ਪਿੰਡ ਦੇ ਸਰਪੰਚ ਅਤੇ ਇੱਕ ਔਰਤ ਖਿਲਾਫ਼ ਮੁਕਦਮਾ ਦਰਜ

Last Updated: Nov 14 2019 14:13
Reading time: 0 mins, 57 secs

ਇੱਕ ਔਰਤ ਵੱਲੋਂ ਐਸ.ਸੀ ਸਰਟੀਫਿਕੇਟ ਬਣਾਉਣ 'ਤੇ ਪੁਲਿਸ ਵੱਲੋਂ ਉਸਦੇ ਅਤੇ ਪਿੰਡ ਦੇ ਸਰਪੰਚ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ। ਨਾਮਜੱਦ ਮੁਲਜਮਾਂ 'ਤੇ ਇਲਜਾਮ ਹੈ ਕਿ ਉਨ੍ਹਾਂ ਨੇ ਧੋਖਾਧੜੀ ਨਾਲ ਐਸ.ਸੀ ਵਰਗ ਨਾਲ ਸਬੰਧਤ ਹੋਣ ਦਾ ਸਰਟੀਫਿਕੇਟ ਬਣਵਾਇਆ ਹੈ। ਫਿਲਹਾਲ ਮੁਲਜਮ ਫ਼ਰਾਰ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਥਾਣਾ ਸਦਰ ਫਾਜ਼ਿਲਕਾ ਨੇ ਨੰਬਰਦਾਰ ਚੰਦਰਭਾਨ ਸਿੰਘ ਪੁੱਤਰ ਹਰਦਿੱਤ ਸਿੰਘ ਵਾਸੀ ਲਾਲੋ ਵਾਲੀ ਦੇ ਬਿਆਨਾਂ 'ਤੇ ਰਾਣੀ ਬਾਈ ਉਰਫ ਰਾਣੀ ਪਤਨੀ ਸ਼ੁਭਾਸ਼ ਚੰਦਰ ਅਤੇ ਪਿੰਡ ਲਾਲੋ ਵਾਲੀ ਦੇ ਸਰਪੰਚ ਵੇਦ ਪ੍ਰਕਾਸ਼ ਪੁੱਤਰ ਗੁਰਦਿੱਤਾ ਰਾਮ ਖਿਲਾਫ਼ ਅਧੀਨ ਧਾਰਾ 420,177,181 ਅਤੇ 120 ਬੀ ਤਹਿਤ ਮੁਕਦਮਾ ਦਰਜ ਕੀਤਾ ਹੈ। ਇਸ ਮਾਮਲੇ 'ਚ ਨੰਬਰਦਾਰ ਦਾ ਕਹਿਣਾ ਹੈ ਕਿ ਰਾਣੀ ਬਾਈ ਨੇ ਐਸ.ਸੀ ਜਾਤੀ ਦਾ ਧੋਖੇ ਨਾਲ ਗਲਤ ਸਰਟੀਫਿਕੇਟ ਬਣਵਾਇਆ ਅਤੇ ਰਾਣੀ ਬਾਈ ਨੇ ਇਸਦੀ ਤਸਦੀਕ ਵੇਦ ਪ੍ਰਕਾਸ਼ ਸਰਪੰਚ ਵੱਲੋਂ ਕੀਤੀ ਗਈ। ਇਸ ਮਾਮਲੇ 'ਚ ਹੋਈ ਸ਼ਿਕਾਇਤ ਦੀ ਪੜਤਾਲ ਐਸ.ਐਸ.ਪੀ ਵੱਲੋਂ ਕੀਤੀ ਗਈ ਜਿਸ ਵਿੱਚ ਪਾਇਆ ਗਿਆ ਕਿ ਰਾਣੀ ਬਾਈ, ਯਾਦਵ ਜਾਤੀ ਨਾਲ ਸਬੰਧ ਰਖਦੀ ਹੈ ਜੋ ਬੀ.ਸੀ ਵਰਗ 'ਚ ਸ਼ਾਮਲ ਹੈ। ਇਸਲਈ ਉਸਦੇ ਵੱਲੋਂ ਐਸ.ਸੀ ਦਾ ਬਣਵਾਇਆ ਗਿਆ ਸਰਟੀਫਿਕੇਟ ਗਲਤ ਤਰੀਕੇ ਨਾਲ ਬਣਵਾਇਆ ਗਿਆ ਸਾਬਤ ਹੁੰਦਾ ਹੈ। ਇਸਲਈ ਪੁਲਿਸ ਨੇ ਹੁਣ ਗਲਤ ਸਰਟੀਫਿਕੇਟ ਬਨਵਾਉਣ ਵਾਲੀ ਰਾਣੀ ਬਾਈ ਅਤੇ ਪਿੰਡ ਦੇ ਸਰਪੰਚ ਖਿਲਾਫ਼ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਰੰਭੀ ਹੈ।