95 ਫ਼ੀਸਦੀ ਨੰਬਰ ਲਿਆਉਣ ਵਾਲੇ ਬੱਚੇ ਖਾਣਗੇ ਵਿਧਾਨ ਸਭਾ ਦੇ ਅੰਦਰ ਖਾਣਾ..!!

Last Updated: Nov 02 2019 16:50
Reading time: 1 min, 42 secs

ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਸਾਲਾਨਾ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਖੇ ਮੁੱਖ ਮਹਿਮਾਨ ਰੂਪ ਵਿਚ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂ ਪੂਰਵ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਇਹ ਮਹਿਨਾ ਬੜਾ ਭਾਗਾ ਵਾਲਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵਾ ਜਨਮ ਦਿਹਾੜਾ ਫ਼ਿਰੋਜ਼ਪੁਰ ਵਿਖੇ ਮਨਾ ਰਹੇ ਹਾਂ, ਜਿਸ ਦਾ ਆਰੰਭ ਸ਼ੁੱਕਰਵਾਰ ਨੂੰ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਤਿੰਨ ਦਿਨਾਂ ਸ੍ਰੀ ਅਖੰਡ ਪਾਠ ਕਰਵਾਇਆ ਜਾ ਰਿਹਾ ਹੈ।

ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਵਿਚਾਰ ਗੋਸ਼ਟੀਆਂ ਕਰਵਾਈਆਂ ਜਾ ਰਹੀਆ ਹਨ ਨਾਲ ਹੀ ਕੀਰਤਨ ਦਰਬਾਰ ਵੀ ਸਜਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਮੇਰਾ ਹੈ ਜੋ ਕਿ ਪੰਜਾਬ ਦੇ ਸਾਰੇ ਸਕੂਲਾਂ ਤੋਂ ਵਧੀਆ ਸਕੂਲ ਹੈ। ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਵਿੱਚ ਪੜਾਈ ਪ੍ਰਤੀ ਉਤਸ਼ਾਹਿਤ ਪੈਦਾ ਕਰਨ ਲਈ ਕਿਹਾ ਅੱਜ 21ਵੀਂ ਸਦੀ ਵਿੱਚ ਜੇ ਕਿਸੇ ਨੇ ਸਭ ਤੋਂ ਜ਼ਿਆਦਾ ਮੱਲਾਂ ਮਾਰੀਆਂ ਨੇ, ਤਾਂ ਇਨ੍ਹਾਂ ਬੇਟੀਆਂ ਨੇ ਮਾਰੀਆਂ ਹਨ। 

ਉਨ੍ਹਾਂ ਕਿਹਾ ਕਿ ਜਿਹੜਾ ਬੱਚਾ 95 ਫ਼ੀਸਦੀ ਨੰਬਰ ਲੈ ਕੇ ਪਾਸ ਹੋਵੇਗਾ, ਇਨ੍ਹਾਂ ਵਿੱਚੋਂ ਜਿਹੜਾ ਬੱਚਾ ਪੀ.ਸੀ.ਐਸ, ਪੀ.ਪੀ.ਐਸ, ਆਲ ਇੰਡੀਆ ਸਰਵਿਸਿਜ਼ ਜਾ ਆਰਮੀ ਵਿੱਚ ਸਰਵਿਸ ਕਰਨੀ ਹੋਵੇ ਮੈ ਉਨ੍ਹਾਂ ਦੇ ਨਾਲ ਹਾਂ ਅਤੇ ਉਨ੍ਹਾਂ ਬੱਚਿਆਂ ਦਾ ਵੱਧ ਤੋਂ ਵੱਧ ਸਾਥ ਦੇਵਾਂਗਾ। ਉਨ੍ਹਾਂ ਸਕੂਲ ਅਧਿਆਪਕਾਂ ਨੂੰ ਕਿਹਾ ਕਿ ਅਗਲੇ ਤਿੰਨ ਮਹੀਨੇ ਉਹ ਬੱਚਿਆਂ ਨੂੰ ਪੂਰੀ ਸਖ਼ਤ ਮਿਹਨਤ ਕਰਵਾਉਣ ਤਾਂ ਜੋ ਉਹ 95 ਫ਼ੀਸਦੀ ਨੰਬਰ ਲਿਆ ਸਕਣ। ਉਨ੍ਹਾਂ ਕਿਹਾ ਜੇ ਕਰ ਬੱਚੇ 95 ਫ਼ੀਸਦੀ ਨੰਬਰ ਲੈ ਕੇ ਆਉਣਗੇ ਤਾਂ ਇਨ੍ਹਾਂ ਨੂੰ ਵਿਧਾਨ ਸਭਾ ਅੰਦਰ ਲਿਜਾ ਕੇ ਖਾਣਾ ਖਲਾਇਆ ਜਾਵੇਗਾ। ਉਨ੍ਹਾਂ ਸਕੂਲ ਦੇ ਵਿਕਾਸ ਲਈ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਅਤੇ ਮਾਯੰਕ ਫਾਊਂਡੇਸ਼ਨ ਵੱਲੋਂ ਸਕੂਲ ਦੀਆ ਵਿਦਿਆਰਥਣਾਂ ਨੂੰ ਹੈਲਮਟ ਵੀ ਦਿੱਤੇ ਗਏ। ਇਸ ਸਕੂਲ ਦੀਆ ਵਿਦਿਆਰਥਣਾਂ ਨੇ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਤਾਮਿਲਨਾਡੂ ਦੀ ਲੜਕੀ ਸ਼ਵੇਤਾ ਵੱਲੋਂ ਪੇਸ਼ ਕੀਤਾ ਭਾਰਤੀ ਕਲਾਸੀਕਲ ਡਾਂਸ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਕੁਲਵਿੰਦਰ ਕੌਰ, ਪ੍ਰਿੰਸੀਪਲ ਸ.ਸ.ਸ ਸਕੂਲ (ਕੰਨਿਆ) ਰਾਜੇਸ਼ ਮਹਿਤਾ, ਪ੍ਰਿੰਸੀਪਲ ਸ.ਸ.ਸ ਸਕੂਲ (ਲੜਕੇ) ਜਗਦੀਪ ਪਾਲ ਸਿੰਘ, ਧਰਮਵੀਰ ਗਿਆਨ ਹਾਂਡਾ, ਬਲਵੀਰ ਬਾਠ, ਰਿਸੀ ਸ਼ਰਮਾ, ਮਾਯੰਕ ਫਾਊਂਡੇਸ਼ਨ ਤੋਂ ਦੀਪਕ ਸ਼ਰਮਾ ਸਮੇਤ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।