ਜ਼ਿਲ੍ਹਾ ਫਰੀਦਕੋਟ ਦੇ 40 ਨੌਜਵਾਨਾਂ ਨੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕੱਢੀ ਸਾਈਕਲ ਰੈਲੀ

Last Updated: Nov 08 2019 18:19
Reading time: 0 mins, 34 secs

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਪੂਰੇ ਸਿੱਖ ਜਗਤ ਦੇ ਮਨ ਵਿੱਚ ਸ਼ਰਧਾ ਅਤੇ ਉਤਸ਼ਾਹ ਭਰਿਆ ਪਿਆ ਹੈ। ਹਰ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਇੱਕ ਵਿਲੱਖਣ ਢੰਗ ਨਾਲ ਅਤੇ ਇੱਕ ਯਾਦਗਾਰ ਤਰੀਕੇ ਨਾਲ ਮਨਾਉਣਾ ਚਾਹੁੰਦਾ ਹੈ। ਅਜਿਹਾ ਹੀ ਕੁਝ ਜ਼ਿਲ੍ਹਾ ਫਰੀਦਕੋਟ ਦੇ 40 ਨੌਜਵਾਨਾਂ ਨੇ ਕੀਤਾ। ਜ਼ਿਲ੍ਹੇ ਦੇ ਨੌਜਵਾਨਾਂ ਵੱਲੋਂ ਇੱਕ ਸਾਈਕਲ ਰੈਲੀ ਵਿੱਚ ਹਿੱਸਾ ਲਿਆ ਗਿਆ। ਇਸ ਸਾਈਕਲ ਰੈਲੀ 'ਚ 550 ਦੀ ਗਿਣਤੀ 'ਚ ਸਾਈਕਲਿਸਟ ਸ਼ਾਮਲ ਹੋਏ ਅਤੇ ਇਹਨਾਂ 550 ਵਿੱਚੋਂ 40 ਸਾਈਕਲਿਸਟ ਫਰੀਦਕੋਟ ਜ਼ਿਲ੍ਹੇ ਦੇ ਸਨ। ਇਸ ਸਾਈਕਲ ਰੈਲੀ 'ਚ ਸਭ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਖੇਡ ਵਿਭਾਗ ਵੱਲੋਂ ਸਾਈਕਲ ਰੈਲੀ ਵਾਸਤੇ ਲੋੜੀਂਦੇ ਸਾਰੇ ਪ੍ਰਬੰਧ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤੇ ਗਏ।