ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੇ ਪਾਸ ਕੀਤੇ ਮਤੇ ਲਈ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਪੰਜਾਬ ਸਰਕਾਰ ਨੂੰ ਸਖ਼ਤ ਤਾੜਨਾ

Last Updated: Nov 08 2019 18:23
Reading time: 3 mins, 54 secs

ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਸ੍ਰੀ ਸੁਲਤਾਨਪੁਰ ਸਾਹਿਬ ਲੋਧੀ ਦੇ ਗੁਰਦੁਆਰਾ ਹੱਟ ਸਾਹਿਬ ਵਿਖੇ ਬੀਤੇ 1 ਅਕਤੂਬਰ ਨੂੰ ਸ਼ੁਰੂ ਕੀਤਾ ਗਿਆ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁੱਧ ਪਾਠ ਬੋਧ ਸਮਾਗਮ ਸੰਪੰਨ ਹੋ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਪਾਠ ਬੋਧ ਸਮਾਗਮ ਦੌਰਾਨ ਸਕੂਲੀ ਬੱਚੀਆਂ, ਔਰਤਾਂ ਅਤੇ ਹਜ਼ਾਰਾਂ ਨੌਜਵਾਨਾਂ ਨੇ ਗੁਰਬਾਣੀ ਸੰਥਿਆ ਲਈ ਅਤੇ ਟਕਸਾਲ ਦੇ ਸੂਝਵਾਨ ਸਿੰਘਾਂ ਤੋਂ ਸਿੱਖ ਰਹਿਤ ਮਰਯਾਦਾ-ਸਿਧਾਂਤ ਆਦਿ ਦੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਕਸਾਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਸ਼ਤਾਬਦੀ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਗੁਰੂ ਸਾਹਿਬਾਨ ਦੇ ਉਪਦੇਸ਼ ਤੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਆਪ ਅਪਣਾਉਣ ਤੇ ਦੂਜਿਆਂ ਤੱਕ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਪਾਠ ਬੋਧ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਹਿੱਸਾ ਲੈਣ ਤੋਂ ਪ੍ਰਭਾਵਿਤ ਹੁੰਦੇ ਹੋਏ ਟਕਸਾਲ ਮੁਖੀ ਨੇ ਸਿੱਖ ਕੌਮ 'ਚ ਸ਼ੁੱਧ ਪਾਠ ਪ੍ਰਤੀ ਆਈ ਚੇਤਨਤਾ ਤੇ ਖ਼ੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਸ਼ੁੱਧ ਉਚਾਰਣ ਇੱਕ ਮਹਾਨ ਸੇਵਾ ਹੈ, ਇਸ ਦੇ ਤੁੱਲ ਕੁਝ ਭੀ ਨਹੀਂ।

ਉਨ੍ਹਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਗੁਰਬਾਣੀ ਦੇ ਸ਼ੁੱਧ ਉਚਾਰਨ ਨਾਲ ਹੀ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ। ਇਸ ਕਰਕੇ ਬਾਣੀ ਸ਼ੁੱਧ ਉਚਾਰਨ ਅਤੇ ਸਮਝ ਨਾਲ ਪੜ੍ਹੀ ਜਾਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਦਮਦਮੀ ਟਕਸਾਲ ਆਪਣੇ ਪ੍ਰਮੁੱਖ ਪ੍ਰਯੋਜਨ ਤਹਿਤ ਗੁਰਬਾਣੀ ਸੰਥਿਆ, ਪ੍ਰਚਾਰ ਅਤੇ ਪਸਾਰ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਜੋ ਕਿ ਸ਼ਲਾਘਾਯੋਗ ਹੈ। ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ, ਬਾਬਾ ਪ੍ਰਦੀਪ ਸਿੰਘ ਬੋਰਵਾਲ, ਬਾਬਾ ਬੰਤਾ ਸਿੰਘ ਨੇ ਦਮਦਮੀ ਟਕਸਾਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦਮਦਮੀ ਟਕਸਾਲ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਲਾਕੇ ਦੀਆਂ ਸੰਗਤਾਂ ਨੇ ਦਮਦਮੀ ਟਕਸਾਲ ਵੱਲੋਂ ਕੀਤੇ ਗਏ ਸਮਾਗਮ 'ਚ ਭਾਰੀ ਗਿਣਤੀ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਜੱਥੇਦਾਰ ਜਸਬੀਰ ਸਿੰਘ ਖ਼ਾਲਸਾ, ਸੰਤ ਬਾਬਾ ਪਾਲ ਸਿੰਘ ਪਟਿਆਲਾ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਪਰਮਾਨੰਦ ਜੀ ਉਦਾਸੀਨ, ਮਹੰਤ ਭੁਪਿੰਦਰ ਗਿਰੀ, ਸੰਤ ਗੁਰਨਾਮ ਸਿੰਘ ਡਰੋਲੀ, ਅਮਰਬੀਰ ਸਿੰਘ ਢੋਟ, ਗੁਰਬਚਨ ਸਿੰਘ ਕਰਮੂਵਾਲਾ, ਜੀਵਾ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਭਾਈ ਸਵਰਨ ਸਿੰਘ ਖ਼ਾਲਸਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਸੰਤ ਈਸ਼ਵਰ ਆਨੰਦ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਮਹੰਤ ਮਹਾਤਮਾ ਮੁਨੀ, ਬਾਬਾ ਦਰਸ਼ਨ ਸਿੰਘ ਘੋਰਿਵਾਲ, ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਧੰਨਾ ਸਿੰਘ ਨਾਨਕਸਰ, ਬਾਬਾ ਸੁਖਦੇਵ ਸਿੰਘ ਚੰਨਕੇ, ਵਰਿੰਦਰ ਮੁਨੀ ਜੀ, ਬਾਬਾ ਦਿਲਬਾਗ ਸਿੰਘ ਅਫ਼ਰਕੇ, ਜਰਨੈਲ ਸਿੰਘ ਡੋਗਰਾਂਵਾਲਾ,ਗਿ: ਜਗਦੀਪ ਸਿੰਘ ਅਰਦਾਸੀਆ, ਭਾਈ ਪ੍ਰਮਿੰਦਰ ਸਿੰਘ ਜਾਰਜਪੁਰ, ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ, ਬਾਬਾ ਕਸ਼ਮੀਰ ਸਿੰਘ, ਜੱਥੇ: ਬਾਬਾ ਕਾਲਾ ਸਿੰਘ ਕਾਰਸੇਵਾ ਬਾਬਾ ਭੁਰੇ ਵਾਲੇ, ਜੱਥੇ: ਸੁਖਦੇਵ ਸਿੰਘ ਅਨੰਦਪੁਰ, ਮੈਨੇਜਰ ਸਤਨਾਮ ਸਿੰਘ ਰਿਆੜ, ਮੁਖ਼ਤਿਆਰ ਸਿੰਘ, ਸੁਖਜੀਤ ਸਿੰਘ ਟਪਈਆਂ, ਬਾਬਾ ਚਰਨਜੀਤ ਸਿੰਘ ਜਸੋਵਾਲ, ਗਿਆਨ. ਜੁਗਰਾਜ ਸਿੰਘ, ਗਿ: ਸੁਖਜਿੰਦਰ ਸਿੰਘ, ਗਿ: ਗੁਰਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਚੰਡੀਗੜ੍ਹ, ਜੱਥੇਦਾਰ ਭਾਈ ਤਰਲੋਚਨ ਸਿੰਘ, ਗਿ: ਬਲਜਿੰਦਰ ਸਿੰਘ, ਗਿਆਨੀ ਰਾਜਪਾਲ ਸਿੰਘ, ਬਲਵਿੰਦਰ ਸਿੰਘ ਬਾਜਵਾ, ਭਾਈ ਜੋਗਾ ਸਿੰਘ, ਭਾਈ ਰਣਜੋਧ ਸਿੰਘ ਗ੍ਰੰਥੀ, ਭਗਤ ਬਾਬਾ ਮਿਲਖਾ ਸਿੰਘ, ਪ੍ਰਮਜੀਤ ਸਿੰਘ ਯੂ ਕੇ, ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਕਸ਼ਮੀਰ ਸਿੰਘ, ਜੱਥੇ: ਜੈਮਲ ਸਿੰਘ, ਬਾਬਾ ਅਜੀਤ ਸਿੰਘ, ਸ਼ਰੜਜੀਤ ਸਿੰਘ ਢੋਟੀਆਂ,ਭਾਈ ਕੈਪਟਨ ਸਿੰਘ ਯੂ ਕੇ, ਬਾਬਾ ਮਹਿੰਦਰ ਸਿੰਘ ਜਨੇਰਵਾਲੇ, ਬਾਬਾ ਸਤਨਾਮ ਸਿੰਘ ਬਲੀਆਂ, ਭਾਈ ਅਜਮੇਰ ਸਿੰਘ ਐਡੀਸ਼ਨ ਸਕੱਤਰ, ਬਾਬਾ ਦਲੇਰ ਸਿੰਘ ਮਲੋਆ, ਭਾਈ ਮਲਕ ਸਿੰਘ, ਜੱਥੇ: ਬਲਵਿੰਦਰ ਸਿੰਘ ਮਾਲਮ, ਜਸਵਿੰਦਰ ਸਿੰਘ ਪਟਿਆਲਾ, ਗਿ: ਸੁਲਖਣ ਸਿੰਘ ਆਦਿ ਵੀ ਮੌਜੂਦ ਸਨ।

ਇਸ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਨੇ ਪੰਜਾਬ ਵਿਧਾਨਸਭਾ ਵਿੱਚ ਬੀਬੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਦੇ ਪਾਸ ਕੀਤੇ ਮਤੇ ਦੇ ਵਿਰੁੱਧ ਇੱਕ ਮਤਾ ਰੱਖਦਿਆਂ ਦਮਦਮੀ ਟਕਸਾਲ ਅਤੇ ਸੰਤ ਸਮਾਜ, ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਸਖ਼ਤ ਨਿਖੇਧੀ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪੁਰਾਤਨ ਤੇ ਗੁਰੂ ਸਾਹਿਬਾਨ ਦੇ ਵੇਲੇ ਤੋਂ ਚਲੀ ਆ ਰਹੀ ਮਰਯਾਦਾ ਵਿੱਚ ਦਖ਼ਲ ਦੇਣ ਅਤੇ ਪੰਥ ਵਿੱਚ ਦੁਬਿਧਾ ਪੈਦਾ ਕਰਨ ਲਈ ਸਰਕਾਰ ਨੂੰ ਸਖ਼ਤ ਤਾੜਨਾ ਕੀਤੀ ਗਈ ਅਤੇ ਮਤਾ ਵਾਪਸ ਲੈਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਮਰਿਆਦਾ ਉੱਤੇ ਪਹਿਰਾ ਦੇਣਾ ਸਾਡਾ ਸਭ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਪਾਰਟੀ ਸਿੱਖਾਂ ਨੂੰ ਮਰਯਾਦਾ ਨਾ ਸਮਝਾਵੇ। ਟਕਸਾਲ ਮੁਖੀ ਨੇ ਉਨ੍ਹਾਂ ਸੰਤ ਤੇ ਪੰਥਕ ਸ਼ਖ਼ਸੀਅਤਾਂ ਜੋ ਕਾਂਗਰਸ ਤੇ ਸਰਕਾਰ ਦੀ ਬੁੱਕਲ ਵਿੱਚ ਬੈਠੀਆਂ ਹਨ ਤੇ ਉਨ੍ਹਾਂ ਦੀ ਹਮਾਇਤ ਚ ਵਿਚਰ ਰਹੀਆਂ ਹਨ ਨੂੰ ਵੀ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਅੱਜ ਕਿੱਥੇ ਚਲੀ ਗਈ, ਜੋ ਗੁਰ ਮਰਯਾਦਾ ਦੀ ਰਾਖੀ ਲਈ ਤਤਪਰ ਹੋਇਆ ਕਰਦੇ ਸਨ। ਉਹ ਅੱਜ ਖ਼ਾਮੋਸ਼ ਕਿਉਂ ਹਨ? ਉਨ੍ਹਾਂ ਕਿਹਾ ਕਿ ਸਰਕਾਰ ਤੇ ਕਾਂਗਰਸ ਦੀਆਂ ਅਜਿਹੀਆਂ ਨਾਪਾਕ ਇਰਾਦਿਆਂ ਨੂੰ ਬੂਰ ਨਹੀਂ ਪੈਣ ਦਿਆਂਗੇ। ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਪ੍ਰਦੀਪ ਸਿੰਘ ਬੋਰਵਾਲ ਨੇ ਵੀ ਕਿਹਾ ਕਿ ਸਰਕਾਰ ਆਪਣੇ ਕੰਮ ਚ ਧਿਆਨ ਦੇਣ ਪਰ ਪੰਥ ਦੀ ਮਰਯਾਦਾ ਚ ਦਖ਼ਲ ਦੇਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।