ਐੱਨਆਰਐੱਚਐੱਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀਆਂ ਤਨਖਾਹ.!!

Last Updated: Nov 19 2019 16:59
Reading time: 0 mins, 47 secs

ਐੱਨਆਰਐੱਚਐੱਮ ਯੂਨੀਅਨ ਵੱਲੋਂ ਸੰਗੀਤਾ ਪਾਸੀ ਦੀ ਪ੍ਰਧਾਨਗੀ ਵਿੱਚ ਸਿਵਲ ਹਪਸਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ.ਅਸ਼ੋਕ ਥਾਪੜ ਨੂੰ ਐੱਨਆਰਐੱਚਐੱਮ ਦੇ ਸਮੂਹ ਸਟਾਫ ਦੀਆਂ ਪਿਛਲੇ ਢਾਈ ਮਹੀਨੇ ਤੋਂ ਤਨਖਾਹ ਨਾ ਮਿਲਣਾ, ਅਪ੍ਰੈਲ 2019 ਤੋਂ ਇੰਕਰੀਮੈਂਟ ਨਾ ਮਿਲਣਾ, ਅਪ੍ਰੈਲ ਤੋਂ ਲੈ ਕੇ ਲੱਗੇ ਇੰਕਰੀਂਮੈਂਟ ਦਾ ਬਕਾਇਆ ਨਾ ਮਿਲਣਾ ਆਦਿ ਮੰਗਾਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਐੱਸਐੱਮਓ ਡਾ.ਅਸ਼ੋਕ ਥਾਪੜ ਨੇ ਵਿਸਵਾਸ਼ ਦੁਆਇਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਦਾ ਨਿਪਟਾਰਾ ਕਰਕੇ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਨੂੰ ਰੈਗੂਲਰ ਤਨਖਾਹ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਐੱਨਆਰਐੱਚਐੱਮ ਯੂਨੀਅਨ ਅਤੇ ਮਲਟੀਪਰਪਜ਼ ਹੈੱਲਥ ਵਰਕਰ ਯੂਨੀਅਨ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਜੇਕਰ ਇੱਕ ਹਫਤੇ ਅੰਦਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਐੱਨਆਰਐੱਚਐੱਮ ਮੁਲਾਜ਼ਮਾਂ ਵੱਲੋਂ ਕੰਮ ਬੰਦ ਕਰਕੇ ਧਰਨਾ ਮਾਰਿਆ ਜਾਵੇਗਾ। ਮੀਟਿੰਗ ਵਿੱਚ ਡਾ.ਮਨਪ੍ਰੀਤ ਕੌਰ, ਡਾ.ਲਲਿਤ, ਡਾ.ਸੋਰਭ ਲੂਥਰਾ, ਸਟਾਫ ਜਸਵਿੰਦਰ ਕੌਰ, ਪੁਨੀਤ ਮਹਿਤਾ, ਰਵਿੰਦਰ ਸ਼ਰਮਾ, ਸੰਦੀਪ ਸਿੰਘ ਫਾਰਮਾਸਿਸਟ, ਰਾਧੇ ਸ਼ਾਮ ਲੈਬੋਟਰੀ ਟੈਕਸੀਅਨ, ਕ੍ਰਿਸ਼ਨਾ ਸਟਾਫ ਨਰਸ, ਸੁਖਵਿੰਦਰ ਸੁੱਖੀ, ਨੇਹਾ ਧਵਨ ਫਾਰਮਾਸਿਸਟ, ਗੀਤਾ ਸਟਾਫ ਨਰਸ, ਕਮਲਜੀਤ ਕੌਰ, ਨਿਸ਼ਾ ਆਦਿ ਸਟਾਫ ਹਾਜ਼ਰ ਸੀ।