ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਸਕੱਤਰ ਨਾਲ ਅਹਿਮ ਮੀਟਿੰਗ ਹੋਈ

Last Updated: Nov 30 2019 18:32
Reading time: 0 mins, 52 secs

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਅਹਿਮ ਮੀਟਿੰਗ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਤੇ ਸੂਬਾ ਜਨਰਲ ਸੱਕਤਰ ਵਾਸਿੰਗਟਨ ਸਿੰਘ ਸਮੀਰੋਵਾਲ ਦੀ ਅਗਵਾਈ ਹੇਠਲੇ ਵਫਦ ਨਾਲ ਹੋਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆ ਸ਼ੂਬਾ ਸੰਯੁਕਤ ਸੱਕਤਰ ਹਰਪ੍ਰੀਤ ਸਿੰਘ ਖੁੰਡਾ, ਸਟੇਟ ਪ੍ਰੈਸ ਸੱਕਤਰ ਸੰਦੀਪ ਕੁਮਾਰ ਦੁਰਗਾਪੁਰ ਨੇ ਕਿਹਾ ਕਿ ਮੀਟਿੰਗ ਦੌਰਾਨ ਯੂਨੀਅਨ ਆਗੂਆਂ ਵਲੋਂ ਅਧਿਆਪਕਾਂ ਦੀਆਂ ਭੱਖਦੀਆਂ ਮੰਗਾ ਤੇ ਵਿਚਾਰ ਵਟਾਂਦਰਾ ਹੋਇਆ। ਇਸ ਦੌਰਾਨ ਸਿੱਖਿਆ ਸਕੱਤਰ ਨੇ ਜੂਨੀਅਰ ਸੀਨੀਅਰ ਦੇ ਕੇਸਾਂ ਦਾ ਆਨਲਾਈਨ ਨਿਪਟਾਰਾ ਕਰਨ ਲਈ ਜਲਦ ਸਾਫਟਵੇਅਰ ਤਿਆਰ ਕਰਨ, ਮਾਸਟਰ ਕੇਡਰ ਤੋਂ ਲੈਕਚਰਾਰ ਤੇ ਮੁੱਖਅਧਿਆਪਕਾਂ ਦੀਆਂ ਪਦ-ਉੱਨਤੀਆਂ ਕੋਰਟ ਦੇ ਆਦੇਸ਼ਾ ਤੋਂ ਤੁਰੰਤ ਬਾਅਦ  ਕਰਨ, ਮਾਰਕਿੰਗ ਡਿਊਟੀ ਕਾਰਣ ਸਾਲਾਨਾ ਤਰੱਕੀਆਂ ਨਹੀਂ ਰੋਕੀਆ ਜਾਣਗੀਆਂ, ਅੱਗੇ ਤੋਂ ਵਿਭਾਗੀ ਭਰਤੀ ਲਈ ਉਮਰ ਤੇ ਅੰਕਾਂ ਦੀ ਸ਼ਰਤ ਖਤਮ ਕਰਨ, ਅਗਲੇ ਸੈਸ਼ਨ ਤੋਂ ਏਸੀਆਰ ਚ ਸੋਧ ਕਰਨ, ਸਮਾਂਬੱਧ ਪ੍ਰਮੋਸ਼ਨ ਨੀਤੀ ਦੀ ਫਾਇਲ ਤੇ ਕੰੰਮ ਸ਼ੁਰੂ ਹੋਣ, ਪੱਤਰਕਾਰਤਾ ਤੋਂ ਇਲਾਵਾ ਅਧਿਆਪਕਾ ਵੱਲੋਂ ਆਰਟੀਕਲ ਜਾ ਕਿਤਾਬਾਂ ਲਿਖਣ ਤੇ ਰੋਕ ਖਤਮ ਕਰਨ, ਅਧਿਆਪਕਾਂ ਦੀ ਰੈਸ਼ਨਲਾਈਜੇਸ਼ਨ ਸਬੰਧੀ ਜੱਥੇਬੰਦੀ ਵੱਲੋਂ ਦਿੱਤੇ ਸੁਝਾਵਾਂ ਨੂੰ ਵਿਚਾਰਨ ਦਾ ਭਰੋਸਾ ਦਿੱਤਾ। ਵਫਦ ਵਿੱਚ ਕੁਲਵਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਕਾਹਲੋ, ਬਲਜਿੰਦਰ ਸਿੰਘ ਧਾਲੀਵਾਲ, ਬਲਰਾਜ ਕੋਕਰੀ ਤੇ ਇੰਦਰਪਾਲ ਸਿੰਘ ਹਾਜਰ ਸਨ।