ਪੈਟਰੋਲ ਪੰਪ 'ਤੇ ਖੜ੍ਹਾ ਟਰਾਲਾ ਚੋਰੀ !!!

ਨਾਗਪਾਲ ਐਚ.ਪੀ. ਪੈਟਰੋਲ ਪੰਪ ਪਿੰਡ ਬਹਾਦਰ ਸਿੰਘ ਵਾਲਾ ਵਿਖੇ ਖੜ੍ਹਾ ਟਰਾਲਾ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧ ਵਿੱਚ ਸਦਰ ਫ਼ਿਰੋਜ਼ਪੁਰ ਪੁਲਿਸ ਦੇ ਵੱਲੋਂ ਅਣਪਛਾਤੇ ਚੋਰਾਂ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭਗਵਾਨਪੁਰਾ ਨੇ ਪੁਲਿਸ ਥਾਣਾ ਸਦਰ ਫ਼ਿਰੋਜ਼ਪੁਰ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਸ ਨੇ ਆਪਣਾ ਟਰਾਲਾ ਨਾਗਪਾਲ ਐਚ.ਪੀ. ਪੈਟਰੋਲ ਪੰਪ ਪਿੰਡ ਬਹਾਦਰ ਸਿੰਘ ਵਾਲਾ ਵਿਖੇ ਖੜ੍ਹਾ ਕੀਤੀ ਸੀ।

ਜਿੱਥੋਂ ਬੀਤੀ ਦਰਮਿਆਨੀ ਰਾਤ ਨੂੰ ਕੋਈ ਅਣਪਛਾਤੇ ਵਿਅਕਤੀ ਟਰਾਲੇ ਚੋਰੀ ਕਰਕੇ ਲੈ ਗਏ ਅਤੇ ਬਸਤੀ ਵਕੀਲਾਂ ਵਾਲੀ ਦੀ ਦਾਣਾ ਮੰਡੀ ਵਿਖੇ ਟਰਾਲਾ ਖੜ੍ਹਾ ਕਰਕੇ ਟਰੱਕ ਟਰਾਲਾ ਦੇ 9 ਟਾਇਰ ਖੋਲ੍ਹ ਕੇ ਚੋਰੀ ਕਰਕੇ ਲੈ ਗਏ। ਅਮਰੀਕ ਸਿੰਘ ਨੇ ਦੋਸ਼ ਲਗਾਇਆ ਕਿ ਚੋਰੀ ਹੋਏ ਟਾਇਰਾਂ ਦੀ ਕੁੱਲ ਮਲੀਤੀ ਕੀਮਤ ਦੋ ਲੱਖ ਰੁਪਏ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਜੇਸ਼ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਕਿਸਾਨਾਂ ਮੋਰਚਾ: ਯੋਗੀ ਦੇ ਰਾਮ ਰਾਜ ’ਚ ਪੈਟਰੋਲ ਪੰਪ ’ਤੇ ਕਿਸਾਨ ਖ਼ਿਲਾਫ਼ ਸਪੈਸ਼ਲ ਨੋਟਿਸ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕਿਸਾਨ ਮੋਰਚਾ ਦਿੱਲੀ ਦੀਆਂ ਸਰਹੱਦਾਂ ’ਤੇ ਲੱਗੇ ਨੂੰ ਕਰੀਬ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਪਰ ਏਨਾ ਦੋ ਮਹੀਨਿਆਂ ਦੇ ਦੌਰਾਨ ਬਹੁਤ ਕੁੱਝ ਬਦਲ ਤਾਂ ਗਿਆ ਹੀ ਹੈ, ਨਾਲ ਹੀ 130 ਦੇ ਕਰੀਬ ਕਿਸਾਨਾਂ ਦੀਆਂ ...

ਬਾਬੇ ਬਕਾਲੇ ਤੋਂ 100 ਟਰਾਲੀਆਂ ਰਾਸ਼ਨ ਤੇ ਬਾਲਣ ਨਾਲ ਦਿੱਲੀ ਧਰਨੇ ਲਈ ਰਵਾਨਾ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦਾ ਧਰਨਾ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਾਰੀ ਹੈ। ਕਿਸਾਨਾਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਮੋਦੀ ਸਰਕਾਰ ਨਵੇਂ ਲਿਆਂਦੇ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਨੂੰ ...

...ਯਮਦੂਤ ਬਣ ਸੜਕਾਂ ਤੇ ਭੱਜ ਰਹੀਆਂ ਨੇ ਓਵਰਲੋਡ ਖੁੱਲ੍ਹੀਆਂ ਟਰੈਕਟਰ-ਟਰਾਲੀਆਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿਨ ਪ੍ਰਤੀ ਦਿਨ ਜੀ.ਟੀ ਰੋਡ ਤੇ ਸੜਕ ਹਾਦਸੇ ਵਾਪਰ ਰਹੇ ਹਨ। ਨਿੱਤ ਵਾਪਰਦੇ ਇਨ੍ਹਾਂ ਸੜਕ ਹਾਦਸਿਆਂ ਦੌਰਾਨ ਲੋਕਾਂ ਦੇ ਘਰਾਂ 'ਚ ਚਿਰਾਗ ਬੁੱਝਦੇ ਜਾ ਰਹੇ ਹਨ ਅਤੇ ਕੀਮਤੀ ਇਨਸਾਨੀ ਜਾਨਾਂ ਅਜਾਈਂ ਜਾ ਰਹੀਆਂ ਹਨ। ...

ਘਰੋਂ ਸਾਢੇ ਤਿੰਨ ਲੱਖ ਦਾ ਸਮਾਨ ਚੋਰੀ ਕਰਕੇ ਪ੍ਰੇਮੀ ਨਾਲ ਫਰਾਰ ਹੋਈ ਵਿਆਹੁਤਾ.!!

ਕਸਬਾ ਮੱਲਾਂਵਾਲਾ ਦੇ ਅਧੀਨ ਆਉਂਦੀ ਬਸਤੀ ਘਵਿੰਡੀਆ ਵਾਲੀ ਦਾਖਲੀ ਮੱਲੂ ਵਾਲੀਏ ਵਾਲਾ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਆਪਣੇ ਬੱਚਿਆਂ ਤੇ ਪਤੀ ਨੂੰ ਛੱਡ ਕੇ ਆਪਣੇ ਘਰੋਂ ਸਾਢੇ 3 ਲੱਖ ਦਾ ਸਮਾਨ ਚੋਰੀ ਕਰਕੇ ਪ੍ਰੇਮੀ ਦੇ ਨਾਲ ਬੀਤੇ ਦਿਨ ਫਰਾਰ ਹੋ ਗਈ। ...

ਪੈਟਰੋਲ ਪੰਪ ਤੇ ਵੀ ਮਿਲਣਗੇ ਵਾਹਨ ਲਈ ਫਾਸਟ ਟੈਗ (ਨਿਊਜ਼ਨੰਬਰ ਖ਼ਾਸ ਖਬਰ)

ਭਾਰਤ ਸਰਕਾਰ ਟੋਲ ਪਲਾਜ਼ਿਆ ਤੇ ਵਧਦੀ ਭੀੜ ਅਤੇ ਹੋ ਰਹੀ ਸਮੇ ਦੀ ਬਰਬਾਦੀ ਨੂੰ ਰੋਕਣ ਲਈ ਅਤੇ ਟੋਲ ਪਲਾਜ਼ਿਆ ਤੇ ਵਾਹਨਾਂ ਦੀ ਰਫਤਾਰ ਨੂੰ ਬਣਾਏ ਰੱਖਣ ਲਈ ਹੁਣ ਹਰ ਵਾਹਨ ਤੇ ਫਾਸਟ ਟੈਗ ਲਗਾਉਣਾ ਜਰੂਰੀ ਕਰ ਰਹੀ ਹੈ l ...

ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਦੇ ਕਰਿੰਦੇ ਤੋਂ ਖੋਹਿਆ ਬੈਗ !!!

ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਸਥਿਤ ਚੋਪੜਾ ਪੈਟਰੋਲ ਪੰਪ ਤੇ ਅੱਜ ਅਣਪਛਾਤੇ ਹਥਿਆਰਬੰਦ ਪਿਸਟਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਕਰੀਬ ਬਾਰਾਂ ਹਜ਼ਾਰ ਲੁੱਟ ਕੇ ਲੈ ਗਏ। ...

ਭਗਵਾਨ ਸ਼੍ਰੀ ਕ੍ਰਿਸ਼ਨ ਦੀ ਬਾਂਸਰੀ, ਗਣੇਸ਼ ਦਾ ਚਾਂਦੀ ਦਾ ਮੁਕਟ ਅਤੇ ਸ਼ਿਵਜੀ ਦਾ ਸ਼ੇਸ਼ਨਾਗ ਚੋਰੀ.!!

ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਵਿਖੇ ਸਥਿਤ ਸ਼ਿਵਾਲਾ ਮੰਦਰ ਵਿੱਚੋਂ ਭਗਵਾਨ ਸ਼੍ਰੀ ਗਣੇਸ਼ ਦਾ ਚਾਂਦੀ ਦਾ ਮੁਕਟ (200 ਗ੍ਰਾਮ), ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸਰੀ ਅਤੇ ਸ਼ਿਵਜੀ ਦਾ ਸ਼ੇਸ਼ਨਾਗ, ਜੋ ਬੀਤੇ ਦਿਨ ਮੰਦਗਰ ਦੇ ਵਿੱਚੋਂ ਚੋਰੀ ਹੋ ਗਿਆ। ...

ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਸਿੱਧੀ ਟੱਕਰ 'ਚ ਦੋ ਦੀ ਮੌਤ, ਤਿੰਨ ਗੰਭੀਰ ਜ਼ਖਮੀ !!!

ਬੀਤੀ ਦਰਮਿਆਨੀ ਰਾਤ ਨੂੰ ਪਿੰਡ ਖਡੂਰ ਸਾਹਿਬ ਦੇ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ, ਜਦੋਂਕਿ ਤਿੰਨ ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ...

ਨਮੀ ਵਾਲੇ ਝੋਨੇ ਦੀਆਂ ਟਰਾਲੀਆਂ ਨੂੰ ਮੰਡੀਆਂ 'ਚ ਨਹੀਂ ਹੋਣ ਦਿੱਤਾ ਜਾਵੇਗਾ ਦਾਖਲ-ਡੀ.ਸੀ ਗੋਇਲ

ਝੋਨੇ ਦੀ ਫਸਲ ਦੇ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਚਲਾਉਣ ਅਤੇ ਜਿਲ੍ਹਾ ਫਤਹਿਗੜ ਸਾਹਿਬ ਅਧੀਨ ਪੈਂਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ 'ਚ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੰਬੰਧੀ ਡਿਪਟੀ ਕਮਿਸ਼ਨਰ ਡਾ.ਪ੍ਰਸ਼ਾਂਤ ਕੁਮਾਰ ਗੋਇਲ ਵੱਲੋਂ ਸਿਵਲ ਪ੍ਰਸ਼ਾਸ਼ਨ, ਮੰਡੀਕਰਨ ਬੋਰਡ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ...

ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਦੇ ਦੋਸ਼ 'ਚ ਅਣਪਛਾਤੇ ਵਿਰੁੱਧ ਪਰਚਾ ਦਰਜ

ਨਜ਼ਦੀਕੀ ਪਿੰਡ ਮੀਹਾਂ ਸਿੰਘ ਵਾਲਾ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਦੇ ਦੋਸ਼ ਵਿੱਚ ਅਣਪਛਾਤੇ ਵਿਅਕਤੀ ਵਿਰੁੱਧ ਪੁਲਿਸ ਥਾਣਾ ਮੱਲਾਂਵਾਲਾ ਪੁਲਿਸ ਦੇ ਵਲੋਂ ਪਰਚਾ ਦਰਜ ਕੀਤਾ ਗਿਆ ਹੈ। ...

हेलमेट के बिना नहीं मिलेगा पेट्रोल पंप से तेल, 1 जून से आदेश लागू

नोएडा स्थित जनपद गौतम बुध नगर में एक जून से बिना हेलमेट पहने पेट्रोल पंप पर तेल डलवाने पहुंचे दुपहिया वाहन चालकों को पेट्रोल नहीं मिलेगा। ...

ਚਿੱਟੇ ਦਿਨੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਲੁੱਟਿਆ, ਖੋਹੇ 2 ਲੱਖ !!!

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਅੰਦਰ ਲੁੱਟਾਂਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਰੋਜ਼ਾਨਾ ਹੀ ਅੱਧੇ ਦਰਜਨ ਤੋਂ ਵੱਧ ਲੁੱਟਾਂਖੋਹਾਂ ਅਤੇ ਚੋਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ...

ਚੋਣਾਂ ਦੇ ਮੌਸਮ 'ਚ ਚੋਰ ਹੋਏ ਚੁਸਤ, ਪੁਲਿਸ ਪਈ ਸੁਸਤ...!!! (ਨਿਊਜ਼ਨੰਬਰ ਖਾਸ ਖਬਰ)

ਬੀਤੇ ਕੁਝ ਸਮੇਂ ਦੌਰਾਨ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ 'ਚ ਬੰਦ ਮਕਾਨਾਂ, ਦੁਕਾਨਾਂ ਅਤੇ ਹੋਰ ਧਾਰਮਿਕ ਸਥਾਨਾਂ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਅੰਜਾਮ ਦਿੱਤੀਆਂ ਚੋਰੀ ਦੀਆਂ ਵਾਰਦਾਤਾਂ ਦੇ ਕਿਸੇ ਮਾਮਲੇ ਨੂੰ ਖੰਨਾ ਪੁਲਿਸ ਸੁਲਝਾ ਨਹੀਂ ਸਕੀ ਹੈ। ...

ਦੁਕਾਨ 'ਚੋਂ ਬੈਟਰੀਆਂ ਚੋਰੀ ਕਰਨ ਦੇ ਇਲਜਾਮ ਤਹਿਤ ਇੱਕ ਗਿਰਫਤਾਰ, ਸਾਥੀ ਫਰਾਰ 

ਨਵੀਂ ਆਬਾਦੀ ਵਾਸੀ ਇੱਕ ਵਿਅਕਤੀ ਦੀ ਦੁਕਾਨ 'ਚੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕਰਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦਕਿ ਉਸਦਾ ਇੱਕ ਸਾਥੀ ਪੁਲਿਸ ਗਿਰਫਤ 'ਚੋਂ ਬਾਹਰ ਹੈ। ...

ਟਰੱਕ 'ਚੋਂ 30 ਗੱਟੇ ਚੌਲ ਚੋਰੀ ਕਰਨ ਦੇ ਦੋਸ਼ 'ਚ ਤਿੰਨ ਵਿਰੁੱਧ ਪਰਚਾ ਦਰਜ.!!

ਬੀਤੀ ਦਰਮਿਆਨੀ ਰਾਤ ਨੂੰ ਇੱਕ ਟਰੱਕ ਵਿੱਚੋਂ 30 ਗੱਟੇ ਚੌਲ ਚੋਰੀ ਕਰਨ ਦੇ ਦੋਸ਼ ਵਿੱਚ ਥਾਣਾ ਜ਼ੀਰਾ ਸਿਟੀ ਪੁਲਿਸ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ...