ਆਪਣੀਆਂ ਖੋਜਾਂ ਨਾਲ 48 ਬਾਲ ਵਿਗਿਆਨੀਆਂ ਨੇ ਕੀਤਾ ਸਭ ਨੂੰ ਪ੍ਰਭਾਵਿਤ !!!

Last Updated: Nov 14 2019 14:24
Reading time: 1 min, 13 secs

ਪੰਜਾਬ ਸਟੇਟ ਕਾਉਂਸਿਲ ਆਫ ਸਾਇੰਸ ਐਂਡ ਟੈਕਨਾਲੋਜੀ, ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਕੁਲਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ ਤੇ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪ੍ਰਿੰਸੀਪਲ ਰਾਖੀ ਠਾਕੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਬਾਲ ਵਿਗਿਆਨ ਕਾਂਗਰਸ ਅੱਜ ਸਥਾਨਕ ਡੀ ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਇਆ। ਸਟੇਟ ਵਿਗਿਆਨ ਅਫਸਰ ਡਾ. ਬਾਠ ਅਤੇ ਮੈਡਮ ਮੀਨਾਕਸ਼ੀ ਦੀ ਅਗਵਾਈ ਵਿੱਚ ਇਸ ਬਾਲ ਕਾਂਗਰਸ ਨੂੰ 5 ਮੁੱਖ ਵਿਸ਼ਿਆ ਈਕੋ ਸਿਸਟਮ, ਸਿਹਤ, ਵੈਸਟ ਟੂ ਵੈਲਥ, ਸੁਸਾਇਟੀ ਤੇ ਕਲਚਰ ਅਤੇ ਪੁਰਾਤਨ ਗਿਆਨ ਪ੍ਰਣਾਲੀ ਵਿੱਚ ਵੰਡਿਆ ਗਿਆ ਸੀ।

ਇਸ ਮੌਕੇ ਇੰਜ. ਅਨੁਰਿਧ ਗੁਪਤਾ, ਵੀ ਪੀ ਮਨੀਸ਼ ਬਾਂਗਾ, ਨੋਡਲ ਅਫਸਰ ਦੀਪਕ ਸ਼ਰਮਾ ਅਤੇ ਅਸ਼ਵਨੀ ਸ਼ਰਮਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ 48 ਬਾਲ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਨੂੰ ਜੱਜਾਂ ਦੇ ਸਾਹਮਣੇ ਰੱਖਿਆ। ਸੀਨੀਅਰ ਵਰਗ ਦੇ ਨਤੀਜਿਆਂ ਵਿੱਚੋਂ ਸਿਮਰਤ ਸਿੰਘ ਸਰਕਾਰੀ ਸਕੂਲ ਭਾਗੋ ਕੇ ਨੇ ਪਹਿਲਾ, ਸ਼ਿਰਟੀ ਸ਼ਰਮਾ ਸੈਂਟ ਫਰੀਦ ਸਕੂਲ ਨੇ ਦੂਸਰਾ ਅਤੇ ਡੀ ਸੀ ਮਾਡਲ ਤੇ ਸ਼ਾਦੇ ਹਾਸ਼ਮ ਸਕੂਲ ਨੇ ਤੀਸਰਾ ਸਥਾਨ ਹਾਸਲ ਕੀਤਾ।

ਜੂਨੀਅਰ ਵਰਗ ਵਿੱਚ ਸਰਕਾਰੀ ਹਾਈ ਸਕੂਲ ਮੋਹਨ ਕੇ ਹਿਠਾੜ ਨੇ ਪਹਿਲਾ ਅਤੇ ਤੀਜਾ, ਦਾਸ ਐਡ ਬਰਾਉਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਦਿੱਤੇ ਹੋਏ ਸਬ ਥੀਮ ਵਿੱਚੋਂ ਆਪਣੇ ਚੌਗਿਰਦੇ ਵਿੱਚੋਂ ਇੱਕ ਪਰਾਬਲਮ ਚੁਣਦੇ ਹਨ ਅਤੇ ਸਰਚ ਕਰਕੇ ਉਸ ਦੇ ਹੱਲ ਤੱਕ ਪਹੁੰਚਦੇ ਹਨ। ਇਸ ਮੌਕੇ ਡਾ. ਰਾਜਨਪਰੀਤ, ਡਾ. ਅਜੈ ਪ੍ਰੀਤ, ਡਾ. ਸੰਗੀਤਾ ਸ਼ਰਮਾ ਅਤੇ ਪਵਨ ਲੂਥਰਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯੋਗੇਸ਼ ਤਲਵਾੜ, ਸਚਿਨ ਕੁਮਾਰ, ਲੈਕ. ਰਾਕੇਸ਼ ਕੁਮਾਰ, ਕਪਿਲ ਸਾਨਨ, ਸੰਜੀਵ ਟੰਡਨ, ਰੁਪਿੰਦਰ ਸਿੰਘ, ਸੰਦੀਪ ਸਹਿਗਲ, ਰਕੇਸ਼ ਮਾਹਰ ਆਦਿ ਨੇ ਅਹਿਮ ਭੂਮਿਕਾ ਨਿਭਾਈ।