8 ਜਨਵਰੀ ਨੂੰ ਹੋਵੇਗੀ ਦੇਸ਼ ਦੀ ਸਭ ਤੋਂ ਵੱਡੀ ਹੜਤਾਲ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 30 2019 17:44
Reading time: 0 mins, 42 secs

ਵੈਸੇ ਤਾਂ ਭਾਰਤ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਹੜਤਾਲ ਹੁੰਦੀ ਰਹਿੰਦੀ ਹੈ ਅਤੇ ਭਾਰਤ ਦੇ ਲੋਕ ਹਰ ਦਿਨ ਕਿਸੇ ਨਾ ਕਿਸੇ ਹੜਤਾਲ ਕਾਰਨ ਆਪਣੇ ਕੰਮਕਾਰ ਤੋਂ ਦੇਰੀ ਨਾਲ ਚੱਲ ਰਹੇ ਹੁੰਦੇ ਹਨ। ਹੜਤਾਲ ਤਾਂ ਅਕਸਰ ਹੀ ਸੁਣੀ ਹੋਵੇਗੀ ਪਰ ਇਸ ਵਾਰ ਜੋ ਭਾਰਤ ਵਿੱਚ ਹੜਤਾਲ ਹੋਣ ਜਾ ਰਹੀ ਹੈ ਉਹ ਹੜਤਾਲ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਹੜਤਾਲ ਹੈ। ਦਰਅਸਲ ਭਾਰਤ ਸਰਕਾਰ ਨਵਾਂ ਇੰਡਸਟਰੀਅਲ ਰਿਲੇਸ਼ਨ ਕੋਡ ਬਿੱਲ ਲਿਆਉਣ ਜਾ ਰਹੀ ਹੈ।

ਦੇਸ਼ ਦੇ ਮਜ਼ਦੂਰ ਸੰਗਠਨ ਰਲ ਕੇ ਇਸ ਬਿੱਲ ਦੇ ਵਿਰੋਧ ਵਿੱਚ ਹੜਤਾਲ ਕਰਨ ਜਾ ਰਹੇ ਹਨ। ਮਜ਼ਦੂਰ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਬਿੱਲ ਰਾਹੀਂ ਕਈਆਂ ਨੂੰ ਬੰਧੂਆ ਮਜ਼ਦੂਰ ਬਣਾਉਣਾ ਚਾਹੁੰਦੀ ਹੈ ਜੋ ਉਹ ਹਰਗਿਜ਼ ਨਹੀਂ ਹੋਣ ਦੇਣਗੇ। ਮਜ਼ਦੂਰ ਸੰਗਠਨਾਂ ਦਾ ਦਾਅਵਾ ਹੈ ਕਿ ਇਸ ਹੜਤਾਲ ਵਿੱਚ ਦੇਸ਼ ਦੇ 25 ਕਰੋੜ ਮਜ਼ਦੂਰ ਹਿੱਸਾ ਲੈਣ ਲਈ ਤਿਆਰ ਹਨ ਅਤੇ ਇਹ ਬਹੁਤ ਵੱਡੀ ਹੜਤਾਲ ਹੋਣ ਜਾ ਰਹੀ ਹੈ।