ਮੈਡਮ ਸਿੰਘ ਨੇ ਸੰਭਾਲਿਆ ਵਧੀਕ ਕਮਿਸ਼ਨਰ ਦਾ ਅਹੁਦਾ, ਸੁਧਰੇਗੀ ਅਬੋਹਰ ਦੀ ਨੁਹਾਰ( ਨਿਊਜ਼ਨੰਬਰ ਖ਼ਾਸ ਖਬਰ)

Last Updated: Nov 19 2019 16:29
Reading time: 1 min, 45 secs

ਸਹੀ ਅਰਥਾਂ 'ਚ ਅੱਜ ਅਬੋਹਰ ਨੂੰ ਨਗਰ ਨਿਗਮ ਦਾ ਦਰਜਾ ਮਿਲ ਗਿਆ ਹੈ ਜਦੋ ਨਿਗਮ ਦੇ ਵਧੀਕ ਕਮਿਸ਼ਨਰ ਵੱਜੋ ਮੈਡਮ ਪੂਨਮ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੇ ਅੱਜ ਰਸਮੀ ਤੌਰ 'ਤੇ ਅਹੁਦਾ ਸੰਭਾਲਣ ਦੇ ਨਾਲ ਹੀ ਅਬੋਹਰ ਦੇ ਲੋਕਾਂ ਨੂੰ ਉਮੀਦ ਜਾਗੀ ਹੈ ਕਿ ਜੋ ਕੰਮ ਨਗਰ ਕੋਂਸਲ ਦੇ ਹੁੰਦੀਆਂ ਨਹੀ ਹੋਇਆ, ਜਾ ਫਿਰ ਆਰਥਿਕ ਪਖੋ ਅੜਚਨਾ ਦਾ ਸਾਹਮਣਾ ਕਰਨਾ ਪਿਆ ਹੈ ਉਹ ਸਾਰੀਆਂ ਅੜਚਨਾ ਹੁਣ ਦੁਰ ਹੋਣਗੀਆਂ ਅਤੇ ਮੈਡਮ ਸਿੰਘ ਦੀ ਅਗੁਵਾਈ 'ਚ ਸ਼ਹਿਰ ਦੀ ਨੁਹਾਰ ਲਾਜਮੀ ਬਦਲੇਗੀ। ਮੈਡਮ ਸਿੰਘ ਦੇ ਅਹੁਦਾ ਸੰਭਾਲਣ ਲਈ ਨਿਗਮ 'ਚ ਪਹੁੰਚਣ 'ਤੇ ਨਿਗਮ ਦੇ ਕਰਮਚਾਰੀਆਂ ਨੇ ਬੁਕੇ ਭੇਂਟ ਕਰਕੇ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ।

ਅਬੋਹਰ ਦੀ ਐਸ.ਦੀ.ਐਮ ਵੱਜੋ ਆਪਣੀਆਂ ਸੇਵਾਵਾਂ ਨਿਭਾਉਣ ਵਾਲੀ ਮੈਡਮ ਪੂਨਮ ਸਿੰਘ ਦੀ ਵਧੀਆ ਕਾਰਗੁਜਾਰੀ ਨੂੰ ਵੇਖਦਿਆ ਅਤੇ ਅਬੋਹਰ ਸ਼ਹਿਰ ਦੀ ਆਰਥਿਕ ਤੇ ਭਗੋਲਿਕ ਸਥਿਤੀ ਬਾਰੇ ਗਿਆਨ ਹੋਣ ਕਰਕੇ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਨਗਰ ਕੋਂਸਲ ਤੋ ਨਗਰ ਨਿਗਮ ਦਾ ਦਰਜ ਮਿਲਣ ਤੋ ਬਾਅਦ ਪਹਿਲੇ ਵਧੀਕ ਕਮਿਸ਼ਨਰ ਦੇ ਰੂਪ 'ਚ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਨੇ ਨਿਗਮ 'ਚ ਪਹੁੰਚ ਕੇ ਆਪਣਾ ਅਹੁਦਾ ਸੰਭਾਲਿਆ ਅਤੇ ਰਜਿਸਟਰ 'ਤੇ ਹਸਤਾਖਰ ਕਰਕੇ ਰਸਮੀ ਤੌਰ 'ਤੇ ਕੰਮਕਾਜ ਸੰਭਾਲਿਆ। ਇਸ ਮੌਕੇ 'ਤੇ ਖਾਸ ਤੌਰ 'ਤੇ ਮੈਡਮ ਪੂਨਮ ਸਿੰਘ ਦੀ ਮਾਂ ਪਰਮਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜਰ ਸਨ ਜਿਨ੍ਹਾਂ ਤੋ ਮੈਡਮ ਸਿੰਘ ਨੇ ਅਹੁਦਾ ਸੰਭਾਲਣ ਤੋ ਪਹਿਲਾ ਆਸ਼ੀਰਵਾਦ ਲਿਆ। ਇਸਤੋਂ ਬਾਅਦ ਉਨ੍ਹਾਂ ਨੇ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਪਲੇਠੀ ਬੈਠਕ ਕਰਕੇ ਸ਼ਹਿਰ ਦੀਆਂ ਸਮਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕਰਕੇ ਮੁਢਲੇ ਤੌਰ 'ਤੇ ਕੀਤੇ ਜਾਂ ਵਾਲੇ ਕੰਮਾ ਸਬੰਧੀ ਜਰੂਰੀ ਹਦਾਇਤ ਵੀ ਅਧਿਕਾਰੀਆਂ ਨੂੰ ਦਿਤੀ। ਇਸ ਮੌਕੇ ਉਨ੍ਹਾਂ ਸ਼ਹਿਰ 'ਚ ਸਫਾਈ ਵਿਵਸਥਾ, ਸ਼ਹਿਰ ਦੀਆਂ ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ ਸਮੇਤ ਹੋਰ ਹੋਰ ਸਮਸਿਆ ਦੇ ਹਲ ਲਈ ਅਧਿਕਾਰੀਆਂ ਨੂੰ ਪਹਿਲ ਦੇਣ ਦਾ ਹੁਕਮ ਵੀ ਦਿਤਾ। ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਵੀ ਨਗਰ ਨਿਗਮ ਬਣਨ 'ਤੇ ਵਧਾਈ ਦਿਤੀ ਅਤੇ ਸ਼ਹਿਰ ਨੂੰ ਵਿਕਾਸ ਪਖੋ, ਸਫਾਈ ਪਖੋ ਹੋਰਨਾਂ ਸ਼ਹਿਰਾਂ ਤੋ ਸੁੰਦਰ ਬਣਾਉਣ ਲਈ ਆਪਣਾ ਫਰਜ ਅਤੇ ਜਿੰਮੇਵਾਰੀ ਨੂੰ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਸ਼ਹਿਰਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕੀ ਸ਼ਹਿਰ ਦੇ ਲਈ ਜੋ ਵਧ ਤੋ ਵਧ ਸਰਕਾਰ ਤੋ ਜੋ ਮਦਦ ਮਿਲ ਸਕਦੀ ਹੈ ਉਸਨੂੰ ਲਿਆਉਣ ਲਈ ਉਹ ਕੋਸ਼ਿਸ਼ ਕਰਨਗੇ ਅਤੇ ਅਬੋਹਰ ਸ਼ਹਿਰ ਨੂੰ ਹਰ ਪਖੋ ਹੋਰਨਾਂ ਸ਼ਹਿਰਾਂ ਤੋ ਵਧੀਆ ਬਣਾਉਣ ਲਈ ਉਹ ਅਤੇ ਉਨ੍ਹਾਂ ਦੇ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਭਰਪੂਰ ਉਪਰਾਲਾ ਕਰਨਗੇ।