ਜੈਤੋ ਦੇ ਐਸਡੀਐਮ ਦਫਤਰ ਪਹੁੰਚੇ ਪੰਜਾਬ ਦੇ ਹਜ਼ਾਰਾਂ ਕਿਸਾਨ

Last Updated: Nov 14 2019 18:18
Reading time: 0 mins, 50 secs

ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਕਰਕੇ ਸਰਕਰ ਵੱਲੋਂ ਕਿਸਾਨਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ l ਸਰਕਾਰ ਦੇ ਇਸ ਕੰਮ ਨਾਲ ਸਰਕਾਰ ਤੇ ਪਹਿਲਾ ਤੋਂ ਨਰਾਜ ਕਿਸਾਨ ਹੋਰ ਨਰਾਜ ਹੋ ਗਏ ਹਨ ਅਤੇ ਕਿਸਾਨਾਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ l ਜੈਤੋ ਸਬ-ਡਵੀਜਨ ਦੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀ ਏਕਤਾ ਸਿੱਧੂਪੁਰ ਵੱਲੋਂ ਅੱਜ ਐਸਡੀਐਮ ਦਫਤਰ ਮੂਹਰੇ ਵੱਡੀ ਗਿਣਤੀ ਵਿੱਚ ਕਿਸਾਨਾ ਨੇ ਪਹੁੰਚ ਕੇ ਧਰਨਾ ਲਗਾ ਦਿੱਤਾ l ਇਸ ਮੌਕੇ ਤੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਕਿਸਾਨਾਂ ਤੇ ਪਰਚੇ ਕਰਕੇ ਇਕਤਰਫ਼ਾ ਕਾਰਵਾਈ ਕਰ ਰਿਹਾ ਹੈ l "ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹਨ ਤਾ ਸਰਕਾਰ ਇਸ ਦੀ ਦੋਸ਼ੀ ਹੈ ਕਿਉਂਕਿ ਸਰਕਾਰ ਵੱਲੋਂ ਪਰਾਲੀ ਦੇ ਹੱਲ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਸਗੋਂ ਸਰਕਾਰ ਆਪਣੀ ਨਾਕਾਮੀ ਕਿਸਾਨਾਂ ਤੇ ਮੜ ਰਹੀ ਹੈ l ਦੱਸਦੇ ਚਲੀਏ ਕਿ ਕਿਸਾਨਾਂ ਜਥੇਬੰਦੀ ਵੱਲੋਂ ਇਹ ਧਰਨਾ ਲਗਾਤਰ 7 ਵੇ ਦਿਨ ਵਿੱਚ ਦਾਖ਼ਲ ਹੋ ਚੁੱਕਿਆ ਹੈ ਅਤੇ ਖਬਰ ਲਿਖੇ ਜਾਣ ਤੱਕ ਹਾਲੇ ਤੱਕ ਕਿਸਾਨ ਧਰਨੇ ਤੇ ਡਟੇ ਹੋਏ ਹਨ l