ਕੈਪਟਨ ਨੂੰ ਬੜੀ ਕਸੂਤੀ ਥਾਂ, ਚੂੰਢੀ ਵੱਢ ਗਿਆ ਬਾਜਵਾ !!! (ਵਿਅੰਗ)

ਨਵਜੋਤ ਸਿੰਘ ਸਿੱਧੂ ਵਾਂਗ, ਪ੍ਰਤਾਪ ਸਿੰਘ ਬਾਜਵਾ ਵੀ ਸਿੱਧੀਆਂ ਤੇ ਤੱਤੀਆਂ-ਤੱਤੀਆਂ ਗੱਲਾਂ ਕਰਨ ਲਈ ਜਾਣੇ ਜਾਂਦੇ ਹਨ। ਬਾਜਵਾ, ਜਦੋਂ ਕੁਝ ਬੋਲਦੇ ਹਨ, ਉਨ੍ਹਾਂ ਦੇ ਬੋਲ ਕਿਸੇ ਨਾ ਕਿਸੇ ਦੇ ਗਿੱਟਿਆਂ ਤੇ ਜ਼ਰੂਰ ਬੋਲਦੇ ਹਨ। ਬੋਲਣ ਲੱਗਿਆਂ, ਉਹ ਇਸ ਗੱਲ ਦੀ ਭੋਰਾ ਵੀ ਪਰਵਾਹ ਨਹੀਂ ਕਰਦੇ ਕਿ, ਉਨ੍ਹਾਂ ਦੇ ਬੋਲ ਕਿਸੇ ਨੂੰ ਕਿੱਕਰ ਦੀਆਂ ਸੂਲਾਂ ਵਾਂਗ ਵੀ ਚੁੱਭ ਸਕਦੇ ਹਨ।

ਖ਼ਬਰਾਂ ਆ ਰਹੀਆਂ ਹਨ ਕਿ, ਬਾਜਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸੀਹਤ ਦਿੱਤੀ ਹੈ ਕਿ, ਇਸ ਸ਼ੁੱਭ ਦਿਹਾੜੇ ਤੇ ਉਹ ਇਸ ਪੰਜਾਬੀਆਂ ਨੂੰ ਪਾੜਨ ਦੀ ਥਾਂ ਤੇ, ਉਨ੍ਹਾਂ ਨੂੰ ਇੱਕਮੁੱਠ ਰੱਖਣ ਦਾ ਯਤਨ ਕਰਨ। ਸਾਫ਼ ਹੈ ਕਿ, ਉਨ੍ਹਾਂ ਦਾ ਇਸ਼ਾਰਾ 9 ਨਵੰਬਰ ਦੇ ਉਦਘਾਟਨੀ ਸਮਾਗਮਾਂ ਮੌਕੇ ਪੰਜਾਬ ਸਰਕਾਰ ਨਾਲ ਸਟੇਜ ਸਾਂਝੀ ਕਰਨ ਦੀ ਥਾਂ ਤੇ ਵੱਖਰੀ ਸਟੇਜ ਲਗਾਉਣ ਵੱਲ ਹੈ। 

ਦੋਸਤੋ, ਉਤਲੇ ਪਹਿਰੇ ਵਿੱਚ ਜਿਹੜਾ, ਨਰਿੰਦਰ ਮੋਦੀ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਦੱਸਿਆ ਗਿਆ ਹੈ, ਉਸ ਨਾਲ ਨਿਊਜ਼ਨੰਬਰ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ, ਇਹ ਗੱਲਾਂ ਅੱਜ ਸੱਥਾਂ ਵਿੱਚ ਜ਼ਰੂਰ ਹੋ ਰਹੀਆਂ ਹਨ। ਚਲੋ ਛੱਡੋ ਮੋਦੀ ਨੂੰ, ਆਪਾਂ ਵਾਪਸ ਆਉਂਦੇ ਹਾਂ ਪ੍ਰਤਾਪ ਸਿੰਘ ਬਾਜਵਾ ਵੱਲ। ਬਾਜਵਾ ਦਾ ਕਹਿਣਾ ਹੈ ਕਿ, ਅਕਾਲੀਆਂ ਤੇ ਭਾਜਪਾਈਆਂ ਨੂੰ ਚਾਹੀਦਾ ਹੈ ਕਿ, ਉਹ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ, ਪ੍ਰਕਾਸ਼ ਪੁਰਬ ਦੇ ਉਦਘਾਟਨੀ ਸਮਾਗਮਾਂ ਦੇ ਏਕੀਕਰਣ ਦੀ ਗੱਲ ਕਰਨ, ਨਾ ਕਿ ਵੱਖੋ ਵੱਖਰੇ ਸਮਾਗਮ ਕਰਕੇ ਸਿੱਖ ਸਮਾਜ 'ਚ ਵੰਡੀਆਂ ਪਾਉਣ ਦਾ ਕੰਮ ਕਰਨ। 

ਦੋਸਤੋ, ਇੱਥੋਂ ਤੱਕ ਤਾਂ ਸਭ ਕੁਝ ਆਮ ਵਾਂਗ ਅਤੇ ਠੀਕ ਠਾਕ ਹੈ ਪਰ, ਉਨ੍ਹਾਂ ਨੇ ਗੱਲਾਂ ਹੀ ਗੱਲਾਂ ਵਿੱਚ ਅਸਿੱਧੇ ਤੌਰ ਤੇ ਕੈਪਟਨ ਤੇ ਵੀ ਤਵਾ ਲਗਾ ਦਿੱਤਾ। ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇਕਰ, ਬਾਦਲ ਤੇ ਕੈਪਟਨ, ਸਰਕਾਰੀ ਸਾਧਨਾਂ ਦੀ ਲੁੱਟ ਲਈ ਇਕੱਠੇ ਹਨ ਤਾਂ, ਉਨ੍ਹਾਂ ਨੂੰ ਇੱਕ ਸਟੇਜ ਤੇ ਬੈਠਣ ਵਿੱਚ ਕੀ ਇਤਰਾਜ਼ ਹੈ। ਉਹ ਗੱਲਾਂ ਹੀ ਗੱਲਾਂ ਵਿੱਚ ਕੇਬਲ ਨੈੱਟਵਰਕ, ਬੱਸ ਟਰਾਂਸਪੋਰਟ, ਸ਼ਰਾਬ ਦਾ ਕਾਰੋਬਾਰ ਅਤੇ ਰੇਤੇ ਬਜਰੀ ਸਭ ਨੂੰ ਇੱਕੋ ਵਾਰ ਲਪੇਟ ਗਏ। 

ਦੋਸਤੋ, ਬਾਬੇ ਨਾਨਕ ਦੇ 500ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਮੌਕੇ ਅਕਾਲੀ-ਭਾਜਪਾਈ ਅਤੇ ਕਾਂਗਰਸੀ ਇਕੱਠੇ ਹੋਕੇ ਬੈਠਦੇ ਹਨ ਜਾਂ ਨਹੀਂ ਇਸ ਦਾ ਫ਼ੈਸਲਾ ਤਾਂ ਆਉਣ ਵਾਲੇ ਚੰਦ ਘੰਟਿਆਂ ਵਿੱਚ ਹੋ ਹੀ ਜਾਵੇਗਾ ਪਰ, ਸਿਆਸੀ ਮਾਹਿਰਾਂ ਅਨੁਸਾਰ, ਬਾਜਵਾ ਵੱਲੋਂ ਵੱਢੀ ਚੂੰਢੀ ਨੇ ਕੈਪਟਨ ਨੂੰ ਕਿਸੇ ਥਾਂ ਤੇ ਬੈਠਣ ਜੋਗਾ ਨਹੀਂ ਛੱਡਿਆ। ਬੜੀ ਕਸੂਤੀ ਥਾਂ ਤੇ ਚੂੰਢੀ ਵੱਢ ਦਿੱਤੀ ਹੈ ਬਾਜਵਾ ਨੇ, ਕੈਪਟਨ ਦੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਕੈਪਟਨ ਸਿੱਧੂ ਨੂੰ ਵੇਖ ਕੇ ਅੱਖਾਂ ਕਿਉਂ ਮੀਚ ਗਈ ਪੁਲਿਸ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪਾਰਟੀ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ। ਇਸ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਕਾਂਗਰਸੀਆਂ ਤੋਂ ਇਲਾਵਾ ਪੰਜਾਬ ...

ਕਾਂਗਰਸ ਭਵਨ ਕੀ ਹੋਇਆ, ਜਿਸਨੂੰ ਵੇਖ ਕੈਪਟਨ-ਸਿੱਧੂ ਹੋਏ ਹੈਰਾਨ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੱਚੇ ਅਧਿਆਪਕਾਂ ਨੇ ਅੱਜ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਚਕਮਾ ਦੇ ਕੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਦੀ ਤਾਜਪੋਸ਼ੀ ਸਮਾਗਮ ਮੌਕੇ ਕਾਂਗਰਸ ਭਵਨ ਦੀ ਛੱਤ ’ਤੇ ਚੜ੍ਹਕੇ ਕੈਪਟਨ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ...

ਗ਼ੱਦਾਰੀ ਕਰਨ ਵਾਲਿਆਂ ਨੂੰ ਕੈਪਟਨ ਇੰਝ ਸੁੱਕਾ ਨਹੀਂ ਛੱਡਦਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੀਤੇ ਕੱਲ੍ਹ ਅੰਮ੍ਰਿਤਸਰ ਵਿਚ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਸ਼ਕਤੀ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਇਸ ਸ਼ਕਤੀ ...

ਕੈਪਟਨ ਕੌਣ, ਭੁੱਲ ਗਿਆ ਸਿੱਧੂ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪਿਛਲੇ ਦਿਨੀਂ ਹਾਈਕਮਾਨ ਦੇ ਵੱਲੋਂ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਸਿੱਧੂ ਨੂੰ ਮਿਲੀ ਪ੍ਰਧਾਨਗੀ ਤੋਂ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਖਾ ...

ਕੈਪਟਨ ਬਾਦਲ ਦੇ ਵਾਅਦਿਆਂ ਦੀ ਅਸਲੀਅਤ! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਗ਼ਰੀਬ ਲੋਕਾਂ ਤੋਂ ਇਲਾਵਾ ਬੇਰੁਜ਼ਗਾਰਾਂ ਨੂੰ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਦੁਆਰਾ ਕੁਚਲਿਆ ਜਾਂਦਾ ਰਿਹਾ ਹੈ। ਕੈਪਟਨ ਅਮਰਿੰਦਰ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲੋਂ ਘਰ-ਘਰ ਨੌਕਰੀ, ...

ਕੈਪਟਨ ਨਾਲ ਵਿਗੜੀ, ਹੁਣ ਕੇਜਰੀਵਾਲ ਨਾਲ ਬਣੇਗੀ ਸਿੱਧੂ ਦੀ? (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੁਆਰਾ ਲਗਾਤਾਰ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ। ਕਦੇ ਤਾਂ ਸਿੱਧੂ ਬਾਦਲਾਂ ਵਿਰੁੱਧ ਟਵੀਟ ਕਰ ਰਹੇ ਹਨ ਅਤੇ ਕਦੇ ਪੰਜਾਬ ...

ਨਵਜੋਤ ਸਿੱਧੂ ਦੇ ਧਮਾਕਿਆਂ ਨੇ ਹਿਲਾਈ ਸਿਆਸਤ!(ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਕਾਂਗਰਸ ਦਾ ਸੰਕਟ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈੈ। ਜਿਉਂ ਜਿਉਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਤਿਉਂ ਤਿਉਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿੱਪ ਲਈ ਚੁਣੌਤੀਆਂ ਵੀ ਵਧਦੀਆਂ ਜਾ ਰਹੀਆਂ ...

ਕੈਪਟਨ ਰਾਜ 'ਚ ਵੀ ਪੰਜਾਬ ਬਲੈਕ ਆਊਟ! (ਨਿਊਜ਼ਨੰਬਰ ਖ਼ਾਸ ਖ਼ਬਰ)

ਕੈਪਟਨ ਰਾਜ ਵਿੱਚ ਵੀ ਬਾਦਲਾਂ ਵਾਂਗ ਹੀ ਪਿੰਡਾਂ ਅਤੇ ਸ਼ਹਿਰਾਂ ਵਾਲਿਆਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ 1550 ਮੈਗਾਵਾਟ ਬਿਜਲੀ ਦੀ ਘਾਟ ਹੈ, ਇਸ ਲਈ ...

ਨਵਜੋਤ ਸਿੱਧੂ ਲੰਘਿਆ ਕੈਪਟਨ ਤੋਂ ਅੱਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਦਿੱਲੀ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਨਵਜੋਤ ਸਿੱਧੂ ਪਿਛਲੇ 4 ਸਾਲਾਂ ਤੋਂ ਪੰਜਾਬ ਦੇ ...

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇਕ ਹੋਰ ਫੈਸਲੇ ਵਿਰੁੱਧ ਅਵਾਜ਼ ਉਠਾਈ ਜਾ ਰਹੀ ਹੈ, ਸਰਕਾਰ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ

ਪੰਜਾਬ ਸਰਕਾਰ ਵੱਲੋਂ ਗਰੀਬਾਂ ਵਾਸਤੇ ਬਣਾਏ ਜਾ ਰਹੇ ਮਕਾਨਾਂ ਦੇ ਬਾਰੇ ਕੁਛ ਸਵਾਲ ਚੁੱਕੇ ਜਾ ਰਹੇ ਹਨ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਦਾ ਵਾਜਿਬ ਜਵਾਬ ਦੇਵੇ। ...

ਕੇਂਦਰ ਤੋਂ ਬਾਅਦ ਕੈਪਟਨ ਨੇ ਕੀਤਾ ਕਿਸਾਨਾਂ ਨਾਲ ਧੋਖਾ! (ਨਿਊਜ਼ਨੰਬਰ ਖ਼ਾਸ ਖ਼ਬਰ)

ਪਿਛਲੇ ਤਿੰਨ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਤੋਂ ਬਾਅਦ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਦੇ ਬੱਸ ਅੱਡੇ ਨਜ਼ਦੀਕ ...

ਕੈਪਟਨ ਲਈ ਔਖਾ ਹੋਊ ਆਗਾਮੀ ਸਮਾਂ! (ਨਿਊਜ਼ਨੰਬਰ ਖ਼ਾਸ ਖ਼ਬਰ)

ਬੇਸ਼ੱਕ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਪਰ ਇਸ ਦੇ ਬਾਵਜੂਦ ਵੀ ਕੈਪਟਨ ਦੀ ਬਹੁਤੇ ਮੰਤਰੀ ਅਤੇ ਵਿਧਾਇਕ ਗੱਲ ਮੰਨਣ ਨੂੰ ਤਿਆਰ ਨਹੀਂ। ਕੈਪਟਨ ਤੋਂ ਬਾਹਰ ਹੋ ਕੇ ...

ਕੈਪਟਨ ਹੋਇਆ ਕਾਮਿਆਂ ਤੋਂ ਦੂਰ, ਆਖ਼ਰ ਕਿਉ? (ਨਿਊਜ਼ਨੰਬਰ ਖ਼ਾਸ ਖ਼ਬਰ)

ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ਦੇ ਤਕਰੀਬਨ ਚਾਰ ਸਾਲ ਤੋਂ ਉੱਪਰ ਦਾ ਸਮਾਂ ਬੀਤਣ ਤੇ ਵੀ ਕੱਚੇ ਮੁਲਾਜ਼ਮਾਂ ਦੀਆ ਮੰਗਾਂ ਪੂਰੀਆ ਨਾ ਹੋਣ ਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨ ...

ਅਖ਼ੀਰਲੇ ਸਾਲ ਵਿੱਚ ਕੈਪਟਨ ਸਰਕਾਰ ਦੇ ਫ਼ੈਸਲੇ ਲੋਕਾਂ ਨੂੰ ਖ਼ੁਸ਼ ਕਰ ਪਾਉਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਸਰਕਾਰ ਦਾ ਇਹ ਆਖ਼ਰੀ ਸਾਲ ਹੈ ਅਤੇ ਸਰਕਾਰ ਆਪਣੇ ਆਖ਼ਰੀ ਸਾਲ ਵਿੱਚ ਪੰਜਾਬ ਦੇ ਲੋਕਾਂ ਨੂੰ ਖ਼ੁਸ਼ ਕਰਨ ਵਾਸਤੇ ਨਵੇਂ ਨਵੇਂ ਫ਼ੈਸਲੇ ਲੈ ਰਹੀ ਹੈ। ਪਰ ਸਵਾਲ ਇੱਥੇ ਇਹ ਕਰਨਾ ਬਣਦਾ ਹੈ ਕਿ ਕੀ ਕਾਂਗਰਸ ਸਰਕਾਰ ...