ਡੀ.ਟੀ.ਐਫ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

Last Updated: Nov 08 2019 19:16
Reading time: 0 mins, 39 secs

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਕਪੁਰਥਲਾ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਕਪੂਰਥਲਾ ਰਾਹੀਂ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਦੇਣ ਵਾਲ਼ੇ ਵਫ਼ਦ ਦੀ ਅਗਵਾਈ ਅਸ਼ਵਨੀ ਟਿੱਬਾ ਜਿਲ੍ਹਾ ਪ੍ਰਧਾਨ ਅਤੇ ਬਲਵਿੰਦਰ ਭੰਡਾਲ਼ ਸੂਬਾ ਕਮੇਟੀ ਮੈਂਬਰ ਨੇ ਕੀਤੀ। ਆਗੂਆਂ ਮੰਗ ਕੀਤੀ ਕਿ ਧਰਨੇ ਤੇ ਬੈਠੇ ਬੀ ਐੱਡ ਅਤੇ ਈ.ਟੀ.ਟੀ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਖਾਲੀ ਪੋਸਟਾਂ ਤੇ ਪੂਰੇ ਪੇ ਸਲੇਲ ਤੇ ਰੈਗੂਲਰ ਤੌਰ ਤੇ ਭਰਤੀ ਕੀਤਾ ਜਾਵੇ ਅਤੇ ਮਹਿਲ ਕਲਾਂ ਕਾਂਡ ਵਿੱਚ ਕਿਰਨਜੀਤ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਵਾਲ਼ੇ ਲੋਕ ਆਗੂ ਮਨਜੀਤ ਧਨੇਰ ਨੂੰ ਕੀਤੀ ਉਮਰ ਕੈਦ ਰੱਦ ਕੀਤੀ ਜਾਵੇ ਅਤੇ 40 ਦਿਨ ਤੋਂ ਚੱਲ ਰਿਹਾ ਧਰਨਾਂ ਖਤਮ ਕਰਾਇਆ ਜਾਵੇ। ਇਸ ਮੌਕੇ ਤਜਿੰਦਰ ਸਿੰਘ, ਰਜੇਸ਼ ਮੈਂਗੀ, ਪਵਨ ਜੋਸ਼ੀ, ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ, ਨਰਿੰਦਰ ਔਜਲਾ, ਗੁਰਦੀਪ ਧੰਮ, ਰੋਹਿਤ ਸ਼ਰਮਾ, ਗੁਰਮੁਖ ਲੋਕਪ੍ਰੇਮੀ, ਪਰਮਿੰਦਰਜੀਤ ਸਿੰਘ, ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਅਧਿਆਪਕ ਆਗੂ ਹਾਜ਼ਰ ਸਨ।