ਸਕੂਲ ਗਈਆਂ ਦੋ ਵਿਦਿਆਰਥਣਾਂ ਹੋਈਆਂ ਲਾਪਤਾ !!

Last Updated: Nov 08 2019 18:23
Reading time: 0 mins, 39 secs

12ਵੀਂ ਜਮਾਤ ਦੀ ਇੱਕ ਵਿਦਿਆਰਥਣ ਅਤੇ ਉਸਦੀ ਸਹੇਲੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਲੜਕੀਆਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਇਸ ਮਾਮਲੇ 'ਚ ਸੂਚਨਾ ਮਿਲਣ 'ਤੇ ਸਬੰਧਤ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਫਾਜ਼ਿਲਕਾ ਪੁਲਿਸ ਨੇ ਫਾਜ਼ਿਲਕਾ ਦੇ ਰਾਧਾ ਸੁਆਮੀ ਕਲੋਨੀ ਵਾਸੀ ਇੱਕ ਵਿਅਕਤੀ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀ ਖਿਲਾਫ਼ ਅਧੀਨ ਧਾਰਾ 363, 366 ਏ, 3, 4 ਪੋਕਸੋ ਐਕਟ ਤਹਿਤ ਮੁਕਦਮਾ ਦਰਜ ਕਰਕੇ ਕਾਰਵਾਈ ਅਰੰਭੀ ਹੈ। ਦੱਸਿਆ ਗਿਆ ਹੈ ਕਿ ਕੋਮਲ ਅਤੇ ਉਸਦੀ ਸਹੇਲੀ ਸੋਨੀਆ 12ਵੀਂ ਜਮਾਤ 'ਚ ਪੜ੍ਹਦੀਆਂ ਹਨ ਅਤੇ ਆਪਸ 'ਚ ਸਹੇਲੀਆਂ ਵੀ ਹਨ। ਬੀਤੇ ਦਿਨੀਂ ਉਹ ਸਕੂਲ ਗਈਆਂ ਪਰ ਵਾਪਸ ਘਰੇ ਨਹੀਂ ਪਰਤੀਆਂ। ਦੋਵੇਂ ਹੀ ਲੜਕੀਆਂ ਨਾਬਾਲਗ ਦੱਸੀਆਂ ਜਾਂਦੀਆਂ ਹਨ। ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਪ੍ਰੰਤੂ ਹਲੇ ਤੱਕ ਕੋਈ ਅਤਾ ਪਤਾ ਨਹੀਂ ਚੱਲਿਆ ਹੈ।