ਸਪੇਨ ਭੇਜਣ ਦੇ ਨਾਂਅ ਤੇ ਦੋ ਸਕੇ ਭਰਾਵਾਂ ਨੇ ਠੱਗੇ ਦੋ ਲੱਖ ਰੁਪਏ

Last Updated: Nov 24 2019 13:19
Reading time: 0 mins, 59 secs

ਜਲੰਧਰ ਦੇ ਪਿੰਡ ਅਸਮੇਲਪੁਰ ਵਾਸੀ ਇੱਕ ਵਿਅਕਤੀ ਨੇ ਉਸਦੇ ਬੇਟੇ ਨੂੰ ਸਪੇਨ ਭੇਜਣ ਦੇ ਨਾਂਅ ਤੇ ਦੋ ਸਕੇ ਭਰਾਵਾਂ 'ਤੇ 2 ਲੱਖ ਰੁਪਏ ਠੱਗਣ ਦਾ ਇਲਜ਼ਾਮ ਲਗਾਇਆ ਹੈ। ਥਾਣਾ ਕਬੀਰਪੁਰ ਪੁਲਿਸ ਨੇ ਦੋਨਾਂ ਭਰਾਵਾਂ 'ਤੇ ਧਾਰਾ 420 ਅਤੇ 406 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੀੜਿਤ ਦਵਿੰਦਰ ਸਿੰਘ ਪੁੱਤਰ ਸ਼ਰਨਜੀਤ ਸਿੰਘ ਵਾਸੀ ਪਿੰਡ ਅਸਮੇਲਪੁਰ ਲੋਹੀਆ ਜਲੰਧਰ ਨੇ ਐਸ.ਐਸ.ਪੀ ਕਪੂਰਥਲਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਉਸਨੇ ਸੁਲਤਾਨਪੁਰ ਲੋਧੀ ਦੇ ਪਿੰਡ ਲਾਟਿਆਂਵਾਲ ਵਾਸੀ ਹਰਦੀਸ਼ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਧੰਦਾ ਕਰਦੇ ਹਨ।

ਉਨ੍ਹਾਂ ਦੀ ਗੱਲਾਂ ਵਿੱਚ ਆ ਕੇ ਉਸਨੇ ਆਪਣਾ ਪਾਸਪੋਰਟ ਅਤੇ 2 ਲੱਖ ਰੁਪਏ ਦੀ ਨਗਦੀ ਦੇ ਦਿੱਤੀ। ਲੰਮਾ ਅੰਤਰਾਲ ਗੁਜ਼ਰ ਜਾਣ ਦੇ ਬਾਅਦ ਵੀ ਆਰੋਪੀਆਂ ਨੇ ਉਸਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਦਿੱਤੀ ਹੋਈ ਨਗਦੀ ਅਤੇ ਪਾਸਪੋਰਟ ਵਾਪਸ ਕੀਤਾ। ਪੁਲਿਸ ਨੇ 29 ਮਈ 2018 ਨੂੰ ਆਈ ਸ਼ਿਕਾਇਤ ਦੀ ਜਾਂਚ ਕਰਨ ਵਿੱਚ ਡੇਢ ਸਾਲ ਦਾ ਸਮਾਂ ਲਗਾ ਦਿੱਤਾ ਅਤੇ ਦੋਨਾਂ ਭਰਾਵਾਂ 'ਤੇ ਲੱਗੇ ਇਲਜ਼ਾਮ ਠੀਕ ਪਾਏ। ਜਿਸ ਕਾਰਨ ਦੋਨਾਂ 'ਤੇ ਉਪਰੋਕਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਉਨ੍ਹਾਂ ਨੂੰ ਫੜਨ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵੇਂ ਆਰੋਪੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।