'ਕੈਪਟਨ-ਅਰੂਸਾ' ਤੋਂ ਬਾਅਦ 'ਸਿੱਧੂ-ਇਮਰਾਨ' ਦੀ ਦੋਸਤੀ ਦੇ ਕਿੱਸੇ ਹੋਏ ਮਸ਼ਹੂਰ!

ਭਾਵੇਂ ਸਾਡੇ ਨਾਲ ਪਾਕਿਸਤਾਨ ਦੇ ਰਿਸ਼ਤੇ ਕੋਈ ਜ਼ਿਆਦਾ ਸੁਖਾਵੇਂ ਨਹੀਂ ਹਨ ਤੇ ਇਹ ਅੱਜ ਤੋਂ ਨਹੀਂ ਸਗੋਂ ਪਿਛਲੇ ਲੰਬੇ ਅਰਸੇ ਤੋਂ ਦੇਖਣ ਵਿੱਚ ਮਿਲ ਰਿਹਾ ਹੈ। ਹੁਣ ਜਦਕਿ ਕਿ ਦੋਵਾਂ ਮੁਲਕਾਂ ਵਿੱਚ ਤਨਾਅ ਇੱਕ ਵਾਰ ਮੁੜ ਆਪਣੀ ਚਰਮ ਸੀਮਾ ਤੇ ਪਹੁੰਚ ਚੁੱਕਿਆ ਹੈ। ਜਿਸ ਤਹਿਤ ਨਾ ਤਾਂ ਦੋਵਾਂ ਮੁਲਕਾਂ ਦੇ ਵਜੀਰ-ਏ-ਆਜ਼ਮ ਹੀ ਆਪਸ ਵਿੱਚ ਗੱਲਬਾਤ ਕਰ ਰਹੇ ਹਨ, ਨਾ ਹੀ ਦੋਵਾਂ ਮੁਲਕਾਂ ਦੇ ਖਿਡਾਰੀ  ਇੱਕ ਦੂਸਰੇ ਮੁਲਕਾਂ ਵਿੱਚ ਜਾ ਕੇ ਖੇਡ ਰਹੇ ਹਨ, ਨਾ ਹੀ ਦੋਵਾਂ ਮੁਲਕਾਂ ਦੀ ਏਅਰਸਪੇਸ ਦਾ ਇਸਤੇਮਾਲ ਇੱਕ ਦੂਸਰੇ ਵੱਲੋਂ ਕੀਤਾ ਜਾ ਰਿਹਾ ਹੈ, ਨਾ ਹੀ ਕਿਸੇ ਕਿਸਮ ਦਾ ਵਪਾਰ ਦੋਵਾਂ ਮੁਲਕਾਂ ਵਿੱਚ ਚਲ ਰਿਹਾ। ਇਨਾ ਜ਼ਿਆਦਾ ਤਲਖ ਮਾਹੌਲ ਹੋਣ ਦੇ ਬਾਵਜੂਦ ਪਾਕਿਸਤਾਨੀਆਂ ਅਤੇ ਪੰਜਾਬੀਆਂ ਦੀ ਦੋਸਤੀ ਦੀਆਂ ਚਰਚਾਵਾਂ ਪੰਜਾਬ ਵਿੱਚ ਪੂਰੀ ਤਰ੍ਹਾਂ ਚੱਲ ਰਹੀਆਂ ਹਨ ਤੇ ਸੋਸ਼ਲ ਮੀਡੀਆ ਤੇ ਤਾਂ ਇਸ ਦਾ ਰੰਗ ਹੀ ਕੁਝ ਹੋਰ ਵੇਖਣ ਨੂੰ ਮਿਲ ਰਿਹਾ ਹੈ।

ਕੈਪਟਨ-ਅਰੂਸਾ ਦੀ ਦੋਸਤੀ ਵੀ ਰਹੀ ਸੁਰਖੀਆਂ ਵਿੱਚ: ਜੇਕਰ ਗੱਲ ਕਰੀਏ ਤਾਂ 2002-2007 ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਮੌਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਆਪਣੀ ਪਾਕਿਸਤਾਨ ਫੇਰੀ ਤੇ ਗਏ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਪਾਕਿਸਤਾਨ ਵਿਖੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਹੋ ਗਈ ਦੱਸੀ ਗਈ ਸੀ ਜਿਸ ਤੋਂ ਬਾਅਦ ਦੋਵਾਂ ਵਿੱਚ ਦੋਸਤਾਨਾ ਸਬੰਧ ਦੀ ਚਰਚਾ ਵੀ ਮੀਡੀਆ ਦੀ ਸੁਰਖੀਆਂ ਬਣਦੀ ਰਹੀ ਹੈ। ਕੈਪਟਨ ਅਤੇ ਅਰੂਸਾ ਦੀ ਦੋਸਤੀ ਸਮੇਂ ਦੇ ਨਾਲ ਇਨੀ ਜ਼ਿਆਦਾ ਗੂੜ੍ਹੀ ਹੁੰਦੀ ਚਲੀ ਗਈ ਸੀ ਕਿ ਉਸ ਵੇਲੇ ਵੀ ਸਰਕਾਰ ਦੌਰਾਨ ਮੈਡਮ ਅਰੂਸਾ ਚੜ੍ਹਦੇ ਪੰਜਾਬ ਵਿੱਚ ਆਪਣੇ ਦੋਸਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਆਉਂਦੇ ਸਨ।

ਅਰੂਸਾ ਨਾਲ ਦੋਸਤੀ ਨੂੰ ਲੈ ਕੇ ਕੈਪਟਨ ਰਹੇ ਬੇਬਾਕ: ਆਪਣੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਨਾਲ ਦੋਸਤਾਨਾ ਸਬੰਧਾਂ ਨੂੰ ਲੈ ਕੇ ਭਾਵੇਂ ਕਿ ਵਿਰੋਧੀਆਂ ਵੱਲੋਂ ਕਈ ਵਾਰ ਕੈਪਟਨ ਦੀ ਭੰਡੀ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਪਰ ਕੈਪਟਨ ਸਿੰਘ ਨੇ ਕਦੇ ਵੀ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ ਤੇ ਹਮੇਸ਼ਾ ਹੀ ਆਪਣੇ ਦੋਸਤ ਦੇ ਹੱਕ ਵਿੱਚ ਬੇਬਾਕੀ ਨਾਲ ਬੋਲਦੇ ਰਹੇ ਹਨ ਤੇ ਦੋਸਤਾਨਾ ਸਬੰਧਾਂ ਤੇ ਕਾਇਮ ਵੀ ਰਹੇ, ਜੋ ਨਿਰੰਤਰ ਇਸ ਵੇਲੇ ਵੀ ਚਲਦੇ ਦਿਖਾਈ ਦੇ ਰਹੇ ਹਨ।

ਸਿੱਧੂ-ਇਮਰਾਨ ਦੇ ਕਿੱਸੇ ਵੀ ਹੋਏ ਮਸ਼ਹੂਰ: ਕੈਪਟਨ-ਅਰੂਸਾ ਤੋਂ ਬਾਅਦ ਜੇਕਰ ਕੋਈ ਪਾਕਿਸਤਾਨੀ ਅਤੇ ਪੰਜਾਬੀ ਦੀ ਦੋਸਤੀ ਦੇ ਕਿੱਸੇ ਮਸ਼ਹੂਰ ਹੋਏ ਹਨ ਤਾਂ ਉਹ ਇਸ ਵੇਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੋ ਰਹੇ ਹਨ। ਭਾਵੇਂ ਕਿ ਇਮਰਾਨ ਖਾਨ ਅਤੇ ਸਿੱਧੂ ਖਿਡਾਰੀ ਹੋਣ ਕਰਕੇ ਪਹਿਲਾਂ ਤੋਂ ਹੀ ਇੱਕ ਦੂਸਰੇ ਦੇ ਦੋਸਤ ਰਹੇ ਹਨ ਪਰ ਅੱਜ ਕੱਲ੍ਹ ਜਿਸ ਮਸਲੇ ਕਰਕੇ ਦੋਵੇਂ ਸੋਸ਼ਲ ਮੀਡੀਆ ਤੇ ਛਾਏ ਹੋਏ ਹਨ ਉਸ ਨੇ ਇਨ੍ਹਾਂ ਦੋਵਾਂ ਦੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ।

ਕਰਤਾਰਪੁਰ ਦੇ ਲਾਂਘੇ ਕਰਕੇ ਦੋਸਤੀ ਨੂੰ ਮਿਲੀ ਪ੍ਰਸਿੱਧੀ: 2018 ਵਿੱਚ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਤੌਰ ਤੇ ਇਮਰਾਨ ਖਾਨ ਨੇ ਸਹੁੰ ਚੁੱਕਣੀ ਸੀ ਤਾਂ ਚੜ੍ਹਦੇ ਪੰਜਾਬ ਤੋਂ ਆਪਣੇ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਵੀ ਸੁਨੇਹਾ ਭੇਜਿਆ ਸੀ ਤੇ ਸਿੱਧੂ ਆਪਣੇ ਦੋਸਤ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਪਾਕਿਸਤਾਨ ਵੀ ਗਏ ਸਨ ਪਰ ਉੱਥੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਤੁਰਨ ਕਰਕੇ ਦੋਵਾਂ ਦੀ ਦੋਸਤੀ ਦੇ ਕਿੱਸੇ ਮਸ਼ਹੂਰ ਹੋਣ ਲੱਗ ਪਏ ਸਨ।

ਵਿਰੋਧ ਦੇ ਬਾਵਜੂਦ ਦੋਸਤਾਨਾ ਕਾਇਮ: ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਵਿਰੋਧ ਦੇ ਬਾਵਜੂਦ ਵੀ ਸਿੱਧੂ ਅਤੇ ਇਮਰਾਨ ਦੀ ਦੋਸਤੀ ਕਾਇਮ ਹੈ ਜਿਸ ਦੀ ਉਦਾਹਰਨ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਮੌਕੇ ਸਿਰਫ ਸਿੱਧੂ ਨੂੰ ਆਏ ਸੱਦੇ ਤੋਂ ਮਿਲਦੀ ਹੈ। ਇਮਰਾਨ ਖਾਨ ਨੇ ਭਾਰਤ ਵਿੱਚ ਸਿਰਫ ਇੱਕ ਹੀ ਸ਼ਖਸੀਅਤ ਨੂੰ ਸੱਦਾ ਭੇਜਿਆ ਹੈ ਤੇ ਉਹ ਆਪਣੇ ਦੋਸਤ ਸਿੱਧੂ ਨੂੰ ਜਿਸ ਕਰਕੇ ਦੋਵਾਂ ਦੀ ਦੋਸਤੀ ਦੀ ਚਰਚਾ ਹੁਣ ਚੁਫੇਰੇ ਚੱਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੈਪਟਨ-ਅਰੂਸਾ ਤੋਂ ਬਾਅਦ ਜੇਕਰ ਕਿਸੇ ਪਾਕਿਸਤਾਨੀ ਦੀ ਪੰਜਾਬੀ ਨਾਲ ਦੋਸਤੀ ਦੀ ਚਰਚਾ ਹੋ ਰਹੀ ਹੈ ਤਾਂ ਉਹ ਹੁਣ ਸਿੱਧੂ ਅਤੇ ਇਮਰਾਨ ਖਾਨ ਦੀ ਹੀ ਹੋ ਰਹੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਕੈਪਟਨ ਦੀ ਬੜ੍ਹਕ ਨੇ ਬਾਜਵਾ, ਦੂਲੋ ਤੇ ਸਿੱਧੂ ਇੱਕੋ ਵਾਰੀ ਲਾ ਦਿੱਤੇ ਮੁੜ ਨੁੱਕਰੇ !!!

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਸਰ ਆਪਣੇ ਅੱਖੜ ਸੁਭਾਅ ਕਰਕੇ ਆਪਣੇ ਵਿਰੋਧੀਆਂ ਨੂੰ ਦਿਨੇ ਹੀ ਤਾਰੇ ਵਿਖਾਉਣ ਲਈ ਜਾਣੇ ਜਾਂਦੇ ਹਨ ਤੇ ਬੇਪ੍ਰਵਾਹ ਰਹੇ ਹੀ ਸਿਆਸਤ ਦੇ ਸ਼ਾਹ ਅਸਵਾਰ ਵੀ ਹਨ। ...

ਸਿੱਧੂ ਦੇ ਆਪ ਵਿੱਚ ਆਉਣ ਦੀਆਂ ਅਫਵਾਹਾਂ ਦੌਰਾਨ ਹੁਣ ਛੋਟੇਪੁਰ ਦੀ ਵਾਪਸੀ ਦੀਆਂ ਅਟਕਲਾਂ ਨੇ ਵੀ ਫੜਿਆ ਜ਼ੋਰ (ਨਿਊਜ਼ਨੰਬਰ ਖ਼ਾਸ ਖ਼ਬਰ)

ਵਿਧਾਨ ਸਭਾ ਚੋਣਾਂ 2022 ਦੇ ਵਿੱਚ ਕਰੀਬ ਡੇਢ ਸਾਲ ਦਾ ਸਮਾਂ ਬਾਕੀ ਹੈ ਅਤੇ ਪਾਰਟੀਆਂ ਦੇ ਵੱਲੋਂ ਹੁਣ ਤੋਂ ਹੀ ਰਣਨੀਤੀ ਦੀਆਂ ਕਵਾਇਦਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ...

ਖ਼ਾਮੋਸ਼, ਸੌਂ ਰਹੇ ਹਨ ਰਾਜਾ ਜੀ!! (ਵਿਅੰਗ)

ਰਾਜਾ ਜੀ ਸੁੱਤੇ ਪਏ ਹਨ, ਪੁਲਿਸ ਅਧਿਕਾਰੀ ਤੇ ਕਰਮਚਾਰੀ (ਸਾਰੇ ਨਹੀਂ) ਹਰਾਮ ਦੀ ਕਮਾਈ ਰਾਹੀਂ ਆਪਣੀਆਂ ਜੇਬਾਂ ਭਰਨ ਲੱਗੇ ਹਨ, ਜਿਹੜੇ ਚੱਲਦੇ ਹਨ ਉਹ ਵੀ.ਆਈ.ਪੀ. ਡਿਊਟੀਆਂ ਵਿੱਚ ਉਲਝੇ ਹੋਏ ਹਨ, ਜਿਸਦੇ ਚਲਦਿਆਂ ਚੋਰਾਂ, ਲੁਟੇਰਿਆਂ ਤੇ ਹੋਰ ਗੈਰ ਸਮਾਜੀ ਅਨਸਰਾਂ ਦੀ ਪੌਂ ਬਾਰਾਂ ਹੈ। ...

ਜੇ ਸ਼ਾਮਲਾਟ ਜਮੀਨ ਲੈਣੀ ਹੈ ਤਾਂ ਸ਼ੁਰੂ ਕਰੋ ਕੋਈ ਉਦਯੋਗ (ਨਿਊਜ਼ਨੰਬਰ ਖ਼ਾਸ ਖ਼ਬਰ)

ਲੱਗਦਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਖਾਸੇ ਪ੍ਰਭਾਵਿਤ ਹਨ ਕਿਉਂਕਿ ਕੇਂਦਰ ਸਰਕਾਰ ਵੱਲੋਂ ਹਰ ਸਰਕਾਰੀ ਅਦਾਰੇ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸੇ ਤਰਜ ਤੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਉਦਯੋਗ ਲਗਾਉਣ ਦੇ ਨਾ ਤੇ ਪੰਜਾਬ ਦੀਆਂ ਸ਼ਾਮਲਾਟ ਜਮੀਨਾਂ ਉਦਯੋਗਪਤੀਆਂ ਨੂੰ ਦੇਣ ਦੀ ਤਿਆਰੀ ਕਰ ਰਹੇ ਹਨ। ...

ਪਾਕਿਸਤਾਨ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਅਸਲ ਮਕਸਦ ਕੀ ਹੈ? (ਨਿਊਜ਼ਨੰਬਰ ਖ਼ਾਸ ਖ਼ਬਰ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸਿੱਖ ਸੰਗਤ ਵਾਸਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ। ...

ਜੇਬ 'ਚ ਹੈਣੀ ਧੇਲਾ ਕਰਦੀ ਮੇਲਾ ਮੇਲਾ (ਨਿਊਜ਼ਨੰਬਰ ਖ਼ਾਸ ਖ਼ਬਰ)

ਜੇਬ 'ਚ ਹੈਣੀ ਧੇਲਾ ਕਰਦੀ ਮੇਲਾ ਮੇਲਾ ਇਹ ਕਹਾਵਤ ਬਹੁਤ ਸਾਰੇ ਲੋਕਾਂ ਨੇ ਬਹੁਤ ਵਾਰੀ ਸੁਣੀ ਵੀ ਹੋਣੀ ਹੈ ਅਤੇ ਉਹਨਾਂ ਲੋਕਾਂ ਲਈ ਦੁਹਰਾਈ ਵੀ ਹੋਣੀ ਹੈ ਜਿਹੜੇ ਪੱਲੇ ਕੱਖ ਨਾ ਹੋਣ ਦੇ ਬਾਅਦ ਵੀ 100 ਕਿੱਲਿਆਂ ਦਾ ਸੌਦਾ ਮਾਰਨ ਦੀ ਸ਼ੇਖੀ ਮਾਰ ਦਿੰਦੇ ਹਨ। ...

ਆਪਣੇ ਹੀ ਕੈਪਟਨ ਦੀ ਕੋਠੀ ਅੱਗੇ ਧਰਨਾ ਦੇਣਗੇ ਕਾਂਗਰਸ ਦੇ ਸਿਪਾਹੀ !!!

ਜਦੋਂ ਵੀ ਕਾਂਗਰਸ ਦੀ ਪੰਜਾਬ ਵਿੱਚ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਉਦੋਂ ਹੀ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਵੱਲੋਂ ਸਰਕਾਰੇ ਦਰਬਾਰੇ ਆਪਣੀ ਸੁਣਵਾਈ ਨਾ ਹੋਣ ਦੀਆਂ ਖਬਰਾਂ ਵੀ ਮੀਡੀਆ ਦੀਆਂ ਸੁਰਖੀਆਂ ਬਣੀਆਂ ਸਨ। ...

ਤੇ ਉਹ ਮਿਲ ਕੇ ਵੀ ਨਹੀਂ ਰੋਕ ਪਾਏੇ, ਸਿੱਧੂ ਦੇ ਸਿਕਸਰ ਨੂੰ !!! (ਵਿਅੰਗ)

ਚੂੰਢੀਮਾਰਾਂ ਅਨੁਸਾਰ, ਸਿੱਧੂ ਤੇ ਬਾਜਵਾ ਦੀ ਜੱਫੀ 'ਚੋਂ ਬਾਹਰ ਨਿਕਲੇ ਕੇ ਆਏ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਨੂੰ ਸਿਰੇ ਚੜਨੋ ਰੋਕਣ ਅਤੇ ਇਸਦੇ ਰਾਹ ਵਿੱਚ ਕੰਡੇ ਵਿਛਾਉਣ ਵਿੱਚ ਨਾ ਹੀ ਅਕਾਲੀ-ਭਾਜਪਾਈਆਂ ਨੇ ਕੋਈ ਕਸਰ ਛੱਡੀ ਤੇ ਨਾ ਹੀ ਕੈਪਟਨ ਦੀ ਕਾਂਗਰਸ ਸਰਕਾਰ ਨੇ। ...

ਆਖਿਰ ਕਿਸਨੂੰ ਖੁੱਸ਼ ਕਰਨ ਦੇ ਚੱਕਰ ਵਿੱਚ ਭੰਡਦੇ ਰਹੇ ਪਾਕਿਸਤਾਨ ਨੂੰ 'ਕੈਪਟਨ' !

ਲੱਖਾਂ ਲੋਕਾਂ ਦੀਆਂ ਦਹਾਕਿਆਂ ਦੀਆਂ ਅਰਦਾਸਾਂ ਅਤੇ ਸੁਹਿਰਦ ਲੋਕਾਂ ਦੇ ਯਤਨਾਂ ਸਦਕਾ ਆਖਿਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਹੀ ਗਿਆ ਹੈ। ...