ਅਗਿਆਤਵਾਸ 'ਚੋਂ ਕੱਢ ਲਿਆਂਦਾ, ਸਿੱਧੂ ਨੂੰ ਫ਼ਿਰ ਬਾਹਰ !!! (ਨਿਊਜ਼ਨੰਬਰ ਖ਼ਾਸ ਖ਼ਬਰ)

ਦੇਸ਼ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ਨੇ ਕ੍ਰਿਕਟਰ ਤੋਂ ਕਮੇਡੀਅਨ ਅਤੇ ਕਮੇਡੀਅਨ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਨੂੰ ਅਗਿਆਤਵਾਸ ਵਿੱਚ ਚਲੇ ਜਾਣ ਲਈ ਮਜਬੂਰ ਕਰ ਦਿੱਤਾ। ਇਸ ਸਮੇਂ ਦੇ ਦੌਰਾਨ ਨਵਜੋਤ ਸਿੰਘ ਕਿੱਥੇ ਰਹੇ? ਕਿਉਂ ਅਤੇ ਕਿਸ ਵਾਸਤੇ ਚੁੱਪ ਰਹੇ? ਉਨ੍ਹਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ? ਕੀ ਉਹ ਕਾਂਗਰਸ ਵਿੱਚ ਹੀ ਰਹਿ ਕੇ ਕੈਪਟਨ ਦੀਆਂ ਜੜਾਂ 'ਚ ਬੈਠਣਗੇ? ਇਹਨਾਂ ਸਾਰੇ ਸਵਾਲਾਂ ਦੇ ਜਵਾਬ, ਕੇਵਲ ਸਿੱਧੂ ਕੋਲ ਹੀ ਹੋਣਗੇ ਪਰ, ਇੰਨਾ ਜ਼ਰੂਰ ਹੈ ਕਿ, ਜਦੋਂ ਇਹਨਾਂ ਸਵਾਲਾਂ ਦੇ ਜਵਾਬ ਮਿਲੇ, ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਤਾਂ ਭੁਚਾਲ ਜਿਹਾ ਜ਼ਰੂਰ ਆਵੇਗਾ। 

ਦੋਸਤੋ, ਜੇਕਰ ਗੱਲ ਕਰੀਏ, ਨਵਜੋਤ ਸਿੰਘ ਸਿੱਧੂ ਦੇ ਅਗਿਆਤਵਾਸ ਅਤੇ ਉਨ੍ਹਾਂ ਦੀ ਲੰਬੀ ਚੁੱਪੀ ਦੀ ਤਾਂ, ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਦੇ ਉਦਘਾਟਨੀ ਸਮਾਗਮਾਂ ਲਈ ਪਾਕਿਸਤਾਨ ਤੋਂ ਆਏ ਸੱਦੇ ਦੇ ਬਾਅਦ, ਸਿੱਧੂ ਇੱਕ ਵਾਰ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਗਏ ਹਨ। ਭਾਵੇਂਕਿ ਕਿ, ਮਿਲੇ ਸੱਦੇ ਦੇ ਬਾਅਦ, ਸਿੱਧੂ ਨੇ ਪਾਕਿਸਤਾਨ ਵੱਲੋਂ ਰੱਖੇ ਉਦਘਾਟਨੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।

ਦੋਸਤੋ, ਭਾਵੇਂਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦਾ ਸੱਦਾ ਕਬੂਲਣ ਦੇ ਨਾਲ-ਨਾਲ, ਲਾਂਘੇ ਦੇ ਉਦਘਾਟਨੀ ਸਮਾਗਮਾਂ ਵਿੱਚ ਸ਼ਿਰਕਤ ਹੋਣ ਦੀ ਗੱਲ ਕਬੂਲ ਲਈ ਹੈ ਪਰ, ਬਾਵਜੂਦ ਇਸਦੇ ਉਨ੍ਹਾਂ ਦਾ ਪਾਕਿਸਤਾਨ ਜਾਣਾ ਅਜੇ ਤੱਕ ਤੈਅ ਨਹੀਂ ਹੋ ਪਾਇਆ ਹੈ। ਸੁਣਿਆ ਇਸ ਦਾ ਰਿਮੋਟ ਵੀ ਮੋਦੀ ਸਰਕਾਰ ਨੇ ਆਪਣੇ ਕੋਲ ਹੀ ਰੱਖਿਆ ਹੋਇਆ ਹੈ। ਯਾਨੀ ਕਿ, ਜੇਕਰ ਕੇਂਦਰ ਚਾਹੇਗਾ ਤਾਂ ਸਿੱਧੂ ਜਾਵੇਗਾ ਵਰਨਾਂ ਨਹੀਂ।

ਗੱਲ ਕਰੀਏ ਜੇਕਰ ਪੰਜਾਬ ਸਰਕਾਰ ਦੇ ਰਵੱਈਏ ਦੀ ਤਾਂ, ਭਾਵੇਂਕਿ ਆਈਆਂ ਖ਼ਬਰਾਂ ਅਨੁਸਾਰ, ਉਕਤ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਭਰਵੱਟੇ ਚੜ੍ਹੇ ਹੋਏ ਹਨ ਪਰ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਆਪਣਾ ਡੱਕਾ ਸਿੱਧੂ ਵੱਲ ਹੀ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਖ਼ਬਰਾਂ ਅਨੁਸਾਰ, ਜਾਖੜ ਨੇ ਤਾਂ ਕਰਤਾਰਪੁਰ ਲਾਂਘੇ ਦਾ ਸਾਰਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਹੀ ਸਿਰ ਤੇ ਬੰਨ੍ਹ ਦਿੱਤਾ। ਮੁੱਕਦੀ ਗੱਲ, ਕਰਤਾਰਪੁਰ ਲਾਂਘੇ ਦੇ ਸਮਾਗਮਾਂ ਨੇ ਇੱਕ ਵਾਰ ਤਾਂ, ਸਿੱਧੂ ਨੂੰ ਅਗਿਆਤਵਾਸ ਤੋਂ ਬਾਹਰ ਕੱਢ ਲਿਆਂਦਾ ਹੈ। ਹਰ ਪਾਸੇ ਸਿੱਧੂ-ਸਿੱਧੂ ਹੋਣ ਲੱਗ ਪਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।

ਨਵਜੋਤ ਸਿੱਧੂ ਅਤੇ ਕਾਂਗਰਸੀ ਮੰਤਰੀਆਂ ਵਿਚਾਲੇ 'ਤੂੰ ਤੂੰ ਮੈਂ ਮੈਂ'! (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਸਰਕਾਰ ਦੇ ਨਾਲ ਪੰਜਾਬ ਵਿੱਚ ਪੇਚਾ ਪਿਆ ਹੋਇਆ ਹੈ। ਨਵਜੋਤ ਸਿੱਧੂ ਬਾਰੇ, ਜਿੱਥੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ...

ਕੀ ਨਵਜੋਤ ਸਿੱਧੂ 'ਆਪ' ਵਿੱਚ ਜਾਊ? (ਨਿਊਜ਼ਨੰਬਰ ਖ਼ਾਸ ਖ਼ਬਰ)

ਲਗਾਤਾਰ ਆਪਣੀ ਹੀ ਸਰਕਾਰ 'ਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨਿਸ਼ਾਨਾ ਸਾਧ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹੈ ਕਿ ਨਵਜੋਤ ਸਿੱਧੂ ਆਉਣ ਵਾਲੇ ਦਿਨਾਂ ...

ਕੀ ਨਵਜੋਤ ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣਗੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਪੰਜਾਬ ਦੀ ਸੱਤਾਧਿਰ ਕਾਂਗਰਸ ਪਾਰਟੀ 'ਤੇ ਲਗਾਤਾਰ ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨਿਸ਼ਾਨਾ ਸਾਧ ਰਹੇ ਹਨ। ਪਿਛਲੇ ਦਿਨੀਂ, ਨਵਜੋਤ ਸਿੰਘ ਸਿੱਧੂ ਦੁਆਰਾ ਜਿਸ ਪ੍ਰਕਾਰ ਨਸ਼ੇ, ...

ਕੀ ਹੁਣ ਨਹੀਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ? (ਨਿਊਜ਼ਨੰਬਰ ਖ਼ਾਸ ਖ਼ਬਰ)

2019 ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੱਫ਼ੀ ਨੇ, ਬਾਬੇ ਨਾਨਕ ਦੀ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਦੇ ...

ਕਿਸਾਨ ਮੋਰਚਾ: ਸਿਆਸਤ ਦੀਆਂ ਜੜ੍ਹਾਂ ਹਿਲਾ ਰਿਹੈ ਸੰਘਰਸ਼!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਤੋਂ ਕਿਸਾਨ ਮੋਰਚਾ ਦਿੱਲੀ ਦੀਆਂ ਸਰਹੱਦਾਂ 'ਤੇ ਲੱਗਿਆ ਹੈ, ਉਦੋਂ ਤੋਂ ਲੈ ਕੇ ਹੀ ਸਰਕਾਰ ਦੀਆਂ ਜੜ੍ਹਾਂ ਤਾਂ ਹਿੱਲ ਹੀ ਚੁੱਕੀਆਂ ਹਨ, ਨਾਲ ਹੀ ਵਿਰੋਧੀ ਧਿਰਾਂ ਵੀ ਕਿਸਾਨਾਂ ਦੇ ਇਸ ਰੋਹ ਤੋਂ ਪੂਰੀ ਤਰ੍ਹਾਂ ਨਾਲ ਡਰੀਆਂ ਪਈਆਂ ...

ਲਾਲ ਕਿਲ੍ਹਾ ਕਾਂਡ: ਦੀਪ ਸਿੱਧੂ ਦੀ ਗ੍ਰਿਫ਼ਤਾਰੀ 'ਤੇ ਉੱਠਣ ਲੱਗੇ ਸਵਾਲ? (ਨਿਊਜ਼ਨੰਬਰ ਖ਼ਾਸ ਖ਼ਬਰ)

ਇਸੇ ਸਾਲ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਤੋਂ ਇਲਾਵਾ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਿੰਸਾ ਹੋਈ। ਇਸ ਹਿੰਸਾ ਦਾ ਮੁਲਜ਼ਮ ਬੇਸ਼ੱਕ ਕੋਈ ਬਹੁਤੇ ਲੋਕ ਨਹੀਂ ਸਨ, ਪਰ ਇਸ ਹਿੰਸਾ ਦੇ ਵਿੱਚ ਉਨ੍ਹਾਂ ਲੋਕਾਂ ਨੂੰ ਵੀ ...

ਲਾਲ ਕਿਲ੍ਹਾ ਕਾਂਡ: ਕਿੱਥੇ ਲੁਕਿਐ ਦੀਪ ਸਿੱਧੂ? (ਨਿਊਜ਼ਨੰਬਰ ਖ਼ਾਸ ਖ਼ਬਰ)

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਵਾਪਰੇ ਕਾਂਡ ਨੂੰ ਅਸੀਂ ਜਾਂ ਫਿਰ ਸਰਕਾਰ ਕਦੇ ਵੀ ਭੁੱਲ ਨਹੀਂ ਸਕਦੀ। ਕਿਉਂਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ, ਕਿ 26 ਜਨਵਰੀ ਗਣਤੰਤਰ ਦਿਵਸ ਮੌਕੇ, ਇੱਕ ...

ਕਿਸਾਨ ਅੰਦੋਲਨ 'ਤੇ ਸਿਆਸਤ ਬੰਦ ਕਰੋ ਲੀਡਰੋ!! (ਨਿਊਜ਼ਨੰਬਰ ਖ਼ਾਸ ਖ਼ਬਰ)

ਇੱਕ ਪਾਸੇ ਤਾਂ ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਤੇ ਲੋਕ ਮਾਰੂ ਖੇਤੀ ਕਾਨੂੰਨਾਂ ਦੇ ਵਿਰੁੱਧ ਪੂਰੇ ਭਾਰਤ ਦੇ ਅੰਦਰ ਰੋਸ ਪ੍ਰਦਰਸ਼ਨ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਿਸਾਨ ਅੰਦੋਲਨ 'ਤੇ ਸਿਆਸਤ ...

ਕੀ ਭਾਜਪਾ 'ਚ ਜਾਣਗੇ ਨਵਜੋਤ ਸਿੱਧੂ? (ਨਿਊਜ਼ਨੰਬਰ ਖ਼ਾਸ ਖ਼ਬਰ)

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਇੱਕ ਪਾਸੇ ਤਾਂ ਕਿਸਾਨਾਂ ਮਜ਼ਦੂਰਾਂ ਦੇ ਰੋਸ ਧਰਨੇ ਜਾਰੀ ਹਨ, ਉੱਥੇ ਹੀ ਦੂਜੇ ਪਾਸੇ ਹੁਣ ਭਾਜਪਾ ਦੇ ਸੀਨੀਅਰ ਆਗੂ ਇਹ ਬਿਆਨ ਦੇਣ ਲੱਗ ਪਏ ਹਨ ਕਿ ਪੰਜਾਬ ਕਾਂਗਰਸ ਦੇ ਸਾਬਕਾ ...

ਜੇ ਅੰਤਰਰਾਸ਼ਟਰੀ ਫਲਾਇਟਾਂ ਚੱਲ ਸਕਦੀਆਂ ਨੇ ਤਾਂ, ਫਿਰ ਕਰਤਾਰਪੁਰ ਲਾਂਘਾ ਬੰਦ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ, ਜੋ ਇਸ ਵੇਲੇ ਪਾਕਿਸਤਾਨ ਵਿੱਚ ਸਥਿਤ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਕਰਤਾਰਪੁਰ ਸਾਹਿਬ ਨੂੰ ਸਿੱਖ ਸੰਗਤਾਂ ਪੰਜਾਬ ਦੇ ਸਰਹੱਦੀ ਇਲਾਕੇ ...