ਮੰਗਣੀ ਟੁੱਟੀ ਤਾਂ, ਮੁੰਡੇ ਨੇ ਮਾਰ ਦਿੱਤੀ ਭਾਖ਼ੜਾ 'ਚ ਛਾਲ!

Last Updated: Nov 08 2019 18:28
Reading time: 0 mins, 51 secs

ਪਿਛਲੇ ਦਿਨੀ ਭਾਖ਼ੜਾ ਨਹਿਰ 'ਚ ਛਾਲ ਮਾਰਕੇ ਆਤਮ ਹੱਤਿਆ ਕਰਨ ਵਾਲੇ ਨੌਜਵਾਨ ਦੀ ਪਹਿਚਾਣ ਖੰਨਾਂ ਨਿਵਾਸੀ ਅਨਮੋਲਦੀ ਸਿੰਘ ਦੇ ਤੌਰ ਤੇ ਹੋਈ ਹੈ। ਅਨਮੋਲ ਦੀ ਲਾਸ਼ ਬ੍ਰਾਮਦ ਹੋਣ ਦੇ ਤੁਰੰਤ ਬਾਅਦ ਇਸ ਗੱਲ ਦਾ ਵੀ ਖ਼ੁਲਾਸਾ ਹੋ ਗਿਆ ਹੈ ਕਿ, ਆਖ਼ਰ ਉਸਨੇ ਆਤਮ ਹੱਤਿਆ ਕੀਤੀ ਕਿਉ ਸੀ। ਆਤਮ ਹੱਤਿਆ ਦੀ ਵਜ਼ਾਹ ਮੰਗਣੀ ਦਾ ਟੁੱਟਣਾਂ ਦੱਸਿਆ ਜਾ ਰਿਹਾ ਹੈ। 

ਪੁਲਸ ਦੀ ਮੁਢਲੀ ਜਾਂਚ ਦੇ ਦੌਰਾਨ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ, ਇਸੇ ਸਾਲ ਦੇ ਮਾਰਚ ਮਹੀਨੇ ਵਿੱਚ ਅਨਮੋਲਦੀਪ ਦੀ ਕਿਸੇ ਅਸਟ੍ਰੇਲੀਅਨ ਕੁੜੀ ਨਾਲ ਹੋਈ ਸੀ। ਲੰਘੇ ਦਿਨੀ ਹੀ ਉਕਤ ਕੁੜੀ ਨੇ ਉਸ ਨਾਲ ਵਿਆਹ ਕਰਵਾਉਣੋਂ ਕੋਰਾ ਕਰਾਰਾ ਜਵਾਬ ਦੇ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ, ਕੁੜੀ ਦਾ ਜਵਾਬ ਸੁਣ ਕੇ ਅਨਮੋਲ ਮਾਨਸਿਕ ਤੌਰ ਤੇ ਬੇਹੱਦ ਪਰੇਸ਼ਾਨ ਹੋ ਗਿਆ ਅਤੇ ਇਸੇ ਮਾਨਸਿਕ ਪਰੇਸ਼ਾਨੀ ਦੇ ਵਿੱਚ ਹੀ ਉਸਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁਲਿਸ ਨੇ ਅਨਮੋਲ ਦੀ ਲਾਸ਼ ਬ੍ਰਾਮਦ ਕਰਕੇ ਪੋਸਟਮਾਰਟ ਦੇ ਬਾਅਦ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਉਕਤ ਮਾਮਲੇ ਵਿੱਚ ਕਿਸੇ ਦੇ ਵੀ ਬਰ-ਖ਼ਿਲਾਫ਼ ਪਰਚਾ ਦਰਜ ਹੋਣ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਮਿਲ ਸਕੀ।