ਲੱਗਦੈ, ਪੁਲਿਸ ਦੀ ਖੁੱਲ ਗਈ ਨੀਂਦ !!(ਨਿਊਜ਼ਨੰਬਰ ਖ਼ਾਸ ਖਬਰ)

Last Updated: Nov 07 2019 13:00
Reading time: 2 mins, 31 secs

ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਪੁਲਿਸ ਵੱਲੋਂ ਸੂਬਾ ਪੰਜਾਬ 'ਚ ਧੜਾਧੜ ਕੀਤੇ ਜਾ ਰਹੇ ਮੁਕਦਮੇ ਦਰਜ ਨੂੰ ਵੇਖ ਕੇ ਲੋਕ ਹੈਰਾਨ ਹਨ, ਗੱਲਾ ਤਾ ਇਥੋ ਤੱਕ ਹੋ ਰਹੀਆਂ ਹਨ ਕਿ ਪੰਜਾਬ ਪੁਲਿਸ ਦੀ ਨੀਂਦ ਖੁਲ ਗਈ ਹੈ। ਇਹ ਸਚ ਵੀ ਹੈ, ਜਿਸ ਤੇਜੀ ਨਾਲ ਪੰਜਾਬ ਪੁਲਿਸ ਪਰਾਲੀ ਨੂੰ ਅੱਗ ਲਾਉਣ ਵਾਲਿਆ ਖਿਲਾਫ਼ ਹੁਣ ਕਾਰਵਾਈ ਕਰ ਰਹੀ ਹੈ ਤੇ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਬੀਤੇ ਸਾਲਾਂ ਤੋ ਹੀ ਕੀਤੀ ਜਾਂਦੀ ਤਾਂ ਸ਼ਾਇਦ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆ 'ਚ ਵਾਧਾ ਨਹੀਂ ਸਗੋ ਕਮੀ ਆਉਣੀ ਸੀ। ਹੁਣ ਤਾਂ ਸਰਕਾਰ 'ਤੇ ਵੀ ਕਈ ਪਾਸਿਓ ਦਬਾਅ ਪੈ ਰਿਹਾ ਹੈ ਜਿਸਤੋਂ ਬਾਅਦ ਸਰਕਾਰ ਨੇ ਵੀ ਹੁਣ ਸਖਤ ਕਦਮ ਚੁਕੇ ਹਨ।

ਜੇਕਰ ਗੱਲ ਜਿਲ੍ਹਾ ਫਾਜ਼ਿਲਕਾ ਦੀ ਕੀਤੀ ਜਾਵੇ ਤਾਂ ਇੱਕ ਦਿਨ 'ਚ ਜਿਲ੍ਹੇ ਦੇ ਵੱਖ-ਵੱਖ ਪੁਲਿਸ ਥਾਨਿਆ ਦੀ ਪੁਲਿਸ ਨੇ ਕੁਲ 13 ਮਾਮਲੇ ਦਰਜ ਕੀਤੇ ਹਨ ਅਤੇ ਇਨ੍ਹਾਂ ਵਿੱਚ ਕੁਲ 14 ਜਣਿਆ ਨੂੰ ਨਾਮਜੱਦ ਕੀਤਾ ਗਿਆ ਹੈ। ਕਈਆਂ ਨੂੰ ਤਾਂ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਕਈਆਂ ਨੂੰ ਕਾਬੂ ਕਰਨ ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਧਾਰਾ 188 ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹ ਜਮਾਨਤ ਯੋਗ ਹੋਣ ਕਰਕੇ ਪੁਲਿਸ ਵੱਲੋਂ ਗਿਰਫਤਾਰੀ ਪਾਉਣ ਤੋ ਬਾਅਦ ਉਨ੍ਹਾਂ ਨੂੰ ਬਰ ਜਮਾਨਤ ਰਿਹਾਅ ਕਰ ਦਿਤਾ ਜਾਂਦਾ ਹੈ।

ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 'ਚ ਥਾਣਾ ਸਦਰ ਜਲਾਲਾਬਾਦ ਨੇ ਮੋਜੇ ਵਾਲਾ ਸੁੰਦਰਪੁਰਾ ਵਿਖੇ ਪਰਾਲੀ ਨੂੰ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਉਣ 'ਤੇ ਇਸੇ ਪਿੰਡ ਦੇ ਸੁਰਜੀਤ ਸਿੰਘ ਪੁੱਤਰ ਸੋਹਣ ਸਿੰਘ ਖਿਲਾਫ਼ ਮੁਕਦਮਾ ਦਰਜ ਕੀਤਾ ਹੈ। ਸਦਰ ਫਾਜ਼ਿਲਕਾ ਨੇ ਰਕੇਸ਼ ਕੁਮਾਰ ਪੁੱਤਰ ਸਤਪਾਲ ਵਾਸੀ ਸਿਆਣੀ ਬਸਤੀ ਫਾਜ਼ਿਲਕਾ ਖਿਲਾਫ਼ ਵੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 'ਚ ਨਾਮਜੱਦ ਕੀਤਾ ਗਿਆ ਹੈ ਅਤੇ ਥਾਣਾ ਅਮੀਰ ਖਾਸ ਦੇ ਅਬਿਨਾਸ਼ ਪੁੱਤਰ ਕਰਨੈਲ ਸਿੰਘ ਅਤੇ ਸੁਖਦਿਆਲ ਸਿੰਘ ਨੂੰ ਨਾਮਜੱਦ ਕੀਤਾ ਗਿਆ ਹੈ। ਥਾਣਾ ਖ਼ੂਈਆੰ ਸਰਵਰ ਪੁਲਿਸ ਨੇ ਬਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਦਲਮੀਰ ਖੇੜਾ ਨੂੰ ਕਾਬੂ ਕੀਤਾ ਗਿਆ ਅਤੇ ਬਾਰ ਜਮਾਨਤ ਰਿਹਾਅ ਕਰ ਦਿਤਾ ਗਿਆ ਤੇ ਥਾਣਾ ਖੂਈ ਖੇੜਾ ਪੁਲਿਸ ਨੇ ਸੰਦੀਪ ਸਿੰਘ ਪੁੱਤਰ ਮਦਨ ਲਾਲ ਵਾਸੀ ਸ਼ਤੀਰ ਵਾਲਾ ਅਤੇ ਗੁਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕਬੂਲਸ਼ਾਹ ਖੁੱਬਣ ਨੂੰ ਆਗ ਲਾਉਣ ਦੇ ਮਾਮਲੇ 'ਚ ਕਾਬੂ ਕੀਤਾ ਅਤੇ ਕਾਰਵਾਈ ਉਪਰੰਤ ਜਮਾਨਤ 'ਤੇ ਰਿਹਾਅ ਕੀਤਾ ਗਿਆ।

ਇਸੇ ਤਰ੍ਹਾਂ ਥਾਣਾ ਅਰਨੀਵਾਲਾ ਪੁਲਿਸ ਨੇ ਬਲਜਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੰਡਵਾਲਾ ਭੀਮੇਸ਼ਾਹ ਖਿਲਾਫ਼ ਮੁਕਦਮਾ ਦਰਜ ਕੀਤਾ ਅਤੇ ਥਾਣਾ ਸਿਟੀ 1 ਅਬੋਹਰ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਢਾਣੀ ਚਿਰਾਗ ਨੂੰ ਕਾਬੂ ਕੀਤਾ ਅਤੇ ਜਮਾਨਤ 'ਤੇ ਰਿਹਾਅ ਕੀਤਾ ਜਦੋ ਕਿ ਥਾਣਾ ਬਹਾਵ ਵਾਲਾ ਨੇ ਗੁਰਪ੍ਰੀਤ ਸਿੰਘ ਪੁੱਤਰ ਬਨਤਾ ਸਿੰਘ ਵਾਸੀ ਪਿੰਡ ਕਿੱਕਰ ਖੇੜਾ, ਗੁਰਦੀਪ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਢਾਣੀ ਕਿੱਕਰ ਖੇੜਾ, ਦਰਸ਼ਨ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਢਾਣੀ ਕਿੱਕਰਖੇੜਾ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਅਬੋਹਰ ਨੇ ਕਸ਼ਮੀਰ ਸਿੰਘ ਪੁੱਤਰ ਗਿਆਨ ਸਿੰਘ ਅਤੇ ਗੋਦਾ ਸਿੰਘ ਪੁੱਤਰ ਹਰੀ ਲਾਲ ਵਾਸੀ ਬਲੂਆਣਾ ਨੂੰ ਕਾਬੂ ਕੀਤਾ ਅਤੇ ਬਰ ਜਮਾਨਤ ਰਿਹਾਅ ਕਰ ਦਿਤਾ ਗਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਪੁਲਿਸ ਵੱਲੋਂ ਪਹਿਲਾ ਕਿਉ ਕਾਰਵਾਈ ਨਹੀਂ ਕੀਤੀ ਗਈ ਜਦੋ ਕਿ ਪਰਾਲੀ ਨੂੰ ਅੱਗ ਲਾਉਣ 'ਤੇ ਤਾਂ ਪਹਿਲਾ ਵੀ ਪਾਬੰਦੀ ਸੀ ? ਕੀ ਸਰਕਾਰ ਤੋ ਪੁਲਿਸ ਨੂੰ ਹਰਿ ਝੰਡੀ ਨਹੀਂ ਸੀ ? ਕੀ ਸਰਕਾਰ ਪਾਬੰਦੀ ਦੇ ਦਾਅਵੇ ਕਰਕੇ ਸਿਰਫ ਗੁਮਰਾਹ ਕਰ ਰਹੀ ਸੀ ? ਅਜਿਹੇ ਕਈ ਸਵਾਲ ਹਨ ਜਿਸਨੂੰ ਲੈਕੇ ਪੁਲਿਸ ਅਤੇ ਸਰਕਾਰ ਦੋਹਵਾਂ ਦੀ ਕਾਰਗੁਜਾਰੀ 'ਤੇ ਸਵਾਲ ਖੜੇ ਹੋ ਰਹੇ ਹਨ।