ਅਖੀਰ ਤਾਰਾ ਸਿੰਘ ਕਾਗਜ਼ਾਂ ਸਮੇਤ ਪਹੁੰਚਿਆ ਪਾਕਿਸਤਾਨ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 09 2019 17:13
Reading time: 0 mins, 54 secs

ਮਸ਼ਹੂਰ ਹਿੰਦੀ ਫਿਲਮ ਗ਼ਦਰ ਇੱਕ ਪ੍ਰੇਮ ਕਥਾ ਬਹੁਤ ਹੀ ਚਰਚਿਤ ਫਿਲਮ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰ ਸੰਨੀ ਦਿਓਲ ਨੇ ਤਾਰਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਦੀ ਕਹਾਣੀ 1947 ਦੇ ਵੰਡ ਦੇ ਦੁਖਾਂਤ ਦੀ ਕਹਾਣੀ ਹੈ ਜੋਕਿ ਉਸ ਸਮੇਂ ਇੱਕ ਮੁਸਲਿਮ ਪਰਿਵਾਰ ਦੀ ਕੁੜੀ ਆਪਣੇ ਪਰਿਵਾਰ ਤੋਂ ਵਿੱਛੜ ਕੇ ਭਾਰਤ ਰਹਿ ਜਾਂਦੀ ਹੈ ਅਤੇ ਫਿਰ ਸੰਨੀ ਦਿਓਲ ਦਾ ਉਸ ਨਾਲ ਵਿਆਹ ਹੁੰਦਾ ਹੈ ਅਤੇ ਫਿਰ ਪਾਕਿਸਤਾਨ ਵਿੱਚ ਬੈਠੇ ਉਸਦੇ ਮਾਪੇ ਉਸ ਨੂੰ ਪਾਕਿਸਤਾਨ ਲੈ ਜਾਂਦੇ ਹਨ ਅਤੇ ਫਿਰ ਉਹ ਉਸ ਨੂੰ ਕੈਦ ਕਰ ਲੈਂਦੇ ਹਨ ਅਤੇ ਤਾਰਾ ਸਿੰਘ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਦਾ।

ਇਸ ਫਿਲਮ ਵਿੱਚ ਤਾਰਾ ਸਿੰਘ ਦਾ ਇੱਕ ਡਾਇਲੋਗ ਜੋ ਬਹੁਤ ਮਸ਼ਹੂਰ ਹੋਇਆ ਸੀ ਉਹ ਸੀ ਕਿ ਇੱਕ ਕਾਗਜ਼ ਤੇ ਮੋਹਰ ਨਹੀਂ ਲੱਗੇਗੀ ਤਾਂ ਕੀ ਤਾਰਾ ਸਿੰਘ ਪਾਕਿਸਤਾਨ ਨਹੀਂ ਜਾਵੇਗਾ। ਇਸ ਡਾਇਲੋਗ ਨੇ ਬਹੁਤ ਵਾਹ ਵਾਹੀ ਖੱਟੀ ਸੀ। ਅੱਜ ਤਾਰਾ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸਾਂਸਦ ਹਨ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੇ ਜਾਣ ਵਾਲੇ ਵਫਦ ਦਾ ਹਿੱਸਾ ਵੀ ਹਨ। ਸੰਨੀ ਦਿਓਲ ਦੇ ਪਾਕਿਸਤਾਨ ਪਹੁੰਚਣ ਤੇ ਕੁਝ ਲੋਕ ਚੁਟਕੀ ਲੈ ਰਹੇ ਹਨ ਕਿ ਅਖੀਰ ਤਾਰਾ ਸਿੰਘ ਕਾਗਜ਼ਾਂ ਸਮੇਤ ਪਹੁੰਚਿਆ ਪਾਕਿਸਤਾਨ।