ਵਿਆਹ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ, ਪਤੀ-ਪਤਨੀ ਤੇ ਪੁੱਤਰ ਸਣੇ ਕਰੀਬ ਅੱਧੇ ਦਰਜਨ ਲੋਕਾਂ 'ਤੇ ਮੁਕੱਦਮਾ ਦਰਜ

Last Updated: Nov 08 2019 18:20
Reading time: 0 mins, 45 secs

ਵਿਆਹ ਦਾ ਝਾਂਸਾ ਦੇ ਕੇ ਲੜਕੀਆਂ ਨੂੰ ਭਜਾ ਲੈ ਜਾਣ, ਉਨ੍ਹਾਂ ਨਾਲ ਬਲਾਤਕਾਰ ਦੇ ਮਾਮਲੇ ਆਏ ਦਿਨ ਹੀ ਸੁਰਖੀਆਂ 'ਚ ਆਉਂਦੇ ਹਨ। ਅਜਿਹਾ ਮਾਮਲਾ ਫਾਜ਼ਿਲਕਾ ਦਾ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਪੁਲਿਸ ਨੇ ਪਤੀ-ਪਤਨੀ ਸਣੇ ਉਸਦੇ ਪੁੱਤਰ ਸਮੇਤ ਕਰੀਬ 6 ਜਣਿਆਂ 'ਤੇ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ 'ਚ ਥਾਣਾ ਸਿਟੀ ਪੁਲਿਸ ਨੇ ਪ੍ਰਭਜੋਤ ਸਿੰਘ ਉਰਫ ਹੈਪੀ ਪੁੱਤਰ ਹਰਬੰਸ ਸਿੰਘ, ਹਰਬੰਸ ਸਿੰਘ ਪੁੱਤਰ ਤਾਰਾ ਸਿੰਘ, ਦਲਜੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਐਬੀਸ਼ਨ ਅਕੈਡਮੀ ਗਊਸ਼ਾਲਾ ਰੋਡ ਫਾਜ਼ਿਲਕਾ, ਗਗਨ ਪੁੱਤਰ ਮੋਹਨ ਸਿੰਘ ਅਤੇ 2-3 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਅਧੀਨ ਧਾਰਾ 354, 509, 328, 506 ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕਾਰਵਾਈ ਅਰੰਭੀ ਹੈ। 21 ਸਾਲਾਂ ਪੀੜਿਤਾ ਕਾਜੋਲ (ਬਦਲਿਆ ਹੋਇਆ ਨਾਮ) ਨੇ ਇਲਜ਼ਾਮ ਲਗਾਇਆ ਕਿ ਉਕਤ ਨਾਮਜ਼ਦ ਮੁਲਜ਼ਮਾਂ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਉਸਦੇ ਨਾਲ ਬਲਾਤਕਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਫਤੀਸ਼ ਜਾਰੀ ਹੈ ਅਤੇ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਕੇ ਅੱਗੇ ਦੀ ਕਾਰਵਾਈ ਅਰੰਭੀ ਜਾਵੇਗੀ।