ਬੱਚਾ ਪੈਦਾ ਨਾ ਹੋਣ ਤੇ, ਪਹਿਲੀ ਪਤਨੀ ਨੂੰ ਛੱਡ ਕਰਵਾ ਲਿਆ ਸੀ ਦੂਜਾ ਵਿਆਹ, ਪਰਚਾ!

Last Updated: Nov 14 2019 14:15
Reading time: 0 mins, 54 secs

ਪਟਿਆਲਾ ਵਿੱਚ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮੁਲਜ਼ਮ ਨੇ ਆਪਣੀ ਪਤਨੀ ਨੂੰ ਸਿਰਫ਼ ਇਸ ਵਾਸਤੇ ਪੇਕੇ ਘਰ ਤੋਰ ਦਿੱਤਾ ਕਿ, ਉਹ ਮਾਂ ਬਣਨ ਦੇ ਕਾਬਲ ਨਹੀਂ ਸੀ। ਇੱਥੇ ਹੀ ਬੱਸ ਨਹੀਂ ਮੁਲਜ਼ਮ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਏ ਬਿਨਾਂ ਹੀ ਦੂਜਾ ਵਿਆਹ ਕਰਵਾ ਲਿਆ ਤਾਂ ਜੋ ਉਸਦਾ ਵੰਸ਼ ਚੱਲਦਾ ਹੋ ਜਾਵੇ।

ਉਕਤ ਸ਼ਖਸ਼ ਕਿੱਥੋਂ ਦਾ ਰਹਿਣ ਵਾਲਾ ਹੈ, ਉਸਦੀ ਪਹਿਚਾਣ ਕੀ ਹੈ, ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਸ਼ਾਇਦ ਲੋੜ ਨਹੀਂ ਹੈ ਕਿਉਂਕਿ, ਸਾਡਾ ਮਕਸਦ ਤਾਂ ਕੇਵਲ ਸਮਾਜ ਅਤੇ ਸਮਾਜ਼ਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਨੂੰ ਉਜਾਗਰ ਕਰਨਾਂ ਹੀ ਹੈ ਤਾਂ ਜੋ ਹੋਰ ਲੋਕ ਅਜਿਹੀਆਂ ਸਮਾਜਿਕ ਬੁਰਾਈਆਂ ਦੇ ਨਫ਼ੇ ਨੁਕਸਾਨਾਂ ਤੋਂ ਜਾਣੂੰ ਹੋਕੇ ਅਜਿਹੀਆਂ ਬੁਰਾਈਆਂ ਤੋਂ ਦੂਰ ਹੋ ਸਕਣ। ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ, ਜਦੋਂ ਉਕਤ ਸ਼ਖਸ਼ ਦੀ ਦੂਰੀ ਪਤਨੀ ਨੂੰ ਸਾਰੀ ਕਹਾਣੀ ਬਾਰੇ ਪਤਾ ਲੱਗਾ ਤਾਂ ਉਹ ਵੀ ਉਸਨੂੰ ਛੱਡ ਕੇ ਚਲੀ ਗਈ। ਇਸ ਤਰਾਂ ਨਾਲ ਉਕਤ ਸ਼ਖਸ ਆਪਣੀਆਂ ਮਾੜੀਆਂ ਕਰਤੂਤਾਂ ਦੇ ਚਲਦਿਆਂ, ਪਹਿਲੀ ਪਤਨੀ ਨੂੰ ਤਾਂ ਪਹਿਲਾਂ ਹੀ ਗੁਆ ਚੁੱਕਾ ਸੀ, ਦੂਜੀ ਵੀ ਉਸਨੂੰ ਛੱਡ ਕੇ ਚਲੀ ਗਈ ਪਰ, ਦੋਹਾਂ ਨੇ ਇੱਕ ਹੋਕੇ ਮੁਲਜ਼ਮ ਨੂੰ ਪੁਲਿਸ ਥਾਣੇ ਵਿੱਚ ਜਰੂਰ ਘਸੀਟ ਲਿਆ ਹੈ।