Loading the player...

ਪੁਲਿਸ ਨੇ ਦੋ ਆਰੋਪੀ ਕੀਤੇ ਗ੍ਰਿਫ਼ਤਾਰ

Last Updated: Nov 14 2019 19:48
Reading time: 0 mins, 39 secs

ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਇੰਸਪੈਕਟਰ ਨਵਦੀਪ ਸਿੰਘ ਦੀ ਦੇਖਰੇਖ ਹੇਠ ਵੱਖ-ਵੱਖ ਮਾਮਲਿਆਂ ਦੇ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਬੀਤੇ ਦਿਨੀਂ ਏਐਸਆਈ ਸੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਇਤਲਾਹ ਤੇ ਰਾਕੇਸ਼ ਕੁਮਾਰ ਉਰਫ ਲਾਡੀ ਵਾਸੀ ਅਵਤਾਰ ਨਗਰ ਗਲੀ ਨੰ. 6 ਨੂੰ ਪ੍ਰਤਾਪ ਪਾਰਕ ਦੇ ਨੇੜੇ ਤੋਂ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਬੋਰਾ ਜਿਸ ਵਿੱਚ 20 ਬੋਤਲਾਂ ਸ਼ਰਾਬ ਸੀ, ਬਰਾਮਦ ਕੀਤੀ ਗਈ।

ਇਸੇ ਤਰ੍ਹਾਂ ਇੱਕ ਹੋਰ ਮਾਮਲੇ 'ਚ ਏਐਸਆਈ ਸੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁਖਬਰ ਦੀ ਇਤਲਾਹ ਤੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਡਿੰਪਲ ਵਾਸੀ ਰਵਿਦਾਸ ਨਗਰ ਗਲੀ ਨੰ. 6 ਜੋ ਇੱਕ ਮੁਕੱਦਮੇ ਵਿੱਚ ਸਾਲ 2018 ਤੋਂ ਭਗੌੜਾ ਚੱਲਿਆ ਆ ਰਿਹਾ ਸੀ ਨੂੰ ਹਨੂੰਮਾਨ ਮੰਦਰ ਟਾਂਡਾ ਰੋਡ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ। ਫਿਲਹਾਲ ਇਨ੍ਹਾਂ ਆਰੋਪੀਆਂ ਖ਼ਿਲਾਫ਼ ਅਗਲੇਰੀ ਕਾਰਵਾਈ ਜਾਰੀ ਹੈ।