ਯਾਦ ਹੈ 8 ਨਵੰਬਰ 2016 ? (ਨਿਊਜ਼ਨੰਬਰ ਖ਼ਾਸ ਖਬਰ)

Last Updated: Nov 08 2019 12:33
Reading time: 1 min, 38 secs

ਭਾਰਤ ਦੇ ਲੋਕ ਨੂੰ ਸਾਲ 2016 ਦੀ 8 ਨਵੰਬਰ ਦੀ ਸ਼ਾਮ ਹਾਲੇ ਤੱਕ ਨਹੀਂ ਭੁੱਲੀ ਹੋਣੀ l ਇਸ ਸ਼ਾਮ ਨੇ ਭਾਰਤ ਦੇ ਲੋਕਾਂ ਪੈਰਾਂ ਹੇਠੋ ਇਕਦਮ ਜਮੀਨ ਖਿੱਚ ਲਈ ਸੀ l ਇਸ ਦਿਨ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਅਖੀਰ ਹੋਇਆ ਕਿ ਹੈ ਅਤੇ ਲੋਕ ਕਰਨ ਕੀl ਜੇਕਰ ਹਾਲੇ ਵੀ ਕਿਸੇ ਨੂੰ ਸਮਝ ਨਹੀਂ ਆਈ ਤਾ ਮੈਂ ਸਾਫ ਸਾਫ ਦੱਸ ਦਿੰਦਾ ਹੈ ਕਿ ਮੈਂ ਗੱਲ ਕਰ ਰਿਹਾ ਹੈ ਨੋਟ ਬੰਦੀ ਦੀ ਜੋ ਅੱਜ ਹੀ ਦੇ ਦਿਨ ਜਾਣੀ ਕਿ 8 ਨਵੰਬਰ 2016 ਦੀ ਸ਼ਾਮ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਚਾਨਕ ਇਹ ਐਲਾਨ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ 500 ਅਤੇ ਹਜ਼ਾਰ ਦੇ ਨੋਟ ਨਹੀਂ ਚੱਲਣਗੇ ਅਤੇ ਲੋਕਾਂ ਨੂੰ ਵਣੇ ਨੋਟ ਸਿਰਫ 2000 ਰੁਪਈਏ ਤੱਕ ਹੀ ਮਿਲ ਸਕਣਗੇ ਉਹ ਵੀ ਅਧਾਰ ਕਾਰਡ ਦਿਖਾ ਕੇ l ਇਸ ਤੋਂ ਬਾਅਦ ਜੋ ਭਾਰਤ ਦੇ ਲੋਕਾਂ ਦੇ ਹਾਲਤ ਹੋਏ ਉਨ੍ਹਾਂ ਦਾ ਜਿਕਰ ਕਰਨਾ ਵੀ ਬਹੁਤ ਦੁਖਦਾਈ ਸਾਬਤ ਹੁੰਦਾ ਹੈ l

ਕਿਵੇਂ ਉਸ ਸਮੇਂ ਸਿਰਫ 2000 ਰੁਪਈਏ ਬੈਂਕ ਵਿੱਚੋਂ ਕਢਵਾਉਣ ਲਈ ਬੈਂਕ ਮੂਹਰੇ ਲੰਮੀਆਂ ਲਾਈਨਾਂ ਲੱਗਦੀਆਂ ਸਨ ਅਤੇ ਕਿੰਨੇ ਲੋਕ ਇਸ ਸਦਮੇ ਕਰਕੇ ਆਪਣੀ ਜਾਨ ਗਵਾ ਬੈਠੇ ਸਨl ਲੋਕਾਂ ਨੇ ਜੋ ਤਸੀਹੇ ਜ਼ੁਲਮ ਉਸ ਸਮੇ ਸਹੇ ਉਨ੍ਹਾਂ ਦੀ ਦਾਸਤਾਨ ਵੀ ਬੜੀ ਦੁਖਦਾਈ ਹੈ ਕਿਉਂਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਨਵੰਬਰ ਵਿਆਹਾਂ ਦਾ ਸੀਜਨ ਹੁੰਦਾ ਹੈ ਅਤੇ ਜਿੰਨਾ ਲੋਕਾਂ ਦੇ ਬੱਚਿਆਂ ਦੇ ਵਿਆਹ ਸਨ ਖਾਸ ਕਰਕੇ ਕੁੜੀਆਂ ਦੇ ਮਾਪਿਆਂ ਲਈ ਬਹੁਤ ਵੱਡੀ ਮੁਸ਼ਕਿਲ ਸਾਹਮਣੇ ਆ ਗਈ ਸੀ ਕਈਆਂ ਨੇ ਇਸ ਸਮੇ ਦੌਰਾਨ ਵਿਆਹ ਸਾਲ ਸਾਲ ਪਿੱਛੇ ਕੀਤੇ ਜਿੰਨਾ ਦੀ ਮਜਬੂਰੀ ਸੀ ਉਨ੍ਹਾਂ ਨੇ ਬੇਹੱਦ ਮੁਸ਼ਕਿਲ ਹਾਲਾਤ ਵਿੱਚ ਵਿਆਹ ਭੁਗਤਾਏ l ਲੋਕ ਭਾਵੇਂ ਇਸ ਔਖੇ ਦੌਰ ਵਿੱਚੋਂ ਨਿੱਕਲ ਗਏ ਪਰ ਅਸਲ ਮਾਰ ਪਈ ਸਾਡੇ ਦੇਸ਼ ਦੀ ਅਰਥਵਿਵਸਥਾ ਤੇ ਜੋ ਤਿੰਨ ਸਾਲ ਬੀਤਣ ਦੇ ਬਾਅਦ ਵੀ ਖੜੀ ਨਹੀਂ ਹੋ ਸਕੀ ਅਤੇ ਹੁਣ ਤਾ ਬਹੁਤੇ ਮਾੜੇ ਹਾਲਾਤਾਂ ਵਿੱਚ ਚੱਲ ਰਹੀ ਹੈ l ਇਸ ਨੋਟ ਬੰਦੀ ਦਾ ਇੱਕ ਕਰਨ ਇਹ ਵੀ ਦੱਸਿਆ ਗਿਆ ਕਿ ਇਸ ਨਾਲ ਨਕਲੀ ਕਰੰਸੀ ਤੇ ਲਗਾਮ ਲੱਗ ਜਾਵੇਗੀ ਪਰ ਹਾਲੇ ਵੀ ਅਜਿਹਾ ਨਹੀਂ ਹੋ ਸਕਿਆ ਸਰਕਾਰ ਭਾਵੇਂ ਕੁਝ ਕਹੇ ਪਰ ਭਾਰਤ ਦੇ ਲੋਕ ਅਤੇ ਭਾਰਤ ਹਾਲੇ ਤੱਕ ਇਸ ਝਟਕੇ ਤੋਂ ਸੰਭਲ ਸਕਿਆ।