ਲਓ ਜੀ, ਹੁਣ ਪੁਲਿਸ ਵਾਲਿਆਂ ਦਾ 'ਪਨਬਸ' 'ਚ ਚੜਨਾ ਹੋਇਆ ਬੰਦ !!! (ਵਿਅੰਗ)

Last Updated: Nov 14 2019 12:14
Reading time: 2 mins, 37 secs

ਬੇਸ਼ੱਕ ਬੜੇ ਰੋਹਬ ਮਾਰ ਕੇ ਪੁਲਿਸ ਵਾਲੇ ਆਪਣਾ ਕੰਮ ਬੜੀ ਹੀ ਆਸਾਨੀ ਦੇ ਨਾਲ ਕਿਸੇ ਵੀ ਵਿਭਾਗ ਤੋਂ ਕਰਵਾ ਲੈਂਦੇ ਹਨ। ਪਰ ਹੁਣ ਪੁਲਿਸ ਵਾਲਿਆਂ ਨੂੰ ਕਿਸੇ ਨੇ ਅਜਿਹਾ ਵਖ਼ਤ ਵਿੱਚ ਪਾਇਆ ਹੈ ਕਿ ਪੁਲਿਸ ਵਾਲੇ ਵੀ ਵੇਖਦੇ ਹੀ ਰਹਿ ਗਏ ਹਨ। ਪੁਲਿਸ ਵਾਲਿਆਂ ਤੋਂ ਕੋਈ ਵੀ ਸਰਕਾਰੀ ਜਾਂ ਫਿਰ ਪ੍ਰਾਈਵੇਟ ਬੱਸਾਂ ਵਾਲੇ ਕਦੇ ਵੀ ਟਿਕਟ ਨਹੀਂ ਪੁੱਛਦੇ। ਕਿਉਂਕਿ ਸਰਕਾਰ ਦੇ ਵੱਲੋਂ ਪੁਲਿਸ ਵਾਲਿਆਂ ਨੂੰ ਕੁਝ ਟਿਕਟ ਸਫ਼ਰ ਕਰਨ ਜਾਂ ਫਿਰ ਡਿਊਟੀ 'ਤੇ ਆਉਣ ਜਾਣ ਵਾਸਤੇ ਵੀ ਦਿੱਤੀਆਂ ਜਾਂਦੀਆਂ ਹਨ।

ਭਾਵੇਂ ਹੀ ਬਹੁਤੀਆਂ ਪ੍ਰਾਈਵੇਟ ਬੱਸਾਂ ਵਾਲੇ ਪੁਲਿਸ ਵਾਲਿਆਂ ਕੋਲੋਂ ਕਿਰਾਇਆ ਭਾੜਾ ਨਹੀਂ ਮੰਗਦੇ, ਪਰ ਸਰਕਾਰ ਵੱਲੋਂ ਚਲਾਈ ਜਾ ਰਹੀ 'ਪਨਬਸ' ਸੇਵਾ ਦੇ ਵਿੱਚ ਹੁਣ ਪੁਲਿਸ ਵਾਲਿਆਂ ਦਾ ਚੜਨਾ ਬਿਲਕੁਲ ਬੰਦ ਹੋ ਚੁੱਕਿਆ ਹੈ। ਕਿਉਂਕਿ ਪਨਬਸ ਦੀ ਬਾਰੀ ਦੇ ਨਾਲ ਹੀ ਹੁਣ ਸਾਫ਼ ਤੌਰ 'ਤੇ ਪੰਜਾਬ ਦੇ ਇੱਕ ਡਿਪੂ ਦੇ ਜਨਰਲ ਮੈਨੇਜਰ ਦੇ ਵੱਲੋਂ ਲਿਖ ਦਿੱਤਾ ਗਿਆ ਹੈ ਕਿ "ਪੁਲਿਸ ਮੁਲਾਜ਼ਮ ਪਾਸਹੋਲਡਰਾਂ ਦਾ ਚੜਨਾ ਸਖ਼ਤ ਮਨਾਂ ਹੈ"। ਇਹ ਸ਼ਬਦ ਪਨਬਸ ਦੀ ਬਾਰੀ ਦੇ ਬਾਹਰ ਲਿਖ਼ੇ ਹੋਏ ਪਿਛਲੇ ਦਿਨੀਂ ਵਿਖਾਈ ਦਿੱਤੇ।

ਦੋਸਤੋ, ਤੁਹਾਨੂੰ ਦੱਸ ਦਈਏ ਕਿ ਪਨਬਸ ਦੀ ਬਾਰੀ ਦੇ ਬਾਹਰ ਲਿਖੇ ਗਏ ਇਹ ਸ਼ਬਦਾਂ ਦਾ ਜਿੱਥੇ ਪੁਲਿਸ ਵਾਲੇ ਵਿਰੋਧ ਕਰ ਰਹੇ ਹਨ, ਉੱਥੇ ਹੀ ਪੁਲਿਸ ਵਾਲਿਆਂ ਦੇ ਵੱਲੋਂ ਆਪਣੇ ਆਪਣੇ ਅਧਿਕਾਰੀਆਂ ਨੂੰ ਵੀ ਅਪੀਲ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ ਹਨ ਕਿ ਪੰਜਾਬ ਦੇ ਜਿਹੜੇ ਵੀ ਡਿਪੂ ਦੇ ਜਨਰਲ ਮੈਨੇਜਰ ਵੱਲੋਂ "ਪੁਲਿਸ ਮੁਲਾਜ਼ਮ ਪਾਸਹੋਲਡਰਾਂ ਦਾ ਚੜਨਾ ਸਖ਼ਤ ਮਨਾਂ ਹੈ" ਬੱਸਾਂ ਦੇ ਬਾਹਰ ਲਿਖਿਆ ਗਿਆ ਹੈ, ਉਸ ਨੂੰ ਜਲਦ ਤੋਂ ਜਲਦ ਮਿਟਾਇਆ ਜਾਵੇ ਤਾਂ ਜੋ ਪੁਲਿਸ ਮੁਲਾਜ਼ਮ ਪਨਬਸ ਦੇ ਵਿੱਚ ਵੀ ਸਫ਼ਰ ਕਰ ਸਕਣ।

ਦੂਜੇ ਪਾਸੇ 'ਨਿਊਜ਼ਨੰਬਰ' ਨਾਲ ਗੱਲਬਾਤ ਕਰਦਿਆਂ ਹੋਇਆਂ ਕੁਝ ਪੁਲਿਸ ਮੁਲਾਜ਼ਮਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਦੇ ਵੱਲੋਂ ਹਰ ਮਹੀਨੇ ਬਾਅਦ ਬੱਸਾਂ ਵਿੱਚ ਸਫ਼ਰ ਕਰਨ ਵਾਸਤੇ ਟਿਕਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਪੰਜਾਬ ਵਿੱਚ ਕਿਤੇ ਵੀ ਪੁਲਿਸ ਮੁਲਾਜ਼ਮ ਆਪਣੀ ਡਿਊਟੀ 'ਤੇ ਸਹੀ ਸਮੇਂ ਪਹੁੰਚ ਜਾਇਆ ਕਰਨ। ਮੁਲਾਜ਼ਮਾਂ ਨੇ ਰੋਡਵੇਜ਼ ਦੇ ਜਨਰਲ ਮੈਨੇਜਰ ਵੱਲੋਂ ਪਨਬਸ ਦੀ ਬਾਰੀ ਦੇ ਬਾਹਰ ਜੋ "ਪੁਲਿਸ ਮੁਲਾਜ਼ਮ ਪਾਸਹੋਲਡਰਾਂ ਦਾ ਚੜਨਾ ਸਖ਼ਤ ਮਨਾਂ ਹੈ", ਲਿਖਿਆ ਗਿਆ ਹੈ, ਉਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਮੁਲਾਜ਼ਮਾਂ ਨੇ ਕਿਹਾ ਕਿ ਪਨਬਸ ਦੀ ਬਾਰੀ ਦੇ ਬਾਹਰ ਜੋ ਸ਼ਬਦ ਲਿਖੇ ਗਏ ਹਨ, ਇਹ ਸ਼ਬਦਾਂ ਨਾਲ ਪੁਲਿਸ ਵਾਲਿਆਂ ਦੇ ਮਨਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ ਅਤੇ ਇਹ ਸਰਾਸਰ ਪੁਲਿਸ ਵਾਲਿਆਂ ਦੇ ਨਾਲ ਧੱਕਾ ਹੈ। ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਉਹ ਸਰਕਾਰੀ ਦੇ ਮੁਲਾਜ਼ਮ ਹਨ, ਪਨਬਸ ਦੀ ਬਾਰੀ ਦੇ ਬਾਹਰ ਜੋ ਵੀ ਕੁਝ ਲਿਖਿਆ ਗਿਆ ਹੈ, ਉਸ ਨੂੰ ਜਲਦ ਤੋਂ ਜਲਦ ਮਿਟਾ ਦੇਣਾ ਚਾਹੀਦਾ ਹੈ। ਦੂਜੇ ਪਾਸੇ ਅਲੋਚਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ 'ਤੇ ਹਮੇਸ਼ਾ ਹੀ ਰਿਸ਼ਵਤ ਲੈਣ ਦਾ ਟੈਗ ਲੱਗਦਾ ਆਇਆ ਹੈ।

ਪਰ.!! ਜੋ ਕੁਝ ਪਨਬਸ ਦੀ ਬਾਰੀ ਦੇ ਬਾਹਰ ਜੀਐਮ ਦੇ ਵੱਲੋਂ ਲਿਖਿਆ ਗਿਆ ਹੈ ਕਿ "ਪੁਲਿਸ ਮੁਲਾਜ਼ਮ ਪਾਸਹੋਲਡਰਾਂ ਦਾ ਚੜਨਾ ਸਖ਼ਤ ਮਨਾਂ ਹੈ", ਉਹ ਸਰਾਸਰ ਗਲਤ ਹੈ। ਜੀਐਮ ਨੂੰ ਚਾਹੀਦਾ ਸੀ ਕਿ ਉਹ ਪੁਲਿਸ ਵਾਲਿਆਂ ਨੂੰ ਸਿੱਧਾ-ਸਿੱਧਾ ਕਹਿਣ ਨਾਲੋਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਪੱਤਰ ਲਿਖਦਾ ਤਾਂ ਜੋ ਡੀਜੀਪੀ ਆਪਣੇ ਪੁਲਿਸ ਕਰਮਚਾਰੀਆਂ ਨੂੰ ਵੀ ਸੂਚਿਤ ਕਰਦਾ ਕਿ ਪਨਬਸ ਵਿੱਚ ਚੜਨਾ ਮਨਾ ਹੈ। ਪਰ ਅਜਿਹਾ ਰੋਡਵੇਜ਼ ਦੇ ਜੀਐਮ ਨੇ ਨਹੀਂ ਕੀਤਾ। ਸੋ ਖ਼ੈਰ, ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ 'ਤੇ ਐਕਸ਼ਨ ਨਹੀਂ ਲਿਆ, ਜਿਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਹੁਣ ਪੁਲਿਸ ਵਾਲਿਆਂ ਦਾ 'ਪਨਬਸ' 'ਚ ਚੜਨਾ ਬੰਦ ਹੋਵੇਗਾ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।