ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਇਆ ਜਾਵੇਗਾ ਨੌਜਵਾਨਾਂ ਦਾ ਸਿੱਕਮ ਦਾ ਦੌਰਾ- ਡਾ.ਦਿਲਬਰ ਸਿੰਘ

Last Updated: Nov 13 2019 18:34
Reading time: 1 min, 23 secs

ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਯੁਵਕ ਸੇਵਾਵਾਂ ਵਿਭਾਗ ਵੱਲੋਂ ਹਰ ਸਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਨੌਜਵਾਨਾਂ ਦਾ ਅੰਤਰਰਾਜੀ ਦੌਰਾ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਟੂਰ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਦੌਰਾਨ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ.ਦਿਲਬਰ ਸਿੰਘ ਨੇ ਦੱਸਿਆ ਕਿ ਇਸ ਵਾਰ ਨੌਜਵਾਨਾਂ ਦਾ ਇਹ ਟੂਰ ਸਿੱਕਮ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰ 'ਤੇ ਆਉਣ ਵਾਲਾ ਪੂਰਾ ਖਰਚਾ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਕੀਤਾ ਜਾਵੇਗਾ। ਇਸ ਟੂਰ 'ਤੇ ਜ਼ਿਲੇ ਦੇ 43 ਨੌਜਵਾਨ ਲੜਕੇ ਤੇ ਲੜਕੀਆਂ ਅਤੇ ਤਿੰਨ ਅਧਿਆਪਕ ਜਾਣਗੇ।

ਸਹਾਇਕ ਡਾਇਰੈਕਟਰ ਡਾ.ਦਿਲਬਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਟੂਰ ਪ੍ਰੋਗਰਾਮ ਵਿੱਚ ਕੇਵਲ ਉਹ ਹੀ ਭਾਗੀਦਾਰ ਚੁਣੇ ਜਾਣਗੇ ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਵਿਭਾਗ ਵੱਲੋਂ ਆਯੋਜਿਤ ਗਤੀਵਿਧੀਆਂ 'ਚ ਹਿੱਸਾ ਲਿਆ ਹੋਵੇ। ਉਨ੍ਹਾਂ ਦੱਸਿਆ ਕਿ ਇਸ ਟੂਰ ਤੇ ਜਾਣ ਵਾਲੇ ਭਾਗੀਦਾਰਾਂ ਦੀ ਚੋਣ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਕੀਤੀ ਜਾਵੇਗੀ। ਟੂਰ ਪ੍ਰੋਗਰਾਮ ਚ ਹਿੱਸਾ ਲੈਣ ਦੇ ਇੱਛੁਕ ਲੜਕੇ ਤੇ ਲੜਕੀਆਂ 20 ਨਵੰਬਰ ਤੱਕ ਆਪਣੀਆਂ ਦਰਖਾਸਤਾਂ ਸਰਕਾਰੀ ਖੇਡ ਸਟੇਡੀਅਮ ਮਾਧੋਪੁਰ ਵਿਖੇ ਸਥਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਤਹਿਗੜ ਸਾਹਿਬ ਦੇ ਦਫ਼ਤਰ 'ਚ ਸ਼ਾਮ 5 ਵਜੇ ਤੱਕ ਪਹੁੰਚਦੀਆਂ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਤੇ ਅਧੂਰੀਆਂ ਅਰਜ਼ੀਆਂ ਤੇ ਵਿਚਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਟੂਰ ਪ੍ਰੋਗਰਾਮ ਵਿੱਚ 70 ਫੀਸਦੀ ਸ਼ਮੂਲੀਅਤ ਪੇਂਡੂ ਨੌਜਵਾਨਾਂ ਦੀ ਹੋਵੇਗੀ। ਇੱਕ ਪਿੰਡ, ਮੁਹੱਲੇ ਵਿੱਚੋਂ ਕੇਵਲ ਇੱਕ ਨੌਜਵਾਨ ਹੀ ਚੁਣਿਆਂ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰ ਪ੍ਰੋਗਰਾਮ ਵਿੱਚ ਜਾਣ ਦੇ ਇਛੁੱਕ ਨੌਜਵਾਨ ਆਪਣੇ ਬੈਂਕ ਦੀ ਪਾਸ ਬੁੱਕ ਦੀ ਫੋਟੋ ਸਟੇਟ ਕਾਪੀ, ਪੰਜ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ ਦੀ ਫੋਟੋ ਕਾਪੀ ਸਮੇਤ ਆਪਣੀ ਦਰਖਾਸਤ ਦਫ਼ਤਰ ਵਿਖੇ ਪਹੁੰਚਦੀ ਕਰ ਸਕਦੇ ਹਨ।