ਲਓ ਜੀ ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਚਲਾਉਣ ਤੋਂ ਕੀਤੇ ਹੱਥ ਖੜੇ, ਕੀਤੀ ਵੇਚਣ ਦੀ ਤਿਆਰੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 27 2019 17:36
Reading time: 0 mins, 50 secs

ਭਾਰਤ ਨੂੰ 5 ਟ੍ਰਿਲੀਅਨ ਦੀ ਅਰਥਵਿਵਸਥਾ ਅਤੇ ਮੇਕ ਇਨ ਇੰਡੀਆ ਵਰਗੇ ਨਾਅਰਿਆਂ ਵਿੱਚ ਅਜਿਹੀਆਂ ਖਬਰਾਂ ਵੀ ਹਨ ਜਿਨ੍ਹਾਂ ਦਾ ਜਵਾਬ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੂੰ ਦੇਣਾ ਕੁੱਝ ਜ਼ਿਆਦਾ ਹੀ ਔਖਾ ਹੋਣ ਵਾਲਾ ਹੈ। ਭਾਰਤ ਦੀਆਂ ਸਰਕਾਰੀ ਕੰਪਨੀਆਂ ਨੂੰ ਵੇਚਣ ਦੀਆਂ ਚਰਚਾਵਾਂ ਵਿੱਚ ਕੇਂਦਰ ਸਰਕਾਰ ਨੇ ਇਕ ਹੋਰ ਸਰਕਾਰੀ ਕੰਪਨੀ ਏਅਰ ਇੰਡੀਆ ਨੂੰ ਵੇਚਣ ਦੀ ਗੱਲ ਕਹੀ ਹੈ।  ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਜੇ ਉਹ ਏਅਰ ਇੰਡੀਆ ਦਾ ਨਿੱਜੀਕਰਨ ਨਹੀਂ ਕਰਦੇ ਤਾਂ ਇਸ ਨੂੰ ਚਲਾਉਣ ਲਈ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਇਸ ਵੇਲੇ ਪਹਿਲੀ ਸ਼੍ਰੇਣੀ ਦੀ ਜਾਇਦਾਦ ਹੈ, ਜੇ ਉਹ ਹੁਣ ਇਸ ਨੂੰ ਵੇਚਦੇ ਹਨ ਤਾਂ ਬੋਲੀ ਲਾਉਣ ਵਾਲੇ ਸਾਹਮਣੇ ਆਉਣਗੇ। ਜੇ ਉਹ ਸਿਧਾਂਤ ਬਣਾ ਲੈਣ ਕਿ ਉਹ ਏਅਰ ਲਾਈਨ ਨੂੰ ਨਹੀਂ ਵੇਚਣਗੇ, ਤਾਂ ਭਵਿੱਖ ਵਿੱਚ ਇਸ ਦਾ ਸੰਚਾਲਨ ਕਰਨਾ ਮੁਸ਼ਕਲ ਹੋ ਜਾਵੇਗਾ। ਸ਼ਹਿਰੀ ਹਵਾਬਾਜ਼ੀ ਮੰਤਰੀ ਦਾ ਇਹ ਬਿਆਨ ਸਾਫ ਜ਼ਾਹਿਰ ਕਰਦਾ ਹੈ ਕਿ ਸਰਕਾਰ ਦੇ ਹੱਥ ਹੁਣ ਏਅਰ ਇੰਡੀਆ ਦਾ ਸੰਚਾਲਨ ਕਰਨ ਤੋਂ ਖੜੇ ਹਨ ਅਤੇ ਦੂਜੀਆਂ ਕੰਪਨੀਆਂ ਵਾਂਗ ਹੁਣ ਏਅਰ ਇੰਡੀਆ ਵੀ ਨਿੱਜੀ ਹੱਥਾਂ ਵਿੱਚ ਚਲੀ ਜਾਵੇਗੀ।