Loading the player...

ਸਿਵਲ ਹਸਪਤਾਲ ਜਲੰਧਰ ਬਣਿਆ ਮਾੜੇ ਹਾਲਾਤ ਦੀ ਮਿਸਾਲ

Last Updated: Nov 06 2019 16:08
Reading time: 0 mins, 25 secs

ਸਿਵਲ ਹਸਪਤਾਲ ਜਲੰਧਰ ਦੇ ਹਾਲਾਤ ਅੱਜਕੱਲ੍ਹ ਅਜਿਹੇ ਹਨ ਕਿ ਇੱਥੇ ਮਰੀਜ਼ਾਂ ਦੀ ਸਹੂਲਤ ਦਾ ਨਾਮੋਨਿਸ਼ਾਨ ਹੀ ਨਹੀਂ ਹੈ। ਜਦੋਂ ਨਿਊਜ਼ਨੰਬਰ ਦੀ ਟੀਮ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਇੱਥੇ ਹਾਲਾਤ ਤਰਸਯੋਗ ਸਨ ਅਤੇ ਮਰੀਜ਼ਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਗਿਆ ਸੀ। ਨਾ ਤਾਂ ਮਰੀਜ਼ਾਂ ਲਈ ਬੈੱਡਾਂ ਦਾ ਪ੍ਰਬੰਧ ਸੀ ਅਤੇ ਨਾ ਹੀ ਪਖਾਨਿਆਂ ਦਾ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਜਗ੍ਹਾ 'ਤੇ ਵੀ ਸਫ਼ਾਈ ਦੇ ਮਾੜੇ ਹਾਲ ਹਨ। ਤੁਸੀਂ ਵੀ ਸੁਣੋ ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਆਏ ਲੋਕਾਂ ਤੋਂ ਹਾਲ-ਏ-ਸਿਵਲ ਹਸਪਤਾਲ।