ਆਖ਼ਰ, ਕਾਂਗਰਸ ਨੂੰ ਹੀ ਕਿਉਂ ਨਜ਼ਰ ਆਉਂਦੀਆਂ ਹਨ, ਕਰਤਾਰਪੁਰ ਲਾਂਘੇ ਪਿੱਛੇ ਪਾਕਿਤਸਾਨ ਦੀਆਂ ਸਾਜਿਸ਼ਾਂ? (ਵਿਅੰਗ)

Last Updated: Dec 02 2019 12:55
Reading time: 1 min, 51 secs

ਸਿੱਖ਼ ਸਮਾਜ਼ ਦੀ 72 ਸਾਲਾਂ ਦੀ ਅਰਦਾਸ ਪੂਰੀ ਹੋ ਚੁੱਕੀ ਹੈ। ਉਸ ਅਕਾਲਪੁਰਖ਼ ਦੀ ਅਪਾਰ ਕਿਰਪਾ ਸਦਕਾ ਅੱਜ ਸਿੱਖ਼ ਸਮਾਜ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰ ਕਰਨ ਦਾ ਮੌਕਾ ਮਿਲ ਰਿਹਾ ਹੈ। ਕਰਤਾਰਪੁਰ ਲਾਂਘੇ ਦੀ ਗੱਲ ਸ਼ੁਰੂ ਕਰਨ ਤੋਂ ਲੈਕੇ ਇਸਦੇ ਖੁੱਲ ਜਾਣ ਤੱਕ ਕਿਸ ਦੇਸ਼ ਦੇ ਕਿਸ ਲੀਡਰ ਨੇ ਕਿੰਨਾ ਕੁ ਰੋਲ ਅਦਾ ਕੀਤਾ? ਕਿਸਨੇ, ਲਾਂਘੇ ਨੂੰ ਖ਼ੋਲਣ ਲਈ ਜੋਰ ਲਗਾਇਆ ਅਤੇ ਕਿਸ ਨੇ ਬਾਬੇ ਨਾਨਕ ਦੇ ਘਰ ਵੱਲ ਜਾਂਦੇ ਦੇ ਰਾਹ ਵਿੱਚ ਕੰਡੇ ਵਿਛਾਉਣ ਦਾ ਕੋਸ਼ਿਸ਼ ਕੀਤੀ ਉਹ ਇੱਕ ਵੱਖ਼ਰਾ ਵਿਸ਼ਾ ਹੈ, ਵੱਡੀ ਗੱਲ ਤਾਂ ਇਹ ਹੈ ਕਿ, ਮਾੜੇ ਤੇ ਚੰਗੇ, ਦੋਹਾਂ ਤਰਾਂ ਦੇ ਤਜ਼ੁਰਬਿਆਂ 'ਚੋਂ ਗੁਜ਼ਰਨ ਦੇ ਬਾਅਦ ਅੱਜ ਸਿੱਖ਼ ਪੰਥ ਨੂੰ ਬਾਬੇ ਨਾਨਕ ਦੀ ਧਰਤੀ ਤੇ ਪੈਰ ਧਰਨ ਦਾ ਸੁਭਾਗ ਹਾਸਲ ਹੋਇਆ ਹੈ।

ਅਲੋਚਕਾਂ ਅਨੁਸਾਰ, ਜੇਕਰ ਪਿਛਲੇ ਸਮੇ ਦੇ ਦੌਰਾਨ ਵਾਪਰੇ ਘਟਨਾਕ੍ਰਮਾਂ ਦੀ ਨਜ਼ਰਸਾਨੀ ਕਰੀਏ ਤਾਂ, ਇਹ ਗੱਲ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਬਾਬੇ ਨਾਨਕ ਦੇ ਘਰ ਵੱਲ ਜਾਂਦੇ ਲਾਂਘੇ ਦੇ ਰਾਹ ਵਿੱਚ, ਸੂਬਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੰਡੇ ਵਿਛਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੋਵੇਗੀ। ਜਿਸ ਦਿਨ ਦੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਲਾਂਘੇ ਦੀ ਗੱਲ ਤੋਰੀ ਹੈ, ਠੀਕ ਉਸੇ ਦਨ ਤੋਂ ਹੀ ਕੈਪਟਨ ਅਮਰਿੰਦਰ ਸਿੰਘ, ਕਦੇ ਸਿੱਧੇ ਅਤੇ ਕਦੇ ਅਸਿੱਧੇ ਰੂਪ ਵਿੱਚ ਮੁਖ਼ਾਲਫ਼ਤ ਕਰਦੇ ਹੋਏ ਨਜ਼ਰ ਆ ਰਹੇ ਹਨ।

ਪਾਕਿਸਤਾਨੀ ਰੇਲ ਮੰਤਰੀ ਸ਼ੇਖ਼ ਰਾਸ਼ਿਦ ਦੇ ਆਏ ਤਾਜ਼ਾ ਬਿਆਨ ਦੇ ਬਾਅਦ ਇੱਕ ਵਾਰ ਮੁੜ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨ ਦੀ ਵੱਡੀ ਸਾਜਿਸ਼ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਬਿਲ-ਏ-ਗੌਰ ਹੈ ਕਿ, ਕੈਪਟਨ ਨੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸ਼ਿਦ ਦੇ ਹਵਾਲੇ ਨਾਲ ਇਹ ਬਿਆਨ ਦੁਹਰਾਇਆ ਹੈ ਕਿ, ਕਰਤਾਰਪੁਰ ਲਾਂਘਾ, ਪਾਕਿਸਤਾਨੀ ਫ਼ੌਜ ਦੇ ਮੁਖ਼ੀ ਕੰਵਰ ਬਾਜਵਾ ਦੇ ਦਿਮਾਗ ਦੀ ਹੀ ਉਪਜ ਸੀ।

ਦੋਸਤੋਂ, ਸਿਆਸੀ ਮਾਹਰਾਂ ਅਨੁਸਾਰ, ਭਾਵੇਂਕਿ ਸੂਬਾ ਪੰਜਾਬ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਜੁੜੀਆਂ ਹੋਈਆਂ ਹਨ ਅਤੇ ਲਾਂਘਾ ਵੀ ਸੂਬਾ ਪੰਜਾਬ ਨੇ ਹੀ ਦਿੱਤਾ ਹੈ ਪਰ, ਬਾਵਜੂਦ ਇਸਦੇ ਲਾਂਘੇ ਦਾ ਖ਼ੋਲਿਆ ਜਾਣਾਂ, ਕੇਂਦਰ ਸਰਕਾਰ ਦੀ ਮਰਜੀ ਦੇ ਬਾਅਦ ਹੀ ਸੰਭਵ ਹੋਇਆ ਹੈ। ਲਾਂਘੇ ਦਾ ਖ਼ੁੱਲਣਾ, ਦੇਸ਼ ਦੀ ਸੁਰੱਖ਼ਿਆ ਦੇ ਹੱਕ ਵਿੱਚ ਹੈ ਜਾਂ ਬਰਖਿਲਾਫ਼? ਇਹ ਸੋਚਣਾਂ ਵੀ ਕੇਂਦਰ ਤੇ ਉਸਦੀਆਂ ਏਜੰਸੀਆਂ ਦਾ ਹੀ ਕੰਮ ਹੈ। ਅਲੋਚਕਾਂ ਅਨੁਸਾਰ ਸਮਝ ਨਹੀਂ ਆਉਂਦੀ ਕਿ, ਕੇਵਲ ਕੈਪਟਨ ਦੀ ਕਾਂਗਰਸ ਸਰਕਾਰ ਨੂੰ ਹੀ ਕਿਉਂ ਨਜ਼ਰ ਆਉਂਦੀਆਂ ਹਨ, ਕਰਤਾਰਪੁਰ ਲਾਂਘੇ ਪਿੱਛੇ ਪਾਕਿਤਸਾਨ ਦੀਆਂ ਸਾਜਿਸ਼ਾਂ? ਸਵਾਲ ਉੱਠਦੈ ਕਿ, ਪਤਾ ਨਹੀਂ ਇਹ ਕੈਪਟਨ ਅਮਰਿੰਦਰ ਦੀ ਨਿਜੀ ਸੋਚ ਹੈ ਜਾਂ ਫ਼ਿਰ ਇਹ ਸਭ ਉਨ੍ਹਾਂ ਦੀ ਪਾਰਟੀ ਦੇ ਹੀ ਏਜੰਡੇ ਤੇ ਹੈ?