ਪੰਜਾਬ ਕਾਂਗਰਸ ਵਿੱਚ ਤੂਫਾਨ ਤੋਂ ਪਹਿਲਾਂ ਵਾਲੀ ਖਾਮੋਸ਼ੀ !!

ਪੰਜਾਬ ਕਾਂਗਰਸ ਵਿੱਚ ਇਸ ਵੇਲੇ ਤੂਫਾਨ ਤੋਂ ਪਹਿਲਾਂ ਵਾਲੀ ਖਾਮੋਸ਼ੀ ਵਾਲੀ ਸਥਿਤੀ ਬਣੀ ਹੋਈ ਹੈ ਤੇ ਜੇਕਰ ਹਾਲਾਤ ਇਸੇ ਤਰ੍ਹਾਂ ਹੀ ਰਹੇ ਤਾਂ ਆਉਣ ਵਾਲਾ ਸਮਾਂ ਪਾਰਟੀ ਲਈ ਅਤੇ ਸਰਕਾਰ ਵਾਸਤੇ ਵੀ ਚਿੰਤਾਜਨਕ ਹੁੰਦਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਅਕਸਰ ਹੀ ਰਜਵਾੜਾਸ਼ਾਹੀ ਤਰੀਕੇ ਨਾਲ ਸਰਕਾਰ ਚਲਾਉਣ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ ਤੇ ਹੁਣ ਤਾਂ ਸਿਪਾਹੀ ਵੀ ਬਗਾਵਤ ਸੁਰਾਂ ਅਪਣਾਈ ਬੈਠੇ ਹਨ। ਪਹਿਲਾਂ ਤਾਂ ਇਹ ਸੁਣਨ ਵਿੱਚ ਮਿਲਦਾ ਆ ਰਿਹਾ ਸੀ ਕਿ ਅੰਦਰਖਾਤੇ ਸਰਕਾਰ ਅਤੇ ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਤੇ ਕਾਂਗਰਸ ਦੇ ਕਪਤਾਨ ਤੋਂ ਉਸ ਦੇ ਆਪਣੇ ਹੀ ਸਿਪਾਹੀ ਨਰਾਜ਼ ਰਹਿੰਦੇ ਹਨ ਪਰ ਹੁਣ ਤਾਂ ਸਿਪਾਹੀਆਂ ਨੇ ਜਨਤਕ ਤੌਰ ਤੇ ਵੀ ਬਗਾਵਤੀ ਝੰਡੇ ਗੱਡਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਕਿ ਕੈਪਟਨ ਦੇ ਸਿਪਾਹੀਆਂ ਵੱਲੋਂ ਆਪਣੀ ਹੀ ਸਰਕਾਰ ਦੇ ਰਵੱਈਏ ਦੇ ਖਿਲਾਫ ਆਵਾਜ਼ਾਂ ਬੁਲੰਦ ਕੀਤੀ ਜਾ ਰਹੀ ਹੈ ਪਰ ਫੇਰ ਵੀ ਕੈਪਟਨ ਤੇ ਇਸ ਦਾ ਕੁਝ ਜ਼ਿਆਦਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ ਤੇ ਇਹ ਸਭ ਕੁਝ ਸ਼ਾਇਦ ਇਸੇ ਕਰਕੇ ਹੀ ਹੋ ਰਿਹਾ ਹੇ ਕਿ ਕੈਪਟਨ ਨੂੰ ਪਤਾ ਹੈ ਕਿ ਅਜਿਹੇ ਇੱਕ ਦੋ ਪਿਆਦਿਆਂ ਦੇ ਬਗਾਵਤੀ ਸੁਰਾਂ ਅਪਣਾਉਣ ਨਾਲ ਸੱਤਾ ਤੇ ਕੋਈ ਫ਼ਰਕ ਤਾਂ ਪੈਣ ਵਾਲਾ ਨਹੀਂ ਹੈ।

ਢਾਈ ਸਾਲਾਂ ਦੀ ਸਰਕਾਰ ਦੇ ਕਾਰਜਕਾਲ ਤੋਂ ਆਪਣੇ ਵੀ ਨਿਰਾਸ਼
ਜੇਕਰ ਵੇਖਿਆ ਜਾਵੇ ਤਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਨੂੰ ਢਾਈ ਸਾਲਾਂ ਤੋਂ ਵੱਧ ਦਾ ਸਮਾਂ ਬੀਤ ਚੱਲਿਆ ਹੈ ਪਰ ਇਸ ਸਰਕਾਰ ਵਿੱਚ ਕੈਪਟਨ ਖੇਮੇ ਦੇ ਖਾਸਮਖਾਸਾਂ ਤੋਂ ਇਲਾਵਾ ਕੋਈ ਹੋਰ ਜ਼ਿਆਦਾ ਖੁ਼ਸ਼ ਦਿਖਾਈ ਨਹੀਂ ਦੇ ਰਿਹਾ ਹੈ। ਪਾਰਟੀ ਦੇ ਕਈ ਸੀਨੀਅਰ ਅਤੇ ਜੂਨੀਅਰ ਅਹੁਦੇਦਾਰਾਂ ਤੋਂ ਇਲਾਵਾ ਹੇਠਲੇ ਪੱਧਰ ਤੇ ਵਰਕਰ ਵੀ ਬੁਰੀ ਤਰ੍ਹਾਂ ਇਸ ਸਰਕਾਰ ਤੋਂ ਨਿਰਾਸ਼ ਦਿਖਾਈ ਦੇ ਰਹੇ ਹਨ ਤੇ ਜ਼ਿਆਦਾਤਰ ਹਲਕਿਆਂ ਵਿੱਚ ਵਰਕਰਾਂ ਵੱਲੋਂ ਆਪਣੇ ਆਪਣੇ ਹਲਕੇ ਦੇ ਲੀਡਰ ਦੇ ਖਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ।

ਮੰਤਰੀ ਕਰਦੇ ਹਨ ਮਨਮਰਜ਼ੀਆਂ 
ਜੇਕਰ ਸਰਕਾਰ ਦੇ ਮੰਤਰੀਆਂ ਦੀ ਗੱਲ ਕਰੀਏ ਤਾਂ ਕੈਪਟਨ ਚਹੇਤ ਮੰਤਰੀ ਆਪਣੀ ਮਨਮਰਜ਼ੀਆਂ ਕਰਦੇ ਦਿਖਾਈ ਦੇ ਰਹੇ ਹਨ ਤੇ ਇੱਕ ਦੂਸਰੇ ਦੇ ਹਲਕਿਆਂ ਵਿੱਚ ਦਖਲਅੰਦਾਜ਼ੀ ਕਰਦੇ ਆਮ ਹੀ ਵੇਖੇ ਜਾ ਸਕਦੇ ਸਨ ਜਿਸ ਕਰਕੇ ਪਾਰਟੀ ਦੇ ਵਰਕਰਾਂ ਵਿੱਚ ਜਿੱਥੇ ਗੁੱਟਬਾਜ਼ੀ ਪੈਦਾ ਹੋ ਰਹੀ ਹੈ ਉੱਥੇ ਵਿਕਾਸ ਦੇ ਕੰਮ ਵੀ ਪ੍ਰਭਾਵਿਤ ਹੋ ਜਾਂਦੇ ਹਨ ਅਜਿਹਾ ਲੋਕਾਂ ਵੱਲੋਂ ਗਲੀਆਂ ਮੁਹੱਲਿਆਂ ਵਿੱਚ ਆਮ ਹੀ ਕਿਹਾ ਜਾਂਦਾ ਸੁਣਿਆ ਜਾ ਸਕਦਾ ਹੈ।

ਬਾਜਵਾ ਦੇ ਆਪਣੇ ਹਲਕੇ ਵਿੱਚ ਪਿਆ ਨਰਕ
ਜੇਕਰ ਗੱਲ ਕਰੀਏ ਤਾਂ ਇਸ ਵੇਲੇ ਸਮੁੱਚੇ ਪੰਜਾਬ ਵਿੱਚ ਹੀ ਸਰਕਾਰ ਦੇ ਮੰਤਰੀਆਂ ਵੱਲੋਂ ਇੱਕ ਦੂਸਰੇ ਹਲਕਿਆਂ ਵਿੱਚ ਸਿਆਸੀ ਦਖਲਅੰਦਾਜ਼ੀ ਦੀ ਚਰਚਾ ਤਾਂ ਹੁੰਦੀ ਰਹਿੰਦੀ ਹੈ ਪਰ ਜਿਸ ਤਰ੍ਹਾਂ ਸੁਣਨ ਵਿੱਚ ਮਿਲ ਰਿਹਾ ਹੈ ਕਿ ਕੈਬਨਿਟ ਮੰਤਰੀ ਬਾਜਵਾ ਵੱਲੋਂ ਬਟਾਲਾ ਵਿੱਚ ਸਿਆਸੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਇਸ ਨਾਲ ਕਾਂਗਰਸੀਆਂ ਵਿੱਚ ਅੰਦਰਖਾਤੇ ਤਾਂ ਨਾਰਾਜ਼ਗੀ ਦੇਖਣ ਨੂੰ ਮਿਲ ਹੀ ਰਹੀ ਹੈ ਬਲਕਿ ਵਿਕਾਸ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਖਬਰਾਂ ਮਿਲ ਰਹੀਆਂ ਹਨ ਕਿ ਬਾਜਵਾ ਦੇ ਆਪਣੇ ਹਲਕੇ ਜਿੱਥੋਂ ਉਹ ਚੋਣ ਜਿੱਤੇ ਹਨ ਫਤਿਹਗੜ ਚੂੜੀਆਂ ਦੀ ਹਾਲਾਤ ਤਾਂ ਵਿਕਾਸ ਪੱਖੋਂ ਹੌਲੀ ਹੋਈ ਪਈ ਹੈ ਤੇ ਉਨ੍ਹਾਂ ਦੇ ਹਲਕੇ ਦੇ ਕਾਂਗਰਸੀ ਵਰਕਰ ਅਤੇ ਲੋਕ ਵੀ ਭਲਾਈ ਸਕੀਮਾਂ ਲਈ ਤਰਸ ਰਹੇ ਹਨ ਜਿਸ ਕਰਕੇ ਬਟਾਲਾ ਵਿੱਚ ਸਾਰੇ ਹੀ ਕਾਂਗਰਸੀਆਂ ਨੂੰ ਦਰਕਿਨਾਰ ਕਰਕੇ ਭਵਿੱਖੀ ਚੋਣ ਲੜਣ ਲਈ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਉਂਗਲਾਂ ਉੱਠਣ ਲੱਗ ਪਈਆਂ ਹਨ ਕਿਉਂਕਿ ਸੁਣਨ ਵਿੱਚ ਮਿਲ ਰਿਹਾ ਹੈ ਕਿ ਬਾਜਵਾ ਦੇ ਚਹੇਤੇ ਕੁਝ ਲੋਕ ਆਪਣੇ ਇਲਾਕਿਆਂ ਵਿੱਚ ਤਾਂ ਕੰਮ ਕਰਵਾਉਣ ਵਿੱਚ ਕਾਮਯਾਬ ਹੋ ਰਹੇ ਹਨ ਪਰ ਜਿੱਥੇ ਅਜਿਹੇ ਕੰਮਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ ਉੱਥੇ ਅਜਿਹੇ ਬਣਦੇ ਕੰਮ ਨਹੀਂ ਹੋ ਰਹੇ ਹਨ।

ਸੇਖੜੀ ਵੀ ਰਹਿੰਦੇ ਹਨ ਖਫ਼ਾਖਫਾ
ਬਾਜਵਾ ਵੱਲੋਂ ਬਟਾਲਾ ਵਿੱਚ ਕੀਤੀ ਜਾ ਰਹੀ ਸਿਆਸੀ ਦਖਲਅੰਦਾਜ਼ੀ ਤੋਂ ਬਟਾਲਾ ਹਲਕੇ ਤੋਂ ਚੋਣਾਂ ਲੜਦੇ ਆ ਰਹੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਵੀ ਖ਼ਫਾ ਹੀ ਰਹਿੰਦੇ ਹਨ ਪਰ ਸਰਕਾਰੇ ਦਰਬਾਰੇ ਅਤੇ ਪਾਰਟੀ ਵਿੱਚ ਕੁਝ ਜ਼ਿਆਦਾ ਸੁਣਵਾਈ ਨਾ ਹੋਣ ਕਰਕੇ ਫਿਲਹਾਲ ਭਲੇ ਸਮੇਂ ਦੀ ਉਡੀਕ ਵਿੱਚ ਬੈਠੇ ਹਨ। ਪਰ ਇਨਾਂ ਜ਼ਰੂਰ ਹੈ ਕਿ ਸੇਖੜੀ ਵੀ ਪੂਰੀ ਤਰ੍ਹਾਂ ਪਲੇਟ ਵਿੱਚ ਪਾ ਕੇ ਬਟਾਲਾ ਹਲਕੇ ਦੀ ਨੁਮਾਇੰਦਗੀ ਬਾਜਵਾ ਨੂੰ ਦੇਣ ਦੇ ਰੌਂਅ ਵਿੱਚ ਨਹੀਂ ਹਨ।

ਹੋਰ ਵੀ ਕਈ ਹਨ ਕੈਪਟਨ ਖੇਮੇ ਨਾਲ ਨਾਰਾਜ਼
ਇੱਥੇ ਹੀ ਬੱਸ ਨਹੀਂ ਹੋਰ ਵੀ ਕਈ ਵਿਧਾਇਕ ਅਤੇ ਸੀਨੀਅਰ ਆਗੂ ਹਨ ਜੋ ਕੈਪਟਨ ਖੇਮੇ ਤੋਂ ਨਾਰਾਜ਼ ਚਲ ਰਹੇ ਹਨ ਜਿਨ੍ਹਾਂ ਵਿੱਚ ਕਈਆਂ ਨੇ ਤਾਂ ਸ਼ਰੇਆਮ ਹੀ ਝੰਡਾ ਚੁੱਕਿਆ ਹੋਇਆ ਹੈ। ਬੀਤੇ ਕੱਲ੍ਹ ਤਾਂ ਪਟਿਆਲੇ ਵਿੱਚ ਹੋਏ ਸਰਕਾਰੀ ਸਮਾਗਮ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਦੀ ਪਤਨੀ ਅਤੇ ਸੰਸਦ ਮੈਂਬਰ ਮਹਾਰਾਣੀ ਪ੍ਰਣੀਤ ਕੌਰ ਕਰ ਰਹੇ ਸਨ ਵਿੱਚੋਂ ਵੀ ਦੋ ਵਿਧਾਇਕਾਂ ਜਿੰਨ੍ਹਾ ਦੀਆਂ ਕੁਰਸੀਆਂ ਵੀ ਵੱਖਰੇ ਤੌਰ ਤੇ ਪ੍ਰਸ਼ਾਸਨ ਵੱਲੋਂ ਲਗਵਾਈਆਂ ਗਈਆਂ ਸਨ ਗੈਰਹਾਜ਼ਰ ਹੀ ਰਹੇ ਸਨ। ਜਿਸਨੇ ਕਈ ਤਰ੍ਹਾਂ ਸਵਾਲ ਖੜੇ ਕਰ ਦਿੱਤੇ ਹਨ ਤੇ ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲਾ ਸਮਾਂ ਸਰਕਾਰ ਅਤੇ ਸੱਤਾਧਾਰੀ ਪਾਰਟੀ ਲਈ ਬਹੁਤ ਚਿੰਤਾਜ਼ਨ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਨਵਜੋਤ ਸਿੱਧੂ ਅਤੇ ਕਾਂਗਰਸੀ ਮੰਤਰੀਆਂ ਵਿਚਾਲੇ 'ਤੂੰ ਤੂੰ ਮੈਂ ਮੈਂ'! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਦੇ ਨਾਲ ਪੰਜਾਬ ਵਿੱਚ ਪੇਚਾ ਪਿਆ ਹੋਇਆ ਹੈ। ਨਵਜੋਤ ਸਿੱਧੂ ਬਾਰੇ, ਜਿੱਥੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ...

ਅਕਾਲੀ ਕਾਂਗਰਸੀ 'ਚਿੱਟਾ' ਵੇਚਦੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਜੱਸੀ ਦੀ ਕੋਠੀ 'ਤੇ ਐੱਸਟੀਐੱਫ ਨੇ ਛਾਪੇਮਾਰੀ ਕਰਕੇ, ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ। ...

ਕੀ ਨਵਜੋਤ ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੀ ਸੱਤਾਧਿਰ ਕਾਂਗਰਸ ਪਾਰਟੀ 'ਤੇ ਲਗਾਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨਿਸ਼ਾਨਾ ਸਾਧ ਰਹੇ ਹਨ। ਪਿਛਲੇ ਦਿਨੀਂ, ਨਵਜੋਤ ਸਿੰਘ ਸਿੱਧੂ ਦੁਆਰਾ ਜਿਸ ਪ੍ਰਕਾਰ ਨਸ਼ੇ, ...

ਕੀ ਕਾਂਗਰਸ ਕਿਸਾਨਾਂ ਨਾਲ ਜਾਂ ਫਿਰ... (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀ ਫ਼ਸਲ ਦੀ ਅਦਾਇੰਗੀ ਸਿੱਧੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ...

ਕੀ ਦੇਸ਼ ਦੀ ਸੱਤਾ 'ਤੇ ਕਾਂਗਰਸ ਬਿਰਾਜਮਾਨ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਦੇ ਕੁੱਝ ਕੁ ਆਲੋਚਕ ਕਹਿੰਦੇ ਹਨ ਕਿ, ਜਿਸ ਪ੍ਰਕਾਰ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਮੁਫ਼ਤ ਦੇ ਵਿੱਚ ਗੋਦੀ ਮੀਡੀਆ ਝੜਾਈ ਕਰਵਾਈ ਜਾ ਰਿਹਾ ਹੈ, ਉਹਦੇ ਤੋਂ ਇੱਕ ਗੱਲ ਤਾਂ ਜੱਗ ਜਾਹਰ ਹੋ ਹੀ ਜਾਂਦੀ ...

ਕੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਸਬੰਧੀ ਪਾਸ ਹੋਏ ਤਿੰਨ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਰੀਬ 52 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਰੋਸ ਧਰਨਾ ਮੋਦੀ ਸਰਕਾਰ ਦੇ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਤੋਂ ਇਲਾਵਾ ਆਮ ਲੋਕਾਂ ਦੇ ਵੱਲੋਂ ਜਾਰੀ ...

ਭਾਜਪਾ ਤੇ ਤਿ੍ਰਣਮੂਲ ਕਾਂਗਰਸ ’ਚ ਤਲਾਕ! (ਵਿਅੰਗ)

ਬੰਦੇ ਤੇ ਜਨਾਨੀ ਦਾ ਤਲਾਕ ਹੁੰਦੇ ਤਾਂ ਤੁਸੀਂ ਵਾਧੂ ਕੇਸ ਸੁਣੇ ਹੋਣੇ, ਪਰ ਕੀ ਕਦੇ ਕਿਸੇ ਨੇ ਸਿਆਸੀ ਪਾਰਟੀਆਂ ਵਿੱਚ ਤਲਾਕ ਹੁੰਦੇ ਸੁਣਿਆ ਹੈ? ਭਾਜਪਾ ਅਤੇ ਅਕਾਲੀ ਦਲ ਦਾ ਦੋ ਮਹੀਨੇ ਪਹਿਲੋਂ ਤਲਾਕ ਹੋਇਆ, ਇਹ ਤਾਂ ਸਭ ਨੂੰ ...