ਮੌੜ ਮੰਡੀ ਬਲਾਸਟ ਦੇ ਪੀੜਤਾਂ ਨੂੰ ਇਨਸਾਫ ਮਿਲਣ ਦੀ ਉਡੀਕ,ਜਾਂਚ ਲਈ ਬਣੀ ਨਵੀ ਐਸਆਈਟੀ

Last Updated: Nov 13 2019 17:39
Reading time: 0 mins, 37 secs

2017 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਸਭਾ ਕੋਲ ਦੇ ਕੋਲ ਹੋਏ ਬੰਬ ਬਲਾਸਟ ਵਿੱਚ 5 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ ਗਈ ਸੀ l ਲਗਭਗ ਤਿੰਨ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਹਾਲੇ ਤੱਕ ਇਸ ਬੰਬ ਬਲਾਸਟ ਦੇ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਮੌੜ ਬੰਬ ਬਲਾਸਟ ਦੇ ਪੀੜਤਾਂ ਨੂੰ ਇਨਸਾਫ ਮਿਲਣ ਦੀ ਇੱਕ ਹੋਰ ਆਸ ਜਾਗੀ ਹੈ ਕਿਉਂਕਿ ਡੀਜੀਪੀ ਲਾ ਅਤੇ ਆਰਡਰ ਈਸ਼ਰ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਨਵੀ ਐਸਆਈਟੀ ਗਠਿਤ ਕੀਤੀ ਗਈ ਹੈ ਜੋ ਕਿ ਤਿੰਨ ਮਹੀਨਿਆਂ ਵਿੱਚ ਜਾਂਚ ਰਿਪੋਰਟ ਅਦਾਲਤ ਨੂੰ ਸੌੰਪੇਗੀ l ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਭੰਗ ਕਰਕੇ ਨਵੀ ਐਸਆਈਟੀ ਦਾ ਗਠਨ ਕੀਤਾ ਹਾਈ l