੀਆਂ ਹਨ ਕਿ, ਹਾਈਕੋਰਟ ਤੋਂ ਹਾਰੇ ਮਾਪਿਆਂ ਦੀ ਬਾਂਹ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਫ਼ੜਨ ਲਈ ਹੰਭਲਾ ਮਾਰਿਆ ਹੈ। ...
वीरवार को स्थानीय बिजली बोर्ड कार्यालय में इंप्लाइज फेडरेशन पहलवान ग्रुप सुल्तानपुर लोधी सब-डिवीजन नंबर.1 और 2 के अधिकारियों और वर्करों की मीटिंग बिक्रमजीत सिंह माहल और सचिव हरजीत की अध्यक्षता में हुई। ...
ਸਰਹੱਦ ਚਾਹੇ ਪਾਕਿਸਤਾਨ ਦੀ ਹੋਵੇ ਜਾਂ ਚੀਨ ਦੀ, ਉੱਥੇ ਦੁਸ਼ਮਣ ਫੌਜ ਨਾਲ ਗੋਲੀਆਂ ਦਾ ਵਟਾਂਦਰਾ ਅਤੇ ਤਲਖ਼ ਕਲਾਮੀ ਹੋਣਾ ਇੱਕ ਆਮ ਜਿਹਾ ਵਰਤਾਰਾ ਹੈ, ਪਰ ਜੋ ਕੁਝ ਵੀ ਗਲਵਾਨ ਘਾਟੀ ਵਿੱਚ ਹੋਇਆ ਉਸ ਨੂੰ ਕੋਈ ਆਮ ਵਰਤਾਰਾ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਮੰਨਿਆ ਜਾਣਾ ਚਾਹੀਦਾ ਹੈ। ...
ਵੇਲਾ ਵਿਧਾਨ ਸਭਾ ਚੋਣਾਂ 2017 ਦਾ! ਮੈਂ ਸਹੁੰ ਖਾਂਦਾ ਹਾਂ ਕਿ, ਮੈਂ ਪੰਜਾਬ ਦੇ ਵਿੱਚੋਂ ਨਸ਼ਾ ਮੁਕੰਮਲ ਤੌਰ 'ਤੇ ਖ਼ਤਮ ਕਰ ਦਿਆਂਗਾ। ...