ਜਾਖੜ ਨੇ ਟੀ-ਸ਼ਰਟ ਕੀਤੀ ਲਾਂਚ

Last Updated: Nov 14 2019 14:35
Reading time: 0 mins, 53 secs

17 ਨਵੰਬਰ ਨੂੰ ਅਬੋਹਰ ਵਿਖੇ ਹੋਣ ਵਾਲੀ ਮੈਰਾਥਨ ਲਈ ਟੀ-ਸ਼ਰਟ ਲਾਂਚ ਕੀਤੀ ਗਈ ਹੈ। ਜਿਲ੍ਹਾ ਕਾਂਗਰਸ ਪ੍ਰਭਾਰੀ ਸੰਦੀਪ ਜਾਖੜ ਵੱਲੋਂ ਇਸ ਮੌਕੇ ਜਿਥੇ ਟੀ ਸ਼ਰਟ ਲਾਂਚ ਕੀਤੀ ਗਈ ਉਥੇ ਹੀ ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੈਰਾਥਨ 5 ਅਤੇ 10 ਕਿਲੋਮੀਟਰ ਦੀ ਹੋਵੇਗੀ ਜਿਸ ਵਿੱਚ ਸੂਬਾ ਪੰਜਾਬ ਸਮੇਤ ਹੋਰਨਾਂ ਸੂਬਿਆਂ ਤੋ ਵੀ ਖਿਡਾਰੀ ਹਿੱਸਾ ਲੈਣ ਲਈ ਆਉਣਗੇ।

ਸੁਰਿੰਦਰ ਜਾਖੜ ਇਫਕੋ ਟਰਸਟ ਅਤੇ ਪੰਜਕੋਸੀ ਸਪੋਰਟਸ ਕਲਬ ਦੇ ਸਹਿਯੋਗ ਨਾਲ ਆਯੋਜਿਤ ਇਹ ਮੈਰਾਥਨ ਦਾ ਦੂਸਰਾ ਸਾਲ ਹੈ। ਇਸਤੋਂ ਪਹਿਲਾ ਮੈਰਾਥਨ 2018 ਵਿੱਚ ਕਾਰਵਾਈ ਗਈ ਸੀ। ਇਸ ਬਾਰੇ ਸੰਦੀਪ ਜਾਖੜ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਛਾ ਹਾਫ਼ ਮੈਰਾਥਨ ( 21 ਕਿਲੋਮੀਟਰ) ਕਰਵਾਉਣ ਦੀ ਹੈ, ਇਹ ਸ਼ੁਰੁਆਤ ਹੈ ਅਤੇ ਬਹੁਤ ਕੁਛ ਸਿਖਣ ਦਾ ਮੌਕਾ ਮਿਲ ਰਿਹਾ ਹੈ। ਨੌਜਵਾਨਾਂ ਦਾ ਉਤਸਾਹ ਇਸ ਮੈਰਾਥਨ ਦੇ ਆਯੋਜਕਾਂ ਲਈ ਹੋਂਸਲਾ ਅਫਜਾਈ ਵਾਂਗ ਹੈ ਜਿਸਤੋਂ ਉਨ੍ਹਾਂ ਨੂੰ ਨਵਾਂ ਜੋਸ਼ ਮਿਲ ਰਿਹਾ ਹੈ। ਮੈਰਾਥਨ 'ਚ ਹਿੱਸਾ ਲੈਣ ਵਾਲਿਆਂ ਵੱਲੋਂ ਇਹ ਟੀ ਸ਼ਰਟ ਪਾ ਕੇ ਹੀ ਇਸ ਵਿੱਚ ਹਿੱਸਾ ਲਿਆ ਜਾਵੇਗਾ। ਟੀ ਸ਼ਰਟ ਨੂੰ ਲਾਂਚ ਕਰਨ ਮੌਕੇ ਸੰਦੀਪ ਜਾਖੜ ਤੋ ਇਲਾਵਾ ਪੁਨੀਤ ਅਰੋੜਾ ਸੋਨੂ, ਅਬੋਹਰ ਬਲਾਕ ਦੇ ਕਾਂਗਰਸ ਪ੍ਰਧਾਨ ਮੋਹਨ ਲਾਲ ਸਮੇਤ ਹੋਰ ਹਜਾਰ ਸਨ।