ਰਾਜਸਥਾਨ ਤੋ ਲਿਆਂਦੀਆਂ 6500 ਨਸ਼ੀਲੀ ਗੋਲੀਆਂ ਸਮੇਤ ਦੋ ਕਾਬੂ

Last Updated: Nov 14 2019 13:32
Reading time: 0 mins, 53 secs

ਜਿਲ੍ਹਾ ਫਾਜ਼ਿਲਕਾ ਪੁਲਿਸ ਨੇ ਦੋ ਜਣਿਆ ਨੂੰ 6500 ਨਸ਼ੀਲੀ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਦੀ ਕਾਰਵਾਈ ਮੁਖਬਰ ਦੀ ਮਿਲੀ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਕੀਤੀ ਹੈ। ਨਸ਼ੀਲੀ ਗੋਲੀਆਂ ਗੁਆਂਡੀ ਸੂਬਾ ਰਾਜਸਥਾਨ ਤੋ ਪੰਜਾਬ 'ਚ ਵੇਚਣ ਲਈ ਲਿਆਂਦੀ ਸੀ।

ਮਿਲੀ ਜਾਣਕਾਰੀ ਅਨੁਸਾਰ ਥਾਣਾ ਬਹਾਵਵਾਲਾ ਪੁਲਿਸ ਨੇ ਗੁਰਪਿਆਰ ਸਿੰਘ ਉਰਫ ਸੋਨੂ ਪੁੱਤਰ ਸਵਰਨ ਸਿੰਘ ਵਾਸੀ ਧਿਗਾਣਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਥਾਣਾ ਸਦਰ ਅਬੋਹਰ ਨੇ ਗੁਰਚਰਨ ਸਿੰਘ ਉਰਫ ਚੰਨਾ ਪੁੱਤਰ ਮਹਿੰਦਰ ਸਿੰਘ ਵਾਸੀ ਹਲੀਮ ਵਾਲਾ ਖਿਲਾਫ਼ ਅਧੀਨ ਧਾਰਾ 22/61/85 ਐਨ.ਡੀ.ਪੀ.ਐਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਗੁਰਪਿਆਰ ਸਿੰਘ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ ਜਿਸਤੋਂ 3500 ਨਸ਼ੀਲੀ ਗੋਲੀਆਂ ਵੀ ਬਰਾਮਦ ਕਰਨ ਦਾ ਦਾਅਵਾ ਪੁਲਿਸ ਨੇ ਕੀਤਾ ਹੈ ਜਦੋ ਕਿ  ਗੁਰਚਰਨ ਸਿੰਘ ਬਾਰੇ ਵੀ ਮੁਖਬਰ ਨੇ ਇਤਲਾਹ ਦਿਤੀ ਕਿ ਇਹ ਵੀ ਰਾਜਸਥਾਨ ਤੋ ਨਸ਼ੀਲੀ ਗੋਲੀਆਂ ਲਿਆ ਕੇ ਵੇਚਣ ਦਾ ਆਦੀ ਹੈ ਅਤੇ ਜੇਕਰ ਕਾਰਵਾਈ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ ਜਿਸਤੇ ਪੁਲਿਸ ਨੇ ਨਾਕਾਬੰਦੀ ਕਰਕੇ ਇਸਨੂੰ ਕਾਬੂ ਕੀਤਾ ਅਤੇ ਉਸਦੇ ਕੋਲੋ 3000 ਨਸ਼ੀਲੀ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।